Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਨਜਰਰੀਆ

ਅਸਲ ਵਿੱਚ ਤੁਸੀਂ ਅਮੀਰ ਆਦਮੀ ਕਿਸ ਨੂੰ ਸਮਝਦੇ ਹੋ

February 13, 2019 08:32 AM

-ਡਾਕਟਰ ਮੋਹਨ ਲਾਲ ਸ਼ਰਮਾ
ਇਹ ਸਿਰਲੇਖ ਪੜ੍ਹ ਕੇ ਸ਼ਾਇਦ ਤੁਹਾਨੂੰ ਅਜਿਹਾ ਲੱਗ ਰਿਹਾ ਹੋਵੇਗਾ ਕਿ ਮੈਂ ਤੁਹਾਡੇ ਸਾਹਮਣੇ ਦੁਨੀਆ ਦੇ ਪ੍ਰਸਿੱਧ ਅਮੀਰਾਂ ਦੀ ਚਰਚਾ ਕਰਨ ਜਾ ਰਿਹਾ ਹਾਂ, ਪਰ ਨਹੀਂ, ਮੈਂ ਅੱਜ ਇਸ ਸੰਬੰਧ ਵਿੱਚ ਤੁਹਾਨੂੰ ਇਹ ਸਵਾਲ ਪੁੱਛਦਾ ਹਾਂ ਕਿ ਅਸਲ ਵਿੱਚ ਤੁਸੀਂ ਅਮੀਰ ਆਦਮੀ ਕਿਸ ਨੂੰ ਸਮਝਦੇ? ਉਹ, ਜੋ ਹਰ ਤਰ੍ਹਾਂ ਦੇ ਐਸ਼ੋ-ਆਰਾਮ ਦੀ ਜ਼ਿੰਦਗੀ ਬਿਤਾਉਂਦਾ ਹੋਵੇ, ਪਰ ਰੋਗੀ ਮਾਨਸਿਕਤਾ ਦਾ ਸ਼ਿਕਾਰ ਹੋਵੇ? ਉਹ, ਜੋ ਗਰੀਬਾਂ ਦਾ ਖੂਨ ਚੂਸ ਕੇ ਧਨ ਇਕੱਠਾ ਕਰਦਾ ਹੋਵੇ? ਉਹ, ਜੋ ਧਰਮ ਦੇ ਨਾਂਅ ਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਦੇ ਠੇਕੇਦਾਰ ਬਣੇ ਬੈਠੇ ਹਨ? ਜਾਂ ਜੋ ਆਪਣੀ ਹੈਸੀਅਤ ਤੋਂ ਵੱਧ ਕੇ ਕਰਦੇ ਹੋਏ ਆਪਣੀ ਜ਼ਿੰਦਗੀ ਬਿਤਾਉਂਦੇ ਹਨ? ਇਸ ਸੰਬੰਧ ਵਿੱਚ ਮੈਂ ਇਹ ਸ਼ੇਅਰ ਕਹਿਣਾ ਚਾਹਾਂਗਾ :
ਆਂਸੂ ਕਿਸੀ ਕੀ ਖਾਤਿਰ ਆਤੇ ਨਹੀਂ ਕਭੀ,
ਕਿਤਨੀ ਗਰੀਬ ਹੋਤੀ ਹੈ ਆਂਖੇਂ ਅਮੀਰ ਕੀ।
ਕਿੰਨੀ ਸਾਰਥਿਕਤਾ ਹੈ ਇਨ੍ਹਾਂ ਸ਼ਬਦਾਂ 'ਚ। ਅਸਲ 'ਚ ਦੇਖਿਆ ਜਾਵੇ ਤਾਂ ਅਮੀਰ ਆਦਮੀ ਦੀ ਕੀ ਪਛਾਣ ਹੋ ਸਕਦੀ ਹੈ? ਲੋਕ ਅਕਸਰ ਕਹਿੰਦੇ ਹਨ ਕਿ ਪੈਸਾ ਹੀ ਸਭ ਕੁਝ ਹੈ ਤੇ ਪੈਸੇ ਨਾਲ ਰੋਟੀ, ਕੱਪੜਾ ਤੇ ਮਕਾਨ ਖਰੀਦਿਆ ਜਾ ਸਕਦਾ ਹੈ। ਇਹ ਬਿਲਕੁਲ ਸਹੀ ਹੈ ਕਿਉਂਕਿ ਪੈਸੇ ਤੋਂ ਬਿਨਾਂ ਸਮਾਜ 'ਚ ਟਿਕ ਸਕਣਾ ਅਸੰਭਵ ਹੈ, ਪਰ ਇਹ ਸਭ ਇੱਕ ਹੱਦ ਤੱਕ ਹੀ ਚੰਗਾ ਲੱਗਦਾ ਹੈ। ਇਹ ਵੀ ਬਿਲਕੁਲ ਸਹੀ ਹੈ ਕਿ ਪੈਸੇ ਨਾਲ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ। ਕਹਿੰਦੇ ਹਨ ਕਿ ਪੈਸੇ ਨਾਲ ਖਾਣਾ ਖਰੀਦਿਆ ਜਾ ਸਕਦਾ ਹੈ, ਪਰ ਭੁੱਖ ਨਹੀਂ। ਦਵਾਈ ਖਰੀਦੀ ਜਾ ਸਕਦੀ ਹੈ, ਪਰ ਚੰਗੀ ਸਿਹਤ ਨਹੀਂ। ਕਿਤਾਬਾਂ ਖਰੀਦੀਆਂ ਜਾ ਸਕਦੀਆਂ ਹਨ, ਪਰ ਬੁੱਧੀ ਨਹੀਂ। ਐਸ਼ੋ-ਆਰਾਮ ਦੇ ਸਾਧਨ ਖਰੀਦੇ ਜਾ ਸਕਦੇ ਹਨ, ਪਰ ਖੁਸ਼ੀ ਨਹੀਂ। ਬਹੁਤ ਸਾਰੇ ਲੋਕਾਂ ਨਾਲ ਤੁਹਾਡੀ ਜਾਣ-ਪਛਾਣ ਤਾਂ ਹੋ ਸਕਦੀ ਹੈ, ਪਰ ਪੈਸੇ ਨਾਲ ਸੱਚੇ ਦੋਸਤ ਨਹੀਂ ਮਿਲ ਸਕਦੇ। ਇਹ ਸੱਚਾਈ ਜਾਣਦੇ ਤਾਂ ਸਾਰੇ ਹਨ, ਪਰ ਮੰਨਣ ਲਈ ਕੋਈ ਤਿਆਰ ਨਹੀਂ ਹੁੰਦਾ।
ਉਂਜ ਜੇ ਦੇਖਿਆ ਜਾਵੇ ਤਾਂ ਅਮੀਰੀ ਅਤੇ ਗਰੀਬੀ ਮਨੁੱਖ ਨੂੰ ਆਪਣੀ ਕਿਸਮਤ ਨਾਲ ਮਿਲਦੀ ਹੈ। ਫਿਰ ਵੀ ਪਤਾ ਨਹੀਂ ਕਿਉਂ ਸਮਾਜ ਦੇ ਅਮੀਰ ਵਰਗ ਨੂੰ ਦੇਖ ਕੇ ਅਸੀਂ ਉਸ ਨਾਲ ਈਰਖਾ ਕਰਨ ਲੱਗਦੇ ਹਾਂ। ਇਥੇ ਸਾਡੀ ਇਹ ਧਾਰਨਾ ਗਲਤ ਹੈ, ਕਿਉਂਕਿ ਅਸੀਂ ਸਿਰਫ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦੇਖ ਕੇ ਮੰਨ ਲੈਂਦੇ ਹਾਂ ਕਿ ਉਹ ਕਿੰਨਾ ਸੁਖੀ ਹੈ, ਪਰ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕਈ ਵਾਰ ਜੋ ਦਿਸਦਾ ਹੈ, ਉਹ ਹੁੰਦਾ ਨਹੀਂ।
