Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਰਾਸ਼ਟਰਪਤੀ ਅਹੁਦੇ ਲਈ ਤੁਲਸੀ ਦੇ ਨਾਂ ਦਾ ਬਾਕਾਇਦਾ ਐਲਾਨ

February 04, 2019 09:23 PM

ਵਾਸ਼ਿੰਗਟਨ, 4 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਪਹਿਲੀ ਹਿੰਦੂ ਮਹਿਲਾ ਪਾਰਲੀਮੈਂਟ ਮੈਂਬਰ ਤੁਲਸੀ ਗਬਾਰਡ ਨੇ ਅਮਰੀਕਾ ਦੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਉਮੀਦਵਾਰੀ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। 37 ਸਾਲਾ ਤੁਲਸੀ ਨੇ 2020 'ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ 'ਚ ਆਪਣੀ ਉਮੀਦਵਾਰੀ ਦਾ ਐਲਾਨ ਹਵਾਈ ਸੂਬੇ ਤੋਂ ਕੀਤਾ, ਜਿਥੋਂ 2013 ਤੋਂ ਉਹ ਚੋਣ ਜਿੱਤਦੇ ਆਏ ਹਨ। ਅਮਰੀਕੀ ਪਾਰਲੀਮੈਂਟ ਦੇ ਮੈਂਬਰ ਵਜੋਂ ਤੁਲਸੀ ਗਬਾਰਡ ਦਾ ਸਫਰ ਡੈਮੋਕ੍ਰੇਟਿਕ ਪਾਰਟੀ 'ਚ ਕਾਫੀ ਉਤਾਰ ਚੜ੍ਹਾਅ ਵਾਲਾ ਰਿਹਾ ਹੈ।
ਇਸ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਉਮੀਦਵਾਰੀ ਪ੍ਰਕਿਰਿਆ ਮੁਤਾਬਕ ਤੁਲਸੀ ਗਬਾਰਡ ਦੀ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਲਈ ਖੜੇ ਹੋਰ ਉਮੀਦਵਾਰਾਂ ਨਾਲ ਟੱਕਰ ਹੋਵੇਗੀ। ਇਸ ਵਿੱਚ ਜਿੱਤ ਹਾਸਲ ਕਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਟੱਕਰ ਨਵੰਬਰ 2019 ਵਿੱਚ ਰਿਪਬਲਿਕਨ ਪਾਰਟੀ ਦੇ ਅਗਲੇ ਉਮੀਦਵਾਰ, ਜਿਹੜੇ ਸ਼ਾਇਦ ਡੋਨਾਲਡ ਟਰੰਪ ਹੀ ਹੋਣਗੇ, ਨਾਲ ਹੋਵੇਗੀ। ਡੈਮੋਕ੍ਰੇਟਿਕ ਪਾਰਟੀ 'ਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਤੁਲਸੀ ਗਬਾਰਡ ਤੋਂ ਇਲਾਵਾ ਦੋ ਹੋਰ ਉਮੀਦਵਾਰ ਚੋਣ ਮੈਦਾਨ 'ਚ ਉਤਰਨ ਦਾ ਅਧਿਕਾਰਕ ਐਲਾਨ ਕਰ ਚੁੱਕੇ ਹਨ। ਇਸ ਵਿੱਚ ਇਕ ਭਾਰਤਵੰਸ਼ੀ ਅਤੇ ‘ਲੇਡੀ ਓਬਾਮਾ' ਨਾਂ ਤੋਂ ਮਸ਼ਹੂਰ ਸੈਨੇਟਰ ਕਮਲਾ ਹੈਰਿਸ ਤੇ ਐਲਿਜ਼ਾਬੈਥ ਵਾਰੇਨ ਸ਼ਾਮਲ ਹਨ। ਇਨ੍ਹਾਂ ਦਾ ਮੁਕਾਬਲਾ ਫਰਵਰੀ 2020 'ਚ ਸ਼ੁਰੂ ਹੋਵੇਗਾ, ਜੋ ਉਮੀਦਵਾਰ ਸਭ ਤੋਂ ਵੱਧ ਡੈਲੀਗੇਟਸ ਦਾ ਵੋਟ ਹਾਸਲ ਕਰਕੇ ਬਹੁਮਤ ਹਾਸਲ ਕਰੇਗਾ, ਉਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਧਿਕਾਰਕ ਤੌਰ 'ਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਪ੍ਰਾਪਤ ਹੋ ਜਾਵੇਗੀ। ਇਸ ਤੋਂ ਬਾਅਦ ਉਸ ਦਾ ਨਵੰਬਰ 'ਚ ਰਾਸ਼ਟਰਪਤੀ ਅਹੁਦੇ ਦੀ ਆਮ ਚੋਣ 'ਚ ਅਹਿਮ ਮੁਕਾਬਲਾ ਰਿਪਬਲਿਕਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨਾਲ ਹੋਵੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਫ ਏ ਟੀ ਐਫ ਦਾ ਅਲਟੀਮੇਟਮ: ਜੂਨ ਤੱਕ ਪਾਕਿ ਨਾ ਸੁਧਰਿਆ ਤਾਂ ਬਲੈਕ ਲਿਸਟ ਹੋਵੇਗਾ
ਚੀਨ ਤੋਂ ਆਏ ਲੋਕਾਂ ਦੀਆਂ ਬੱਸਾਂ 'ਤੇ ਯੂਕਰੇਨ 'ਚ ਪੱਥਰਸੁੱਟੇ ਗਏ
ਅਦਾਲਤੀ ਹੁਕਮਾਂ ਨੂੰ ਅਣਡਿੱਠ ਕਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲੇ ਅੰਮ੍ਰਿਤਪਾਲ ਨੂੰ ਕੈਦ
ਲੰਡਨ ਦੀ ਮਸਜਿਦ ਵਿੱਚ ਚਾਕੂ ਨਾਲ ਹਮਲਾ, ਇਕ ਜ਼ਖਮੀ, ਦੋਸ਼ੀ ਗ੍ਰਿਫਤਾਰ
ਭਾਰਤ ਦਾ ਵਤੀਰਾ ਸਾਡੇ ਪ੍ਰਤੀ ਚੰਗਾ ਨਹੀਂ : ਟਰੰਪ
ਇਮਰਾਨ ਸਰਕਾਰ ਨੂੰ ਚੀਨ ਵਿੱਚ ਫਸੇ ਵਿਦਿਆਰਥੀਆਂ ਦੇ ਵਾਰਸਾਂ ਵੱਲੋਂ ਅਲਟੀਮੇਟਮ
ਮੁਸਲਮਾਨਾਂ ਬਾਰੇ ਜਰਮਨ ਸਮਾਜ ਦੋ ਧੜਿਆਂ ਵਿੱਚ ਵੰਡਿਆ ਗਿਆ
ਇੰਗਲੈਂਡ ਦੇ ਪ੍ਰਧਾਨ ਮੰਤਰੀ ਜੌਹਨਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਵਿਚਕਾਰ ਤਲਾਕ ਦੀ ਸਹਿਮਤੀ
ਵਾਹਗਾ ਸਰਹੱਦ ਹਮਲਾ ਕੇਸ ਪਾਕਿ ਅਦਾਲਤ ਵੱਲੋਂ ਤਿੰਨ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ
ਫਰਾਂਸ ਨੇ ਵੀ ਵਿਦੇਸ਼ੀ ਇਮਾਮਾਂ ਦੇ ਦਾਖਲੇ ਉੱਤੇ ਪਾਬੰਦੀ ਲਾਈ