Welcome to Canadian Punjabi Post
Follow us on

20

May 2019
ਅੰਤਰਰਾਸ਼ਟਰੀ

ਗੂਗਲ ਵਿੱਚ ਵੀ ਤਨਖਾਹਾਂ ਦੇ ਮਾਮਲੇ ਵਿੱਚ ਵਿਤਕਰਾ

March 06, 2019 08:17 AM

ਨਿਊਯਾਰਕ, 5 ਮਾਰਚ (ਪੋਸਟ ਬਿਊਰੋ)- ਤਕਨੀਕ ਦੀ ਦਿੱਗਜ ਕੰਪਨੀ ਗੂਗਲ ਨੇ ਔਰਤਾਂ ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਮਿਲਦੀ ਘੱਟ ਤਨਖ਼ਾਹ ਦਾ ਪਤਾ ਲਾਉਣ ਲਈ ਸਰਵੇ ਕੀਤਾ ਸੀ। ਇਸ ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਪਤਾ ਲੱਗੀ ਹੈ। ਗੂਗਲ ਦਾ ਕਹਿਣਾ ਹੈ ਕਿ ਇਕੋ ਕੰਮ ਲਈ ਔਰਤਾਂ ਨਹੀਂ, ਬਲਕਿ ਮਰਦ ਮੁਲਾਜ਼ਮਾਂ ਨੂੰ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ। ਸਮਝਿਆ ਜਾਂਦਾ ਹੈ ਕਿ ਇਸ ਅਧਿਐਨ ਤੋਂ ਬਾਅਦ ਗੂਗਲ ਆਪਣੇ ਮਰਦ ਮੁਲਾਜ਼ਮਾਂ ਦੀ ਤਨਖ਼ਾਹ `ਚ ਕਿਸੇ ਤਰ੍ਹਾਂ ਦਾ ਕੁਝ ਵਾਧਾ ਵੀ ਕਰ ਸਕਦਾ ਹੈ।
ਗੂਗਲ ਦਾ ਇਹ ਸਰਵੇ ਓਦੋਂ ਸਾਹਮਣੇ ਆਇਆ ਹੈ, ਜਦੋਂ ਉਸੇ ਵਰਗੀਆਂ ਕਈ ਹੋਰ ਤਕਨੀਕੀ ਕੰਪਨੀਆਂ ਉੱਤੇ ਔਰਤਾਂ ਨੂੰ ਘੱਟ ਤਨਖ਼ਾਹ ਦੇਣ ਤੇ ਦਫ਼ਤਰ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗ ਰਹੇ ਹਨ। ਅਮਰੀਕਾ ਦਾ ਲੇਬਰ ਵਿਭਾਗ ਵੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਗੂਗਲ ਇੱਕ ਬਾਕਾਇਦਾ ਤਰੀਕੇ ਨਾਲ ਔਰਤਾਂ ਨੂੰ ਘੱਟ ਤਨਖ਼ਾਹ ਦਿੰਦਾ ਹੈ? ਗੂਗਲ ਇਸ ਦੋਸ਼ ਤੋਂ ਇਨਕਾਰ ਕਰਦਾ ਹੈ, ਪਰ ਤਾਜ਼ਾ ਅਧਿਐਨ ਗੂਗਲ ਦੇ 91 ਫ਼ੀਸਦੀ ਮੁਲਾਜ਼ਮਾਂ ਵਿਚਕਾਰ ਕੀਤਾ ਗਿਆ ਸੀ, ਜਿਸ ਦੇ ਸਰਵੇ ਦੌਰਾਨ ਉਨ੍ਹਾਂ ਦੇ ਅਹੁਦੇ ਅਤੇ ਪਰਫਾਰਮੈਂਸ ਦੀ ਜਾਣਕਾਰੀ ਇਕੱਠੀ ਕੀਤੀ ਗਈ। ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਅਧਿਐਨ `ਚ ਇਹ ਸ਼ਾਮਲ ਨਹੀਂ ਸੀ ਕਿ ਇਕੋ ਜਿਹੀ ਯੋਗਤਾ ਪਿੱਛੋਂ ਔਰਤਾਂ ਨੂੰ ਮਰਦਾਂ ਤੋਂ ਘੱਟ ਤਨਖ਼ਾਹ ਉੱਤੇ ਰੱਖਿਆ ਜਾਂਦਾ ਹੈ ਜਾਂ ਨਹੀਂ। ਇਸ ਕੰਪਨੀ ਦੇ ਕਈ ਸਾਬਕਾ ਮੁਲਾਜ਼ਮਾਂ ਮੁਤਾਬਕ ਕੰਪਨੀ `ਚ ਨਸਲੀ ਤੇ ਲਿੰਗਕ ਭੇਦਭਾਵ ਹੁੰਦਾ ਹੈ। ਕਈ ਮਹਿਲਾ ਮੁਲਾਜ਼ਮਾਂ ਨੇ ਬਰਾਬਰ ਯੋਗਤਾ ਦੇ ਬਾਅਦ ਵੀ ਮਰਦਾਂ ਤੋਂ ਘੱਟ ਤਨਖ਼ਾਹ ਮਿਲਣ ਦਾ ਦਾਅਵਾ ਕਰ ਕੇ ਗੂਗਲ `ਤੇ ਕੇਸ ਕੀਤਾ ਹੈ। ਕੰਪਨੀ ਦੇ ਉੱਚ ਅਧਿਕਾਰੀਆਂ `ਤੇ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਨਾ ਲੈਣ ਲਈ ਵੀ ਕਈ ਹਜ਼ਾਰ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਸੀ। ਗੂਗਲ ਉੱਤੇ ਕੇਸ ਕਰਨ ਵਾਲੀ ਕੇਲੀ ਐਲਿਸ ਦੇ ਮੁਤਾਬਕ ਪੂਰੀ ਯੋਗਤਾ ਤੇ ਅਨੁਭਵ ਉੱਤੇ ਵੀ ਤਰੱਕੀ ਵੇਲੇ ਔਰਤਾਂ ਨਾਲ ਵਿਤਕਰਾ ਹੁੰਦਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ
ਪਤਨੀ ਦੇ ਕਤਲ ਕੇਸ ਵਿੱਚ ਫਸੇ ਗੁਰਪ੍ਰੀਤ ਸਿੰਘ ਨੇ ਅਦਾਲਤ ਤੋਂ ਇਨਸਾਫ ਮੰਗਿਆ
ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 250 ਤੋਂ ਵੱਧ ਭਾਰਤੀ
ਸਾਨ ਫਰਾਂਸਿਸਕੋ ਵਿੱਚ ਹਵਾਈ ਅੱਡੇ ਉੱਤੇ ਚਿਹਰਾ ਪਛਾਨਣ ਵਾਲੀ ਤਕਨੀਕ ਉੱਤੇ ਪਾਬੰਦੀ
ਭਾਰਤੀ ਉਡਾਣਾਂ ਲਈ ਪਾਕਿਸਤਾਨ 30 ਮਈ ਤੱਕ ਹਵਾਈ ਖੇਤਰ ਬੰਦ ਰੱਖੇਗਾ