Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਕੈਨੇਡਾ

ਜਗਮੀਤ ਸਿੰਘ ਐਲਐਨਜੀ ਕੈਨੇਡਾ ਦੇ ਹੱਕ ’ਚ, ਪਾਰਟੀ ਵਿਰੋਧ ’ਚ

February 20, 2019 06:46 PM

ਬਰਨਾਬੀ, 20 ਫਰਵਰੀ (ਪੋਸਟ ਬਿਊਰੋ) : ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ 40 ਬਿਲੀਅਨ ਡਾਲਰ ਦੇ ਐਲਐਨਜੀ ਕੈਨੇਡਾ ਪ੍ਰੋਜੈਕਟ ਦੇ ਹੱਕ ਵਿੱਚ ਹਨ ਜਦਕਿ ਉਨ੍ਹਾਂ ਨੂੰ ਆਪਂਣੀ ਪਾਰਟੀ ਦੇ ਅੰਦਰੋਂ ਹੀ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ ਲਈ ਕੋਈ ਸਖ਼ਤ ਕਦਮ ਚੁੱਕਣ ਵਾਸਤੇ ਆਖਿਆ ਜਾ ਰਿਹਾ ਹੈ।
ਜਨਰਲ ਚੋਣਾਂ ਵਿੱਚ ਬਰਨਾਬੀ ਨੌਰਥ-ਸੇਅਮੌਰ ਤੋਂ ਐਨਡੀਪੀ ਉਮੀਦਵਾਰ ਵੈਂਡ ਰੌਬਿਨਸਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇਲ ਤੇ ਗੈਸ ਇਨਫਰਾਸਟ੍ਰਕਚਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਾਂਟਰੀਅਲ ਵਿੱਚ ਆਊਟਰਮੌਂਟ ਤੋਂ ਜਿ਼ਮਨੀ ਚੋਣ ਲੜਨ ਵਾਲੀ ਜੂਲੀਆ ਸਾਂਚੇਜ਼ ਵੱਲੋਂ ਵੀ ਅਜਿਹੇ ਪ੍ਰੋਜੈਕਟਾਂ ਲਈ ਜਨਤਾ ਦਾ ਪੈਸਾ ਲਾਉਣ ਤੋਂ ਇਤਰਾਜ਼ ਪ੍ਰਗਟਾਇਆ ਗਿਆ ਹੈ। ਜਿ਼ਕਰਯੋਗ ਹੈ ਕਿ ਜਗਮੀਤ ਸਿੰਘ ਬਰਨਾਬੀ ਸਾਊਥ ਤੋਂ ਜਿ਼ਮਨੀ ਚੋਣ ਲੜ ਕੇ ਪਾਰਲੀਆਮੈਂਟ ਵਿੱਚ ਥਾਂ ਪੱਕੀ ਕਰਨੀ ਚਾਹੁੰਦੇ ਹਨ।
ਜਗਮੀਤ ਸਿੰਘ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਮੈਟਰੋ ਵੈਨਕੂਵਰ ਸ਼ਹਿਰ ਤੋਂ ਟੈਂਕਰ ਟਰੈਫਿਕ ਵੱਧ ਜਾਵੇਗਾ ਪਰ ਉਨ੍ਹਾਂ ਲੀਕੁਈਫਾਈਡ ਨੈਚੂਰਲ ਗੈਸ ਪਾਈਪਲਾਈਨ ਤੇ ਐਕਸਪੋਰਟ ਫੈਸਿਲਿਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੰਡੀਜੀਨਸ ਚੀਫਜ਼ ਵੱਲੋਂ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਆਰਸੀਐਮਪੀ ਨੇ 14 ਲੋਕਾਂ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਵੀ ਕੀਤਾ ਸੀ ਪਰ ਬਾਅਦ ਵਿੱਚ ਇਨ੍ਹਾਂ ਚੀਫਜ਼ ਨਾਲ ਪੁਲਿਸ ਵੱਲੋਂ ਡੀਲ ਸਿਰੇ ਚੜ੍ਹਾਈ ਗਈ ਤੇ ਉਹ ਪਾਈਪਲਾਈਨ ਦਾ ਕੰਮ ਜਾਰੀ ਰੱਖਣ ਲਈ ਰਾਜ਼ੀ ਹੋ ਗਏ।
ਘੱਟ ਫੰਡਰੇਜਿ਼ੰਗ ਤੇ ਚੋਣਾਂ ਵਿੱਚ ਪਾਰਟੀ ਦਾ ਸਮਰਥਨ ਘਟਣ ਕਾਰਨ ਜਗਮੀਤ ਸਿੰਘ ਨੂੰ ਪਾਰਟੀ ਵਿੱਚੋਂ ਹੀ ਨੁਕਤਾਚੀਨੀ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਏਕਤਾ ਦਾ ਮੁਜ਼ਾਹਰਾ ਕਰਨ ਦੀ ਕੋਸਿ਼ਸ਼ ਕੀਤੀ ਹੈ। ਜੇ ਉਹ ਸੋਮਵਾਰ ਨੂੰ ਜਿ਼ਮਨੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਲਈ ਆਪਣੇ ਹੀ ਕਾਕਸ ਵੱਲੋਂ ਸਖ਼ਤ ਕਦਮ ਚੁੱਕਣ ਦੀ ਕੀਤੀ ਜਾ ਰਹੀ ਮੰਗ ਦਾ ਟਾਕਰਾ ਕਰ ਸਕਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ OPP ਨੇ ਨਸ਼ੇ ਵਿੱਚ ਟੱਲੀ ਦੋ ਡਰਾਈਵਰਾਂ `ਤੇ ਲਗਾਏ ਚਾਰਜਿਜ਼, 90 ਦਿਨ ਲਈ ਡਰਾਈਵਿੰਗ `ਤੇ ਲੱਗੀ ਪਾਬੰਦੀ ਪੈਨਕ੍ਰੀਆਟਿਕ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਓਟਵਾ ਦੀ ਔਰਤ ਦਾ ਦਿਹਾਂਤ ਬਰਨਬੀ ਵਿੱਚ 19 ਸਾਲਾ ਲੜਕੇ ਦੀ ਮੌਤ ਦੇ ਮਾਮਲੇ ਵਿੱਚ 4 ਗ੍ਰਿਫ਼ਤਾਰ ਏਅਰ ਕੈਨੇਡਾ ਅਤੇ ਪਾਇਲਟਾਂ ਵਿਚਕਾਰ ਹੋਇਆ ਅਸਥਾਈ ਸਮਝੌਤਾ, ਹੜਤਾਲ ਦੀ ਸੰਭਾਵਨਾ ਟਲੀ ਐਡਮਿੰਟਨ ਪੁਲਿਸ ਵੱਲੋਂ 1.2 ਮਿਲੀਅਨ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਅਤੇ ਪੰਜ ਹੈਂਡਗੰਨਜ਼ ਅਤੇ ਚਾਰ ਗੱਡੀਆਂ ਜ਼ਬਤ ਐਡਮਿੰਟਨ ਦੇ ਲਾਇਡਮਿਨਸਟਰ ਦੇ ਘਰ ਵਿਚੋਂ ਮਿਲੀਆਂ ਤਿੰਨ ਲਾਸ਼ਾਂ, ਪੁਲਿਸ ਕਰ ਰਹੀ ਜਾਂਚ