Welcome to Canadian Punjabi Post
Follow us on

19

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

ਘਰ ਵਸਾਉਣ ਦੀ ਇੱਛਾ ਨਹੀਂ : ਕੰਗਨਾ

September 26, 2018 07:57 AM

ਬਾਲੀਵੁੱਡ ਦੀ ਕਵੀਨ ਕੰਗਨਾ ਰਣੌਤ ਦੇ ਸਿਤਾਰੇ ਇਸ ਸਮੇਂ ਬੁਲੰਦੀ 'ਤੇ ਹਨ। ਕਈ ਬਿਹਤਰੀਨ ਫਿਲਮਾਂ ਦੇ ਚੁੱਕੀ ਕੰਗਨਾ ਦੀ ਫਿਲਮ ‘ਮਣੀਕਰਣਿਕਾ : ਕਵੀਨ ਆਫ ਝਾਂਸੀ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਲਦੀ ਹੀ ਉਸ ਦੀ ਫਿਲਮ ‘ਮੈਟਲ ਹੈ ਕਯਾ' ਵੀ ਆਏਗੀ। ਨਵੀਆਂ ਫਿਲਮਾਂ, ਪਰਵਾਰ ਅਤੇ ਫਿਲਮਮੇਕਰਸ ਦੇ ਬਾਰੇ ਵਿੱਚ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਸਿਰਫ ਕੰਗਨਾ ਵਿੱਚ ਹੀ ਕਬੱਡੀ ਦੇ ਨਾਲ ਪੰਗਾ ਲੈਣ ਦੀ ਹਿੰਮਤ ਹੈ?
- ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਖੇਡਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ, ਕਬੱਡੀ ਵੀ ਇਨ੍ਹਾਂ ਵਿੱਚੋਂ ਇੱਕ ਹੈ। ਮੈਂ ਇਸ ਨੂੰ ਬਚਪਨ ਤੋਂ ਖੇਡ ਰਹੀ ਹਾਂ। ਬੱਸ ਕਦੇ ਕੋਈ ਪਲੇਟਫਾਰਮ ਨਹੀਂ ਮਿਲਿਆ, ਇਸ ਦੇ ਲਈ। ਅੱਜ ਜਦ ਮੈਂ ਕੋਈ ਮੈਚ ਦੇਖਦੀ ਹਾਂ ਤਾਂ ਉਸ ਵਿੱਚ ਜੋਸ਼ ਦਿਖਾਉਣ ਤੋਂ ਨਹੀਂ ਹਟਦੀ, ਪਰ ਇਹ ਕਹਾਣੀ ਸਿਰਫ ਖੇਡ ਦੇ ਬਾਰੇ ਨਹੀਂ ਹੈ। ਅਸ਼ਵਨੀ (ਡਾਇਰੈਕਟਰ ਅਸ਼ਵਨੀ ਅਈਅਰ) ਅਤੇ ਨਿਤੇਸ਼ ਸਰ (ਉਨ੍ਹਾਂ ਦੇ ਲੇਖਕ ਪਤੀ) ਨੇ ਇਸ ਕਹਾਣੀ ਵਿੱਚ ਪਰਵਾਰ ਅਤੇ ਬੱਚੇ ਦਿਖਾਏ ਹਨ, ਰਿਸ਼ਤੇ ਹਨ, ਵੈਲਿਊਜ਼ ਹਨ। ਰੇਲਵੇ ਦੀ ਨੌਕਰੀ ਦੇ ਆਸਪਾਸ ਦੀ ਕਹਾਣੀ ਹੈ, ਜੋ ਫਿਲਮ ਨੂੰ ਮਜ਼ੇਦਾਰ ਬਣਾਉਂਦੀ ਹੈ। ਇਹ ਅਜਿਹੀ ਦੁਨੀਆ ਹੈ, ਿਜਸ ਤੋਂ ਮੈਂ ਅਣਜਾਣ ਸੀ। ਨਾਲ ਹੀ ਇਹ ਕਹਾਣੀ ਹਰ ਉਸ ਮਹਿਲਾ ਦੀ ਹੈ, ਜੋ ਸੁਫਨੇ ਦੇਖਦੀ ਹੈ। ਮੈਂ ਪੰਜ ਸਾਲ ਤੋਂ ਵੈਜੀਟੇਰੀਅਨ ਹਾਂ, ਯੋਗਾ ਅਤੇ ਜਿਮ ਕਰ ਰਹੀ ਹਾਂ।
* ਤੁਹਾਡਾ ਪਰਵਾਰ ਤੁਹਾਡੀ ਸਫਲਤਾ ਵਿੱਚ ਕਿੰਨਾ ਯੋਗਦਾਨ ਦੇ ਰਿਹਾ ਹੈ?