ਅਮੀਰ ਆਦਮੀ ਸਿਰਫ ਉਹ ਨਹੀਂ ਹੁੰਦਾ, ਜੋ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਨਾਲ ਭਰਪੂਰ ਹੋਵੇ, ਸਗੋਂ ਸਹੀਂ ਅਰਥਾਂ 'ਚ ਉਹ ਅਮੀਰ ਹੈ, ਜਿਸ ਕੋਲ ਲੋਕਾਂ ਦੀ ਭਲਾਈ ਕਰਨ ਦੀ ਭਾਵਨਾ ਵਾਲਾ ਹਿਰਦਾ, ਹਾਂ-ਪੱਖੀ ਸੋਚ ਹੋਵੇ। ਲੋਕ ਅਕਸਰ ਆਪਣੀ ਅਮੀਰੀ ਦਾ ਦਿਖਾਵਾ ਕਰਨ ਲਈ ਕਈ ਤਰ੍ਹਾਂ ਦੇ ‘ਪਖੰਡ' ਰਚਦੇ ਹਨ ਅਤੇ ਦਿਖਾਵੇ ਕਾਰਨ ਕਦੇ-ਕਦੇ ਉਹ ਗਲਤ ਕੰਮ ਕਰਨੋਂ ਵੀ ਨਹੀਂ ਖੁੰਝਦੇ, ਦੋਗਲੀ ਸ਼ਖਸੀਅਤ ਅਪਣਾਉਂਦੇ ਹਨ ਤੇ ਆਪਣੀ ਹੈਸੀਅਤ ਤੋਂ ਵੱਧ ਕੇ ਖਰਚ ਕਰਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ, ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਇਸ ਸ਼੍ਰੇਣੀ 'ਚ ਸਾਡੇ ਸਮਾਜ ਦੇ ਕਾਰੋਬਾਰੀ ਅਤੇ ਵੱਡੇ ਵੱਡੇ ਉਦਯੋਗਪਤੀ ਸ਼ਾਮਲ ਹਨ।
ਦੂਜੇ ਪਾਸੇ ਇੱਕ ਸਾਧਾਰਨ ਜਿਹਾ ਨੌਕਰੀ ਪੇਸ਼ਾ ਵਿਅਕਤੀ ਹੋ, ਜੋ ਆਪਣੀ ਹਰ ਮਹੀਨੇ ਮਿਲਣ ਵਾਲੀ ਤਨਖਾਹ 'ਚੋਂ ਆਪਣੀਆਂ ਸਭ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ, ਪਰਉਪਕਾਰ ਵੀ ਕਰਦਾ ਹੈ ਕਿਉਂਕਿ ਉਸ ਦੇ ਮਨ 'ਚ ਸੁਆਰਥ ਨਹੀਂ ਹੈ। ਮੇਰੀ ਨਜ਼ਰ ਵਿੱਚ ਅਜਿਹਾ ਵਿਅਕਤੀ ਹੀ ਸਹੀ ਅਰਥਾਂ ਵਿੱਚ ਅਮੀਰ ਹੈ।
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਲੋਕਾਂ ਦੀ ਸੋਚ ਬਦਲੀ ਜਾਂਦੀ ਹੈ। ਸਾਰੀ ਦੁਨੀਆ ਵਿੱਚ ਅਮੀਰ ਬਣਨ ਦੀ ਦੌੜ ਲੱਗੀ ਹੋਈ ਹੈ, ਮਿਸਾਲ ਵਜੋਂ ਜੇ ਭਗਵਾਨ ਰਾਮ ਅਤੇ ਰਾਵਣ ਦੀ ਮੂਰਤੀ 'ਚੋਂ ਸਾਨੂੰ ਇੱਕ ਦੀ ਚੋਣ ਕਰਨੀ ਪਵੇ ਤਾਂ ਅਸੀਂ ਭਗਵਾਨ ਰਾਮ ਦੀ ਮੂਰਤੀ ਹੀ ਲਵਾਂਗੇ, ਪਰ ਜੇ ਮੂਰਤੀ ਸੋਨੇ ਦੀ ਹੋਵੇ ਤਾਂ ਅਸੀਂ ਰਾਵਣ ਦੀ ਮੂਰਤੀ ਨੂੰ ਵੀ ਖੁਸ਼ੀ-ਖੁਸ਼ੀ ਸਵੀਕਾਰ ਕਰ ਲਵਾਂਗੇ। ਅਫਸੋਸ ਦੀ ਗੱਲ ਹੈ ਕਿ ਸਾਡਾ ਨਜ਼ਰੀਆ ਬਦਲਦਾ ਜਾ ਰਿਹਾ ਹੈ, ਪਰ ਕਿਉਂ? ਅਸੀਂ ਕਿੱਧਰ ਜਾ ਰਹੇ ਹਨ? ਇਹ ਸਵਾਲ ਓਨਾ ਹੀ ਉਲਝਿਆ ਹੋਇਆ ਹੈ, ਜਿੰਨਾ ਇਹ ਸਵਾਲ ਕਿ ਅਸਲ 'ਚ ਅਮੀਰ ਕੌਣ ਹੈ? ਸਮਾਜ 'ਚ ਇਸ ਨੂੰ ਲੈ ਕੇ ਸਭ ਦੇ ਆਪੋ-ਆਪਣੇ ਵਿਚਾਰ ਹਨ। ਕੁਝ ਲੋਕ ਮੰਨਦੇ ਹਨ ਕਿ ਜਿਸ ਦੇ ਸਿਰ 'ਤੇ ਛੱਤ ਹੈ, ਜਿਸ ਕੋਲ ਪਹਿਨਣ ਲਈ ਕੱਪੜੇ ਹਨ ਅਤੇ ਢਿੱਡ ਭਰਨ ਲਈ ਖਾਣਾ ਹੈ, ਉਸ ਤੋਂ ਵੱਡਾ ਅਮੀਰ ਕੋਈ ਨਹੀਂ।
ਇਸ ਦੇ ਉਲਟ ਕੋਈ ਅੰਨ੍ਹੇਵਾਹ ਪੈਸਾ ਕਮਾਉਣੇ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਮੰਨਦਾ ਹੈ, ਫਿਰ ਵੀ ਉਸ ਨੂੰ ਮਾਨਸਿਕ ਸ਼ਾਂਤੀ ਨਹੀਂ ਮਿਲਦੀ। ਇਸ ਵਿਸ਼ੇ 'ਤੇ ਜਿੰਨੀ ਚਰਚਾ ਕੀਤੀ ਜਾਵੇ, ਥੋੜ੍ਹੀ ਹੈ। ਅਮੀਰ ਤੇ ਗਰੀਬ ਤਾਂ ਇਨਸਾਨ ਦੀਆਂ ਬਣਾਈਆਂ ਹੋਈਆਂ ਸ਼੍ਰੇਣੀਆਂ ਹਨ। ਇਸ ਲਈ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਸਾਨੂੰ ਸਮਝਣਾ ਪਵੇਗਾ ਕਿ ‘‘ਕੋਈ ਇੰਨਾ ਅਮੀਰ ਨਹੀਂ ਹੁੰਦਾ ਕਿ ਆਪਣਾ ਬੀਤਿਆ ਹੋਇਆ ਕੱਲ੍ਹ ਖਰੀਦ ਸਕੇ ਅਤੇ ਕੋਈ ਇੰਨਾ ਗਰੀਬ ਨਹੀਂ ਹੁੰਦਾ ਕਿ ਆਪਣਾ ਆਉਣ ਵਾਲਾ ਕੱਲ੍ਹ ਨਾ ਬਦਲ ਸਕੇ।”
