Welcome to Canadian Punjabi Post
Follow us on

15

August 2020
ਖੇਡਾਂ

ਆਸਟਰੇਲੀਆ ਬਣੀ ਮੋਹਾਲੀ ਦੀ ਬਾਦਸ਼ਾਹ, ਭਾਰਤ ਨੂੰ ਹਰਾ ਕੇ ਲੜੀ ਬਰਾਬਰ ਕੀਤੀ

March 11, 2019 10:47 AM

*ਟਰਨਰ ਨੇ ਪਲਟਿਆ ਮੈਚ ਦਾ ਰੁਖ, 43 ਗੇਂਦਾਂ ਵਿੱਚ ਬਣਾਏ 84 ਰਨ

ਮੋਹਾਲੀ, 10 ਮਾਰਚ (ਪੋਸਟ ਬਿਊਰੋ)- ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤਹਿਤ ਅੱਜ ਇੱਥੇ ਪੀਸੀਏ ਸਟੇਡੀਅਮ ਵਿਚ ਹੋਏ ਚੌਥੇ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਭਾਰਤ ਦੀਆਂ 358 ਦੌੜਾਂ ਦੇ ਜਵਾਬ ਵਿੱਚ 48ਵੇਂ ਓਵਰ ਦੀ ਪੰਜਵੀਂ ਗੇਂਦ ਵਿੱਚ ਨਿਰਧਾਰਤ ਟੀਚਾ ਪੂਰਾ ਕਰਕੇ ਜਿੱਤ ਦਰਜ ਕੀਤੀ। ਦਿੱਲੀ ਵਿਖੇ 13 ਮਾਰਚ ਨੂੰ ਲੜੀ ਦਾ ਪੰਜਵਾਂ ਮੈਚ ਫੈਸਲਾਕੁੰਨ ਹੋਵੇਗਾ ਤੇ ਲੜੀ ਦਾ ਫ਼ੈਸਲਾ ਕਰੇਗਾ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸ਼ਿਖ਼ਰ ਧਵਨ ਵੱਲੋਂ ਬਣਾਈਆਂ 143 ਦੌੜਾਂ ਅਤੇ ਰੋਹਿਤ ਸ਼ਰਮਾ ਦੀਆਂ 95 ਦੌੜਾਂ ਵੀ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀਆਂ। ਆਸਟਰੇਲੀਆ ਦੇ ਪੀਟਰ ਹੈਂਡਸਕੰਬ ਨੇ 117, ਉਸਮਾਨ ਖਵਾਜ਼ਾ ਨੇ 91 ਅਤੇ ਐਸਟਨ ਟਰਨਰ ਨੇ ਨਾਬਾਦ ਰਹਿੰਦਿਆਂ ਮਹਿਜ਼ 43 ਗੇਂਦਾਂ ਵਿੱਚ 84 ਰਨ ਬਣਾ ਕੇ ਆਪਣੀ ਟੀਮ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਅਲੈਕਸ ਕੈਰੀ ਨੇ 21 ਦੌੜਾਂ ਬਣਾਈਆਂ।
ਆਸਟਰੇਲੀਆ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਟੀਮ ਦੇ ਕਪਤਾਨ ਆਰੋਨ ਫਿੰਚ ਬਿਨ੍ਹਾਂ ਕੋਈ ਰਨ ਬਣਾਏ ਪਹਿਲੇ ਓਵਰ ਵਿੱਚ ਹੀ ਭੁਵਨੇਸ਼ਵਰ ਦੀ ਗੇਂਦ ਉੱਤੇ ਆਊਟ ਹੋ ਗਏ। ਚੌਥੇ ਓਵਰ ਦੀ ਤੀਜੀ ਗੇਂਦ ਉੱਤੇ ਬੁਮਰਾਹ ਨੇ ਸ਼ਾਨ ਮਾਰਸ਼ ਨੂੰ ਆਪਣਾ ਸ਼ਿਕਾਰ ਬਣਾਇਆ। ਆਸਟਰੇਲੀਆ ਦੀਆਂ ਬਾਰਾਂ ਦੌੜਾਂ ਦੇ ਸਕੋਰ ਉੱਤੇ ਦੋ ਵਿਕਟਾਂ ਡਿੱਗ ਚੁੱਕੀਆਂ ਸਨ ਪਰ ਇਸ ਮਗਰੋਂ ਆਏ ਬੱਲੇਬਾਜ਼ਾਂ ਉਸਮਾਨ ਖਵਾਜ਼ਾ ਅਤੇ ਪੀਟਰ ਹੈਂਡਸਕੌਂਬ ਨੇ ਪਾਰੀ ਸੰਭਾਲੀ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਐਸਟਨ ਟਰਨਰ ਨੇ ਮੈਚ ਦੇ ਆਖਰੀ ਓਵਰਾਂ ਵਿੱਚ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਜਿੱਤ ਦਿਵਾਉਣ ਵਿੱਚ ਯੋਗਦਾਨ ਪਾਇਆ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਖ਼ਰੀ ਓਵਰਾਂ ਦੀ ਗੇਂਦਬਾਜ਼ੀ ਅਤੇ ਨਮੀ ਨੂੰ ਟੀਮ ਦੀ ਹਾਰ ਲਈ ਜਿੰਮੇਵਾਰ ਦੱਸਿਆ। ਭਾਰਤ ਵੱਲੋਂ ਯੁਜਵੇਂਦਰ ਚਾਹਲ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਏ। ਜਸਪ੍ਰੀਤ ਬੁਮਰਾ ਛੇ ਅਤੇ ਕੁਲਦੀਪ ਯਾਦਵ ਇੱਕ ਰਨ ਬਣਾਕੇ ਨਾਬਾਦ ਰਹੇ।ਭਾਰਤੀ ਖਿਡਾਰੀਆਂ ਨੇ ਕਈ ਆਸਾਨ ਕੈਚ ਵੀ ਛੱਡੇ।ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣੀ ਖਰਾਬ ਲੈਅ ਦਾ ਅੰਤ ਕਰਦਿਆਂ 115 ਗੇਂਦਾਂ ਵਿਚ 143 ਦੌੜਾਂ ਦੀ ਪਾਰੀ ਖੇਡੀ ਤੇ ਰੋਹਿਤ ਸ਼ਰਮਾ ਨਾਲ ਵੱਡੀ ਭਾਈਵਾਲੀ ਕੀਤੀ।ਇਸ ਨਾਲ ਭਾਰਤ ਨੂੰ ਆਸਟਰੇਲੀਆ ਖਿਲਾਫ਼ ਚੌਥੇ ਇਕ ਰੋਜ਼ਾ ਕੌਮਾਂਤਰੀ ਮੈਚ ਵਿਚ 9 ਵਿਕਟਾਂ ਉੱਤੇ 358 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਵਿਚ ਮਦਦ ਮਿਲੀ। ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਸਪਾਟ ਪਿੱਚ ’ਤੇ ਪਹਿਲੇ ਵਿਕਟ ਲਈ 193 ਦੌੜਾਂ ਜੋੜੀਆਂ। ਧਵਨ ਨੇ ਇਕ ਰੋਜ਼ਾ ਕ੍ਰਿਕਟ ਵਿਚ ਆਪਣਾ 16ਵਾਂ ਸੈਂਕੜਾ ਜੜਿਆ ਜਦਕਿ ਉਪ ਕਪਤਾਨ ਰੋਹਿਤ (92 ਗੇਂਦਾਂ ਵਿਚ 95 ਦੌੜਾਂ) ਆਪਣੇ 23ਵੇਂ ਸੈਂਕੜੇ ਤੋਂ ਖੁੰਝ ਗਏ। ਆਸਟਰੇਲਿਆਈ ਗੇਂਦਬਾਜ਼ ਪੈਟ ਕਮਿਨਸ (ਦਸ ਓਵਰਾਂ ਵਿਚ 70 ਦੌੜਾਂ ਦੇ ਕੇ ਪੰਜ ਵਿਕਟਾਂ) ਤੇ ਜੌਏ ਰਿਚਰਡਸਨ ਨੇ 3 ਵਿਕਟਾਂ ਲਈਆਂ।ਆਸਟਰੇਲੀਆ ਦੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਸ਼ਟਨ ਟਰਨਰ ਨੂੰ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। ਭਾਵੇਂ ਹੈਂਡਸਕੌਂਬ ਨੇ 117 ਦੌੜਾਂ ਬਣਾਈਆਂ ਪਰ ਜਿਸ ਤੇਜ਼ੀ ਨਾਲ ਟਰਨਰ ਨੇ ਮੈਚ ਨੂੰ ਆਪਣੇ ਹੱਕ ਵਿੱਚ ਉਲਟਾਇਆ ਉਸ ਲਈ ਉਨ੍ਹਾਂ ਨੂੰ ਇਸ ਖਿਤਾਬ ਨਾਲ ਨਿਵਾਜਿਆ ਗਿਆ।