- ਮੇਰਾ ਪਰਵਾਰ ਬਹੁਤ ਇਮੋਸ਼ਨਲ ਹੈ ਅਤੇ ਮੇਰੇ ਲਈ ਹਮੇਸ਼ਾ ਬਹੁਤ ਪ੍ਰੋਟੈਕਟਿਵ ਰਿਹਾ ਹੈ। ਕਈ ਵਾਰ ਥੋੜ੍ਹਾ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਹੋਈ। ਮੈਂ ਉਨ੍ਹਾਂ 'ਤੇ ਨਿਰਭਰ ਸੀ, ਜਦ ਤੱਕ ਕਿ ਮੈਂ ਅਭਿਨੇਤਰੀ ਬਣਨ ਦਾ ਸੁਫਨਾ ਦੇਖਣਾ ਨਹੀਂ ਸ਼ੁਰੂ ਕੀਤਾ ਅਤੇ ਟੀਨਏਜ਼ ਵਿੱਚ ਹੀ ਆਜ਼ਾਦ ਹੋਣ ਦੀ ਮੇਰੀ ਚਾਹਤ ਮੈਨੂੰ ਉਨ੍ਹਾਂ ਤੋਂ ਦੂਰ ਮੁੰਬਈ ਲੈ ਆਈ, ਪਰ ਫਿਲਮਾਂ, ਬਿਜ਼ੀ ਸੋਸ਼ਲ ਲਾਈਫ ਅਤੇ ਬਹੁਤ ਸਾਰੇ ਰਿਸ਼ਤੇ ਮੇਰੀ ਜ਼ਿੰਦਗੀ ਦਾ ਖਾਲੀਪਨ ਨਹੀਂ ਭਰ ਸਕਦੇ ਸਨ ਅਤੇ ਜਦ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਉਤਾਰ ਆਇਆ ਤਾਂ ਮੇਰੀ ਭੈਣ ਰੰਗੋਲੀ ਨੇ ਇਹ ਗੈਪ ਖਤਮ ਕਰ ਦਿੱਤਾ। 23-24 ਦੀ ਉਮਰ ਤੱਕ ਮੈਨੂੰ ਪਰਵਾਰ ਦਾ ਸਾਥ ਮਿਲਿਆ ਹੈ। ਅੱਜ ਕੱਲ੍ਹ ਉਹ ਖੁੱਲ੍ਹ ਕੇ ਕਹਿੰਦੇ ਹਨ ਕਿ ਮੈਂ ਕੀ ਚਾਹੁੰਦੀ ਹਾਂ, ਜਦ ਕਿ ਮੈਂ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਲੈ ਕੇ ਥੋੜ੍ਹੀ ਸੈਂਸੀਟਿਵ ਹੋ ਗਈ ਹਾਂ। ਫਿਲਹਾਲ ਅਸੀਂ ਖੁਸ਼ ਹਾਂ, ਮੇਰੀ ਭੈਮ ਦਾ ਨੰਨ੍ਹਾ ਜਿਹਾ ਬੇਟਾ ਪ੍ਰਿਥਵੀਰਾਜ ਵੀ ਸਾਡੇ ਵਿੱਚ ਆ ਚੁੱਕਾ ਹੈ ਅਤੇ ਮੇਰੇ ਭਰਾ ਅਕਸ਼ਤ ਨੂੰ ਉਸ ਦਾ ਪਾਇਲਟ ਦਾ ਲਾਇਸੈਂਸ ਮਿਲ ਗਿਆ।
* ਤੁਹਾਡੀ ਮਾਂ ਤੁਹਾਡੇ 'ਤੇ ਵਿਆਹ ਲਈ ਦਬਾਅ ਨਹੀਂ ਪਾਉਂਦੀ?
