Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕ ਇੱਕੋ ਵੱਡੇ ਘਰਾਣੇ ਅੱਗੇ ਝੁਕ ਜਾਣ ਲਈ ਮਜਬੂਰ ਹੋਣ ਲੱਗੇ

March 09, 2019 09:39 PM

ਬਠਿੰਡਾ, 9 ਮਾਰਚ (ਪੋਸਟ ਬਿਊਰੋ)- ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਭੇਦਭਰੀ ਚੁੱਪ ਮਗਰੋਂ ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕ ਇੱਕ ਵੱਡੇ ਸਿਆਸੀ ਘਰਾਣੇ ਦੀ ਬੱਸ ਕੰਪਨੀ ਅੱਗੇ ਵਿਛਣ ਲੱਗ ਪਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਪ੍ਰਾਈਵੇਟ ਬੱਸ ਮਾਲਕਾਂ ਨੂੰ ਆਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਦਿਨ ਬਦਲਣਗੇ, ਪਰ ਜਦੋਂ ਕੁਝ ਵੀ ਨਾ ਬਦਲਿਆ ਤਾਂ ਇਨ੍ਹਾਂ ਟਰਾਂਸਪੋਰਟਾਂ ਨੇ ਰੂਟ ਪਰਮਿਟ ਅਤੇ ਬੱਸਾਂ ਵੱਡੇ ਘਰਾਣੇ ਦੇ ਹਵਾਲੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ ਸਾਲ ਤੋਂ ਪੰਜਾਬ ਦੀਆਂ ਮੁੱਖ ਸੜਕਾਂ 'ਤੇ ਕੋਈ ਟਾਵੀਂ ਹੋਰ ਕੰਪਨੀ ਦੀ ਬੱਸ ਨਜ਼ਰ ਪਏਗੀ, ਅਮਲ ਵਿੱਚ ਸਿਰਫ ਇੱਕ ਪਰਵਾਰ ਦਾ ਕਾਰੋਬਾਰ ਉੱਤੇ ਏਕਾਧਿਕਾਰ ਹੋਵੇਗਾ।
ਤਾਜ਼ਾ ਸਥਿਤੀ ਇਹ ਹੈ ਕਿ ਬਠਿੰਡਾ ਅਤੇ ਬਰਨਾਲਾ ਦੀਆਂ ਦੋ ਵੱਡੀਆਂ ਬੱਸ ਕੰਪਨੀਆਂ ਵੱਲੋਂ ਸਮੇਤ ਬੱਸਾਂ ਆਪਣੇ ਰੂਟ ਪਰਮਿਟ ਵਗੈਰਾ ਦਾ ਸੌਦਾ ਇਕ ਵੱਡੇ ਘਰਾਣੇ ਦੀ ਬੱਸ ਕੰਪਨੀ ਨਾਲ ਕਰ ਲਿਆ ਦੱਸਿਆ ਜਾਂਦਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਬੱਸ ਕੰਪਨੀਆਂ ਨਾਲ 24 ਅਤੇ 25 ਮਾਰਚ ਨੂੰ ਸੌਦੇ ਹੋਏ ਹਨ ਅਤੇ ਕਈ ਬੱਸਾਂ ਦਾ ਹਿਸਾਬ ਕਿਤਾਬ ਵੱਡੀ ਕੰਪਨੀ ਨੇ ਰੱਖਣਾ ਵੀ ਸ਼ੁਰੂ ਕਰ ਦਿੱਤਾ ਹੈ। ਜਾਣਕਾਰ ਸੂਤਰ ਦੱਸਦੇ ਹਨ ਕਿ ਬਰਨਾਲਾ ਦੀ ਇਕ ਵੱਡੀ ਬੱਸ ਕੰਪਨੀ ਨੇ ਬਠਿੰਡਾ-ਲੁਧਿਆਣਾ ਅਤੇ ਬਠਿੰਡਾ-ਜਲੰਧਰ ਅਤੇ ਹੋਰ ਰੂਟ ਪਰਮਿਟਾਂ ਸਮੇਤ ਬੱਸਾਂ ਦਾ ਸੌਦਾ ਕੀਤਾ ਹੈ। ਏਸੇ ਤਰ੍ਹਾਂ ਹੀ ਬਠਿੰਡਾ ਦੀ ਇਕ ਵੱਡੀ ਬੱਸ ਕੰਪਨੀ ਨੇ ਆਪਣੇ ਅੱਧੀ ਦਰਜਨ ਰੂਟ ਪਰਮਿਟ ਤੇ ਬੱਸਾਂ ਦਾ ਸੌਦਾ ਕੀਤਾ ਹੈ। ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਬਹੁਤੇ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਮਨੋਬਲ ਡਿੱਗ ਚੁੱਕਾ ਹੈ ਕਿਉਂਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਵੱਡੀਆਂ ਆਸਾਂ ਸਨ, ਪਰ ਹਾਲੇ ਵੀ ਬੱਸਾਂ ਦੇ ਟਾਈਮ ਟੇਬਲ ਵੱਡੇ ਘਰਾਣੇ ਦੇ ਬੰਦੇ ਹੀ ਬੈਠ ਕੇ ਬਣਾਉਂਦੇ ਹਨ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਨਵੀਂ ਪੰਜਾਬ ਸਰਕਾਰ ਬਣਨ ਪਿੱਛੋਂ ਭਾਵੇਂ ਛਾਲਾਂ ਮਾਰਦੇ ਸਨ, ਪਰ ਜਦੋਂ ਉਤੋਂ ਕੁਝ ਨਾ ਹੋਇਆ ਤਾਂ ਢਿੱਲੇ ਪੈ ਗਏ। ਉਨਾਂ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਦੋਂ ਸਾਰੀ ਦਾਲ ਕਾਲੀ ਹੋਵੇ ਤਾਂ ਚੁੱਪ ਹੀ ਭਲੀ ਹੁੰਦੀ ਹੈ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਮੋਟਰ ਸਾਈਕਲਾਂ ਦੀ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ
2 ਬਸ ਸਵਾਰ ਮੁਸਾਫਰਾਂ ਤੋਂ 87.14 ਲੱਖ ਰੁਪਏ, ਵਿਦੇਸ਼ੀ ਕਰੰਸੀ ਤੇ ਚਾਂਦੀ ਮਿਲੀ
ਕਾਰੋਬਾਰੀ ਦੇ ਨਾਂ ਉੱਤੇ ਖਾਤਾ ਖੋਲ੍ਹ ਕੇ ਤਿੰਨ ਸਾਲ ਲੱਖਾਂ ਰੁਪਏ ਦੀ ਟਰਾਂਜ਼ੈਕਸ਼ਨ ਹੁੰਦੀ ਰਹੀ
ਹਾਈ ਕੋਰਟ ਨੇ ਕਿਹਾ: ਅਪਰਾਧਕ ਕੇਸਾਂ ਵਿੱਚ ਦੋਸ਼ੀ ਜਾਂ ਪੀੜਤ ਦੇ ਧਰਮ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ
ਪੰਜਾਬ ਵਿੱਚੋਂ ਕਾਂਗਰਸ ਨੇ 13 ਵਿੱਚੋਂ 8 ਸੀਟਾਂ ਜਿੱਤ ਕੇ ਮੋਦੀ ਰੱਥ ਰੋਕਿਆ
ਮੋਬਾਈਲ ਤੇ ਨਕਦੀ ਖੋਹਣ ਦੇ ਦੋਸ਼ ਵਿੱਚ ਕੈਸ਼ ਤੇ ਕੋਂਡਾ ਗ੍ਰਿਫਤਾਰ
ਕਤਲ ਕੇਸ ਵਿੱਚ ਅੱਠ ਜਣਿਆਂ ਦੀ ਉਮਰ ਕੈਦ ਦੀ ਸਜ਼ਾ ਕਾਇਮ
ਸੀ ਬੀ ਆਈ ਅਦਾਲਤ ਵੱਲੋਂ ਸਾਬਕਾ ਡੀ ਐੱਸ ਪੀ ਵਿਰੁੱਧ ਪੁਰਾਣੇ ਕੇਸ ਵਿੱਚ ਦੋਸ਼ ਲਾਗੂ
ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਿੱਤਲ ਮੇਘਾਲਿਆ ਦੇ ਚੀਫ ਜਸਟਿਸ ਬਣੇ
ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਵਾਲੰਟੀਅਰਾਂ ਨੂੰ ਦੋ ਸਾਲ ਸੇਵਾ ਦਾ ਵਾਧਾ ਨਹੀਂ ਮਿਲੇਗਾ