ਲੰਡਨ, 4 ਫਰਵਰੀ (ਪੋਸਟ ਬਿਊਰੋ)- ਅਕਸਰ ਡਾਕਟਰ ਕਿਸੇ ਬਿਮਾਰੀ ਤੋਂ ਬਚਾਅ ਲਈ ਸਰਜਰੀ ਦਾ ਸੁਝਾਅ ਦਿੰਦੇ ਹਨ, ਪਰ ਇਲਾਜ ਦਾ ਇਹ ਤਰੀਕਾ ਜਾਨਲੇਵਾ ਸਾਬਿਤ ਹੋ ਸਕਦਾ ਹੈ।
ਇੰਗਲੈਂਡ ਦੇ ਬਰਮਿੰਘਮ ਦੀ ਯੂਨੀਵਰਸਿਟੀ ਵਿੱਚ ਹੋਏ ਅਧਿਐਨ ਮੁਤਾਬਕ ਮਲੇਰੀਆ, ਟੀ ਬੀ, ਐੱਚ ਆਈ ਬੀ (ਏਡਜ਼) ਅਜਿਹੇ ਖਤਰਨਾਕ ਰੋਗਾਂ ਤੋਂ ਸਾਂਝੇ ਰੂਪ ਨਾਲ ਓਨੇ ਲੋਕਾਂ ਦੀ ਮੌਤ ਨਹੀਂ ਹੁੰਦੀ, ਜਿੰਨੀ ਜਾਨ ਸਰਜਰੀ ਇਕੱਲੀ ਲੈ ਜਾਂਦੀ ਹੈ। ਖੋਜ ਮੁਤਾਬਕ ਦੁਨੀਆ 'ਚ ਕਰੀਬ 42 ਲੱਖ ਲੋਕ ਸਰਜਰੀ ਕਰਵਾਉਣ ਤੋਂ ਬਾਅਦ ਤੀਹ ਦਿਨ ਦੇ ਵਿਚਕਾਰ ਮਰ ਜਾਂਦੇ ਹਨ। ਇਹ ਅੰਕੜਾ ਐੱਚ ਆਈ ਬੀ, ਟੀ ਬੀ ਅਤੇ ਮਲੇਰੀਆ ਜਿਹੀ ਖਤਰਨਾਕ ਬਿਮਾਰੀਆਂ ਤੋਂ ਮਰਨ ਵਾਲਿਆਂ ਨਾਲ ਕਿਤੇ ਵੱਧ ਹੈ। ਵਿਗਿਆਨੀਆਂ ਅਨੁਸਾਰ ਐੱਚ ਆਈ ਬੀ, ਟੀ ਬੀ ਅਤੇ ਮਲੇਰੀਆ ਆਦਿ ਬਿਮਾਰੀਆਂ ਕੁੱਲ ਮਿਲਾ ਕੇ ਸਾਲਾਨਾ 29.7 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਆਪਰੇਸ਼ਨ ਦੇ ਕਾਰਨ ਮਰਨ ਵਾਲਿਆਂ ਦੇ ਮੁਕਾਬਲੇ ਇਹ ਗਿਣਤੀ ਕਾਫੀ ਘੱਟ ਹੈ। ਵਿਗਿਆਨੀਆਂ ਮੁਤਾਬਕ 42 ਲੱਖ ਮੌਤਾਂ ਦੇ ਆਧਾਰ 'ਤੇ 7.7 ਫੀਸਦੀ ਵਿਸ਼ਵ ਪੱਧਰ 'ਤੇ ਮੌਤਾਂ ਸਰਜਰੀ ਦੇ ਤੀਹ ਦਿਨ ਬਾਅਦ ਹੁੰਦੀਆਂ ਹਨ। ਹਿਰਦੇ ਰੋਗ, ਸਟਰੋਕ ਜਾਂ ਕਿਸੇ ਕਾਰਨ ਹੋਣ ਵਲੀ ਮੌਤ ਦੇ ਮੁਕਾਬਲੇ ਇਹ ਅੰਕੜਾ ਕਾਫੀ ਵੱਡਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਸਾਲਾਨਾ 31.3 ਕਰੋੜ ਸਰਜਰੀ ਹੁੰਦੀ ਹੈ, ਪਰ ਸਰਜਰੀ ਦੀ ਗੁਣਵੱਤਾ ਬਾਰੇ ਦੁਨੀਆ ਵਿੱਚ ਬੜੀ ਘੱਟ ਸੂਝ ਹੈ।