- ਹਾਂ, ਉਹ ਹਮੇਸ਼ਾ ਕਹਿੰਦੀ ਹੈ, ਖਾਸਕਰ ਜਦੋਂ ਤੋਂ ਮੈਂ 31 ਸਾਲ ਦੀ ਹੋਈ ਹਾਂ, ਪਰ ਪਰਵਾਰ ਨੂੰ ਪਤਾ ਹੈ ਕਿ ਮੈਨੂੰ ਅਜਿਹਾ ਜੀਵਨ ਸਾਥੀ ਚਾਹੀਦਾ ਹੈ, ਬਿਲਕੁਲ ਮੇਰੇ ਵਰਗਾ ਹੋਵੇ ਤੇ ਇਸ ਲਈ ਮੈਨੂੰ ਕੋਈ ਕਮਿਟਮੈਂਟ ਕਰਨ ਨੂੰ ਮਜ਼ਬੂਰ ਨਹੀਂ ਕੀਤਾ ਜਾਂਦਾ। ਮੇਰੇ ਰਿਸ਼ਤੇ ਰਹੇ ਹਨ, ਪਰ ਇਸਤਰੀ ਤੇ ਪੁਰਸ਼ ਸੰਬੰਧਾਂ ਤੋਂ ਅਲੱਗ ਚੀਜ਼ਾਂ ਚਾਹੁੰਦੇ ਹਨ। ਫਿਲਹਾਲ ਮੈਂ ਸਿੰਗਲ ਹਾਂ ਅਤੇ ਕਿਸੇ ਰਿਸ਼ਤੇ ਵਿੱਚ ਨਹੀਂ ਬੱਝਣਾ ਨਹੀਂ ਚਾਹੁੰਦੀ। ਨਾ ਅਜੇ ਮੇਰੀ ਘਰ ਵਸਾਉਣ ਦੀ ਇੱਛਾ ਹੈ। ਮੈਂ ਆਪਣੇ ਆਪ ਵਿੱਚ ਖੁਸ਼ ਹਾਂ। ਜੇ ਭਗਵਾਨ ਮੈਨੂੰ ਹੋਰ ਕੁਝ ਦੇਣਾ ਚਾਹੇਗਾ ਤਾਂ ਵਕਤ ਆਉਣ 'ਤੇ ਇਹ ਮਿਲ ਜਾਏਗਾ।
* ‘ਮੈਂਟਲ ਹੈ ਕਯਾ’ ਦੀ ਸ਼ੂਟਿੰਗ ਕਰਦੇ ਹੋਏ ਕਿਹੋ ਜਿਹਾ ਲੱਗਾ?
- ਮੈਂ ਅਜਿਹੀ ਫਿਲਮ ਕਰਨਾ ਚਾਹੁੰਦੀ ਸੀ ਜਿਸ ਵਿੱਚ ਅਜਿਹੀ ਸਿਚੂਏਸ਼ਨ ਹੋਵੇ, ਜੋ ਦੋ ਧਿਰਾਂ ਨੂੰ ਦਿਖਾਉਂਦੀ ਹੋਵੇ। ਇੱਕ ਫਿਲਮ ਜੋ ਵਰਜਨ ਦਿਖਾਉਂਦੀ ਹੈ ਅਤੇ ਦੋਵੇਂ ਸਹੀ ਹੁੰਦੇ ਹਨ। ਕਰਣਿਕਾ ਢਿੱਲੋਂ ਇੱਕ ਨਵੀਂ ਲੇਖਿਕਾ ਹੈ, ਉਨ੍ਹਾਂ ਦੇ ਵਿਚਾਰ ਅਲੱਗ ਹਨ ਅਤੇ ਬਹੁਤ ਸ਼ਾਨਦਾਰ ਸਕ੍ਰਿਪਟ ਲਿਖੀ ਹੈ। ਡਾਇਰੈਕਟਰ ਪ੍ਰਕਾਸ਼ ਕੋਵੇਲਾਮੁਡੀ ਦਾ ਆਪਣਾ ਟੈਲੇਂਟ ਹੈ, ਜੋ ਤੁਹਾਨੂੰ ਅਲੱਗ ਹੀ ਦੁਨੀਆ ਵਿੱਚ ਲੈ ਜਾਂਦਾ ਹੈ। ਟਾਈਟਲ ਜਿਹੋ ਜਿਹਾ ਵੀ ਹੋਵੇ, ਫਿਲਮ ਬਿਲਕੁਲ ਵੀ ਡਿਪ੍ਰੈਸਿੰਗ ਅਤੇ ਡਾਰਕ ਨਹੀਂ ਹੈ। ਇਹ ਖੂਬ ਹਸਾਏੇੇਗੀ।
* ਡਾਇਰੈਕਟਰ ਕ੍ਰਿਸ਼ ਦੇ ਨਾਲ ਤੁਹਾਡੀ ਅਣਬਣ ਕਿਉਂ ਹੋਈ ਹੈ?