ਅੱਜ ਸਮਾਜ ਦੇ ਲੋਕਾਂ ਵਿੱਚ ਸੁਆਰਥ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਲਈ ਕਿਸੇ ਦੀਆਂ ਭਾਵਨਾਵਾਂ ਦੀ ਕੋਈ ਕੀਮਤ ਨਹੀਂ ਹੈ। ਇਹ ਸੌੜੀ ਭਾਵਨਾ ਉਨ੍ਹਾਂ ਦਾ ਹੱਥ ਕਿਸੇ ਗਰੀਬ ਜਾਂ ਲਾਚਾਰ ਦੀ ਮਦਦ ਲਈ ਉਠਣ ਹੀ ਨਹੀਂ ਦਿੰਦੀ। ਉਦੋਂ ਫਿਰ ਸਾਡੀ ਅੰਤਰ-ਆਤਮਾ ਸਾਨੂੰ ਝੰਜੋੜ ਦਿੰਦੀ ਹੈ ਅਤੇ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਕੀ ਇਹੋ ਅਮੀਰੀ ਹੈ? ਇਸ ਅਮੀਰੀ ਨੇ ਸਾਨੂੰ ਸਵ-ਕੇਂਦਰਿਤ ਬਣਾ ਦਿੱਤਾ ਹੈ।
ਸਮੇਂ ਦੀ ਇਸ ਭਿਆਨਕ ਸਥਿਤੀ 'ਚੋਂ ਬਾਹਰ ਆਉਣ ਦੀ ਲੋੜ ਹੈ, ਸਵ-ਵਿਸ਼ਲੇਸ਼ਣ ਕਰਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨ, ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣ, ਸਾਡੀ ਸਭਿਅਤਾ ਅਤੇ ਵਿਰਾਸਤ ਵਿੱਚ ਮਿਲੀ ਅਮੀਰੀ ਨੂੰ ਸਾਂਭਣ ਦੀ ਲੋੜ ਹੈ ਤਾਂ ਕਿ ਸਮਾਜ 'ਚ ਪੈਦਾ ਹੋ ਚੁੱਕਾ ਅਮੀਰ-ਗਰੀਬ ਦਾ ਵਿਤਕਰਾ ਖਤਮ ਕੀਤਾ ਜਾ ਸਕੇ। ਸਾਡੀ ਇਹ ਖੋਜ ਅਜੇ ਪੂਰੀ ਨਹੀਂ ਹੋਈ ਹੈ, ਇਹ ਜਾਰੀ ਹੈ ਤੇ ਸ਼ਾਇਦ ਭਵਿੱਖ ਵਿੱਚ ਵੀ ਜਾਰੀ ਰਹੇਗੀ। ਹੁਣ ਫੈਸਲਾ ਅਸੀਂ ਕਰਨਾ ਹੈ ਕਿ ਅਸਲ ਵਿੱਚ ਅਮੀਰ ਕੌਣ ਹੈ?
ਮਿਲਾ ਹੈ ਜੀਵਨ ਕਿਸੀ ਕੇ ਕਾਮ ਆਨੇ ਕੇ ਲੀਏ,
ਸਮਯ ਬੀਤ ਰਹਾ ਕਾਗਜ਼ ਕੇ ਟੁਕੜੇ ਕਮਾਨੇ ਕੇ ਲੀਏ।
ਕਿਆ ਕਰੋਗੇ ਇਤਨਾ ਰੁਪਿਆ-ਪੈਸਾ ਕਮਾ ਕਰ,
ਨਾ ਕਫਨ ਮੇਂ ਜੇਬ ਹੈ, ਨਾ ਕਬਰ ਮੇਂ ਅਲਮਾਰੀ।

 
Have something to say? Post your comment