Have something to say? Post your comment
ਹੋਰ ਖੇਡਾਂ ਖ਼ਬਰਾਂ
ਜਿੰਬਾਬਵੇ ਕ੍ਰਿਕਟ ਬੋਰਡ ਉਤੇ ਟਿੱਪਣੀ ਕਾਰਨ ਬ੍ਰਾਇਨ ਸਟੈ੍ਰਂਗ ਦਾ ਕੈਰੀਅਰ ਬਰਬਾਦ
ਸੈਮੀ ਨੇ ਨਸਲੀ ਉਪ ਨਾਂ ਉਤੇ ਆਈ ਪੀ ਐਲ ਟੀਮ ਦੇ ਖਿਡਾਰੀਆਂ ਤੋਂ ਮੁਆਫੀ ਦੀ ਮੰਗ ਕੀਤੀ
ਸਚਿਨ ਨੂੰ ਆਊਟ ਕਰਨ ਪਿੱਛੋਂ ਮੈਨੂੰ ਤੇ ਅੰਪਾਇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ : ਬ੍ਰੇਸਨੇਨ
ਆਈ ਓ ਸੀ ਦੇ ਮੁਖੀ ਨੇ ਕਿਹਾ : 2021 ਵਿੱਚ ਟੋਕੀਓ ਓਲੰਪਿਕ ਨਾ ਹੋਈਆਂ ਤਾਂ ਰੱਦ ਹੋ ਜਾਣਗੀਆਂ
ਵਿਰਾਟ ਕੋਹਲੀ ਵੱਲੋਂ ਖ਼ੁਲਾਸਾ: ਟੀਮ 'ਚ ਸ਼ਾਮਲ ਕਰਨ ਲਈ ਰਿਸ਼ਵਤ ਮੰਗੀ ਗਈ ਸੀ
ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ 2021 ਵਾਲੇ ਵੰਨ ਡੇ ਮਹਿਲਾ ਵਿਸ਼ਵ ਕੱਪ ਲਈ ਭਾਰਤ ਨੂੰ ਟਿਕਟ ਮਿਲੀ
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਟੀਮ ਦਾ ਸੁਫਨਾ ਫਾਈਨਲ ਵਿੱਚ ਟੁੱਟਿਆ
ਭਾਰਤੀ ਖਿਡਾਰੀ ਪੰਘਾਲ ਮੁੱਕੇਬਾਜ਼ੀ ਰੈਂਕਿੰਗ ਦੇ ਨੰਬਰ ਇੱਕ ਬਣੇ
ਭਾਰਤ ਨੇ ਤੀਜਾ ਇਕ ਦਿਨਾਂ ਮੈਚ `ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ, ਰੋਹਿਤ ਨੇ ਠੋਕਿਆ ਸੈਂਕੜਾ