- ਇਹ ਸਹੀ ਨਹੀਂ, ਅਸੀਂ ਰੋਜ਼ਾਨਾ ਗੱਲ ਕਰਦੇ ਹਾਂ। ਕ੍ਰਿਸ਼ ਨੇ ਆਪਣੀ ਇੱਕ ਹੋਰ ਫਿਲਮ ਜਨਵਰੀ 2019 ਵਿੱਚ ਰਿਲੀਜ਼ ਕਰਨੀ ਹੈ ਤੇ ਉਹ ਇਸ ਦੇ ਬਾਅਦ ਹੀ ਡੇਟਸ ਦੇ ਸਕਦੇ ਸਨ। ਜਦ ਅਸੀਂ ਪਹਿਲਾ ਪੋਸਟਰ 15 ਅਗਸਤ ਨੂੰ ਜਾਰੀ ਕੀਤਾ ਤਾਂ ਸਾਡੇ ਸਾਹਮਣੇ 2019 ਦੇ ਰਿਪਬਲਿਕ ਡੇ ਜਾਂ ਇੰਡੀਪੈਂਡੇਂਸ ਡੇ ਦੀ ਚੁਆਇਸ ਸੀ। ਰਾਈਟਰ ਚਾਹੁੰਦੇ ਸਨ ਕਿ ਕੁਝ ਖਾਸ ਸੀਨ ਰਿਲੀਜ਼ ਤੋਂ ਪਹਿਲਾਂ ਸ਼ੂਟ ਕੀਤੇ ਜਾਣ, ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਦ ਤੱਕ ਕੰਮ ਪੂਰਾ ਨਹੀਂ ਹੋਵੇਗਾ ਮੈਂ ਕਿਤੇ ਨਹੀਂ ਜਾ ਰਹੀ। ਇਸ ਦਾ ਮਤਲਬ ਸੀ ਕਿ ਸਾਰੀ ਡੇਟਸ ਤੇ ਆਪਣੇ ਨਿੱਜੀ ਸਮੇਂ ਦੀ ਬਲੀ ਚੜ੍ਹਾਉਣਾ, ਪਰ ਅਸੀਂ ਕੋਈ ਨਵਾਂ ਡਾਇਰੈਕਟਰ ਨਹੀਂ ਲੈਣਾ ਚਾਹੁੰਦੇ ਸੀ, ਨਾ ਹੀ ਕਿਸੇ ਦਾ ਕ੍ਰੈਡਿਟ ਮੈਨੂੰ ਚਾਹੀਦਾ ਹੈ। ਇਹ ਵੱਡੀ ਜ਼ਿੰਮੇਵਾਰੀ ਹੈ। ਮੈਂ ਇੱਕ ਦਿਨ ਥੱਕ ਕੇ ਚੂਰ ਹੋ ਗਈ। ਤਦ ਮੈਂ ਤੈਅ ਕੀਤਾ ਕਿ ਇੱਕ ਦਿਨ ਵਿੱਚ ਇੱਕੋ ਕੰਮ ਕਰਾਂਗੀ ਤੇ ਆਪਣੀ ਸਮਰੱਥਾ ਦੇ ਮੁਤਾਬਕ ਚੱਲਾਂਗੀ। ਮੈਂ ਇਸ ਫਿਲਮ ਨੂੰ ਸਵੇਰੇ ਅੱਠ ਵਜੇ ਤੋਂ ਅੱਧੀ ਰਾਤ ਤੱਕ ਦਾ ਸਮਾਂ ਵੀ ਦਿੱਤਾ ਹੈ। ਕਿਸਮਤ ਨਾਲ ਮੈਨੂੰ ਬਹੁਤ ਵਧੀਆ ਟੀਮ ਮਿਲੀ ਹੈ।
* ‘ਕਾਈਟਸ’ ਦੇ ਅੱਠ ਸਾਲ ਅਤੇ ‘ਗੈਂਗਸਟਰ’ ਦੇ 12 ਸਾਲ ਬਾਅਦ ਅਨੁਰਾਗ ਅਤੇ ਤੁਸੀਂ ਇਕੱਠੇ ਹੋਏ ਹੋ?
