Welcome to Canadian Punjabi Post
Follow us on

02

July 2025
 
ਖੇਡਾਂ

ਏਸ਼ੀਆ ਕ੍ਰਿਕਟ ਕੱਪ: ਪਾਕਿ ਨੂੰ ਹਫਤੇ ਵਿੱਚ ਦੂਸਰੀ ਵਾਰ ਹਰਾ ਕੇ ਭਾਰਤ ਫਾਈਨਲ ਵਿੱਚ ਪੁੱਜਾ

September 24, 2018 07:31 AM

ਦੁਬਈ, 23 ਸਤੰਬਰ, (ਪੋਸਟ ਬਿਊਰੋ)- ਓਪਨਰ ਬੱਲੇਬਾਜ਼ਾਂ ਰੋਹਿਤ ਸ਼ਰਮਾ (ਨਾਬਾਦ 111) ਤੇ ਸ਼ਿਖਰ ਧਵਨ (114) ਦੇ ਸੈਂਕੜਿਆਂ ਨਾਲ ਭਾਰਤੀ ਟੀਮ ਨੇ ਅੱਜ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਹਫਤੇ ਲੀਗ ਮੁਕਾਬਲੇ ਵਿੱਚ ਵੀ ਭਾਰਤ ਨੇ ਉਸ ਨੂੰ ਹਰਾਇਆ ਸੀ। ਅੱਜ ਦੀ ਜਿੱਤ ਨਾਲ ਭਾਰਤ ਏਸ਼ੀਆ ਕੱਪ ਦੇ ਫਾਈਨਲ ਵਿੱਚ ਪੁੱਜ ਗਿਆ ਹੈ।
ਪਾਕਿਸਤਾਨ ਨੇ ਅੱਜ ਦੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਖੇਡਦਿਆਂ ਭਾਰਤ ਨੂੰ ਜਿੱਤਣ ਦੇ ਲਈ 238 ਦੌੜਾਂ ਦਾ ਟੀਚਾ ਦਿੱਤਾ ਸੀ। ਬਾਅਦ ਵਿੱਚ ਖੇਡਦੇ ਹੋਏ ਇਸ ਮੈਚ ਦੌਰਾਨ ਸਭ ਤੋਂ ਪਹਿਲਾਂ ਸ਼ਿਖਰ ਧਵਨ ਨੇ ਸੈਂਕੜਾ ਬਣਾਇਆ ਤੇ ਫਿਰ ਕਪਤਾਨ ਰੋਹਿਤ ਸ਼ਰਮਾ ਨੇ ਸੈਂਕੜਾ ਪੂਰਾ ਕੀਤਾ। ਸ਼ਿਖਰ ਧਵਨ 114 ਦੌੜਾਂ `ਤੇ ਰਨ ਆਊਟ ਹੋਇਆ ਸੀ।
ਇਸ ਤੋਂਪਹਿਲਾਂਪਾਕਿਸਤਾਨੀ ਟੀਮ ਨੇ ਭਾਰਤ ਅੱਗੇ 238 ਦੌੜਾਂ ਦਾ ਟੀਚਾ ਰੱਖਿਆ ਸੀ। ਪੂਰੇ 50 ਓਵਰਾਂ ਵਿੱਚ 237 ਦੌੜਾਂ ਬਣਾਉਣ ਵਿੱਚ ਉਸ ਦੇ ਖਿਡਾਰੀ ਸ਼ੋਏਬ ਮਲਿਕ (78 ਦੌੜਾਂ) ਦੇ ਅਰਧ ਸੈਂਕੜੇ ਅਤੇ ਕਪਤਾਨ ਸਰਫ਼ਰਾਜ਼ ਅਹਿਮਦ (44 ਦੌੜਾਂ) ਦੀ ਚੌਥੀ ਵਿਕਟ ਲਈ 107 ਦੌੜਾਂ ਦੀ ਭਾਈਵਾਲੀ ਦਾ ਵੱਡਾ ਯੋਗਦਾਨ ਸੀ। ਪਾਕਿਸਤਾਨ ਨੇ 16ਵੇਂ ਓਵਰ ਤਕ ਆਪਣੀਆਂ ਤਿੰਨ ਵਿਕਟਾਂ ਸਿਰਫ਼ 58 ਦੌੜਾਂ `ਤੇ ਗੁਆ ਲਈਆਂ ਸਨ, ਪਰ ਸਰਫ਼ਰਾਜ਼ ਅਤੇ ਸਾਬਕਾ ਕਪਤਾਨ ਮਲਿਕ ਨੇ ਖੇਡ ਨੂੰ ਸੰਭਾਲਿਆ। ਮਲਿਕ ਨੇ ਇਸ ਟੂਰਨਾਮੈਂਟ ਵਿੱਚ ਲਗਾਤਾਰ ਦੂਜਾ ਅੱਧ ਸੈਂਕੜਾ ਮਾਰਿਆ। ਫਖ਼ਰ ਜ਼ਮਾਨ ਨੇ 44 ਗੇਂਦਾਂ `ਤੇ 31 ਅਤੇ ਆਸਿਫ਼ ਅਲੀ ਨੇ 21 ਗੇਂਦਾਂ `ਤੇ 30 ਦੌੜਾਂ ਬਣਾਈਆਂ ਸਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