‘ਪਦਮਾਵਤ’ ਦੇ ਬਾਅਦ ਸੰਜੇ ਲੀਲਾ ਭੰਸਾਲੀ ਆਪਣੀ ਅਗਲੀ ਫਿਲਮ ਲਈ ਤਿਆਰ ਹਨ। ਪਿੱਛੇ ਜਿਹੇ ਉਨ੍ਹਾਂ ਦੀ ਇੱਕ ਵੂਮੈਨ ਗੈਂਗਸਟਰ ਬੇਸਡ ਫਿਲਮ ਕੁਝ ਸਮੇਂ ਲਈ ਹੋਲਡ ਹੋਈ ਹੈ, ਜਿਸ ਦੇ ਬਾਅਦ ਉਹ ਇੱਕ ਰੋਮਾਂਟਿਕ ਸਟੋਰੀ ਫਲੋਰ 'ਤੇ ਲਿਆਉਣ ਦੀ ਪਲਾਨਿੰਗ ਕਰ ਰਹੇ ਹਨ। ਫਿਲਮ ਦਾ ਨਾਮ ‘ਮਲਾਲ’ ਹੈ। ਇਸ ਵਿੱਚ ਉਹ ਜਾਵੇਦ ਜਾਫਰੀ ਦੇ ਬੇਟੇ ਮਿਜ਼ਾਨ ਅਤੇ ਆਪਣੀ ਭਾਣਜੀ ਸ਼ਰਮਿਨ ਸਹਿਗਲ ਨੂੰ ਇੰਟ੍ਰੋਡਿਊਸ ਕਰ ਰਹੇ ਹਨ।
ਦੱਸਣਾ ਬਣਦਾ ਹੈ ਕਿ ਸ਼ਰਮਿਨ ਵੈਟਰਨ ਫਿਲਮਮੇਕਰ ਮੋਹਨ ਸਹਿਗਲ ਦੀ ਪੋਤਰੀ ਹੈ, ਜਿਨ੍ਹਾਂ ਨੇ ਰੇਖਾ ਨੂੰ ‘ਸਾਵਨ ਭਾਦੋਂ' ਵਿੱਚ ਇੰਟ੍ਰੋਡਿਊਸ ਕੀਤਾ ਸੀ। ‘ਮਲਾਲ’ ਦਾ ਫਸਟ ਸ਼ਡਿਊਲ ਵਿਦੇਸ਼ ਵਿੱਚ ਸ਼ੂਟ ਕੀਤਾ ਜਾਏਗਾ। ਇਸ ਫਿਲਮ ਦਾ ਨਿਰਦੇਸ਼ਨ ਐਵਾਰਡ ਵਿਨਿੰਗ ਮਰਾਠੀ ਡਾਇਰੈਕਟਰ ਮੰਗੇਸ਼ ਕਰ ਰਹੇ ਹਨ।