- ਅਨੁਰਾਗ ਦੇ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਦ ਮੈਂ ਪਹਿਲੀ ਵਾਰ ਕੈਮਰਾ ਫੇਸ ਕਰ ਰਹੀ ਸੀ ਤਾਂ ਉਹ ਮੈਨੂੰ ਵਾਰ ਵਾਰ ਕਹਿੰਦੇ ਸਨ, ਕੰਗਨਾ ਐਕਟਿੰਗ ਕਿਉਂ ਕਰ ਰਹੀ ਏਂ? ਮੈਂ ਚੌਂਕ ਜਾਂਦੀ ਸੀ ਕਿ ਕੀ ਕਹਿ ਰਹੇ ਹਨ, ਇਹੀ ਤਾਂ ਮੇਰਾ ਕੰਮ ਹੈ, ਐਕਟਿੰਗ ਹੀ ਕਰਨੀ ਹੈ, ਪਰ ਅੱਜ ਮੈਨੂੰ ਇਹ ਸਮਝ ਆ ਗਈ ਹੈ। ਅਨੁਰਾਗ ਨੇ ਮੈਨੂੰ ਸਿਖਾਇਆ ਕਿ ਅਸਲੀ ਐਕਟਿੰਗ ਕੀ ਹੁੰਦੀ ਹੈ। ਉਨ੍ਹਾਂ ਨਾਲ ਮੇਰਾ ਸ਼ਾਨਦਾਰ ਕਰੀਅਰ ਗ੍ਰਾਫ ਰਿਹਾ। ਉਹ ਇੱਕ ਕ੍ਰਿਏਟਿਵ ਪਰਸਨ ਹਨ। ਅਨੁਰਾਗ ਸੱਚ ਵਿੱਚ ਸਪੈਸ਼ਲ ਹਨ। ‘ਜੱਗਾ ਜਾਸੂਸ’ ਸ਼ਾਇਦ ਸਭ ਦੇ ਲਈ ਨਹੀਂ ਸੀ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੇ ਕਦੇ ਲੰਬਾ ਵਕਤ ਲਿਆ ਹੋਵੇ। ਉਨ੍ਹਾਂ ਦੇ ਕੋਲੋਂ ਬਹੁਤ ਸਾਰੇ ਕੰਸੈਪਟ ਹੁੰਦੇ ਹਨ ਅਤੇ ਮੇਰੇ ਤੋਂ ਪੁੱਛਦੇ ਰਹਿੰਦੇ ਹਨ ਕਿ ਕੀ ਮੈਂ ਕਰਾਂਗੀ? ਮੈਂ ਕਹਿ ਚੁੱਕੀ ਹਾਂ ਕਿ ਉਹ ਜੋ ਚਾਹੁਣਗੇ, ਮੈਂ ਕਰਾਂਗੀ। ਮੈਂ ਜਾਣਦੀ ਹਾਂ ਕਿ ਉਨ੍ਹਾਂ ਨੂੰ ਜਲਦੀ ਸਕ੍ਰਿਪਟ ਸ਼ੇਅਰ ਕਰਨਾ ਚੰਗਾ ਨਹੀਂ ਲੱਗਦਾ, ਪਰ ਇਸ ਵਾਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਨਹੀਂ ਚਾਹੀਦੀ। ਇਹ ਸਹੀ ਵਕਤ ਹੈ ਕਿ ਉਨ੍ਹਾਂ ਦੇ ਕੋਲ ਜਾਇਆ ਜਾਏ ਤੇ ਮੈਨੂੰ ਪਤਾ ਹੈ ਕਿ ‘ਇਮਲੀ’ ਸਪੈਸ਼ਲ ਹੋਵੇਗੀ, ਪਰ ਹੁਣ ‘ਇਮਲੀ’ ਅਗਲੇ ਸਾਲ ਦੇ ਲਈ ਟਲ ਗਈ ਹੈ ਕਿਉਂਕਿ ਅਜੇ ‘ਮਣੀਕਰਣਿਕਾ’ ਪਹਿਲ ਹੈ। ਉਸ ਦਾ ਸਾਰਾ ਕੰਮ ਖਤਮ ਕਰਨਾ ਹੈ ਕਿਉਂਕਿ ਇਹ ਫਿਲਮ ਸਭ ਤੋਂ ਪਹਿਲਾਂ ਰਿਲੀਜ਼ ਹੋਵੇਗੀ।

Have something to say? Post your comment