Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਅੰਤਰਰਾਸ਼ਟਰੀ

ਟਰੰਪ ਨੇ ਕਿਹਾ: ਜ਼ਰੂਰੀ ਨਹੀਂ ਕਿ ਮੈਂ ਖੁਫੀਆ ਏਜੰਸੀਆਂ ਨਾਲ ਸਹਿਮਤ ਹੋਵਾਂ

February 04, 2019 09:20 PM

ਵਾਸ਼ਿੰਗਟਨ, 4 ਫਰਵਰੀ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਖੁਫੀਆ ਅਧਿਕਾਰੀਆਂ ਦੇ ਨਤੀਜਿਆਂ ਨਾਲ ਹਮੇਸ਼ਾ ਸਹਿਮਤ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਈਰਾਨ ਅਤੇ ਇਰਾਕ ਬਾਰੇ ਉਹ ਨਤੀਜਿਆਂ ਨੂੰ ਰੱਦ ਕਰ ਚੁੱਕੇ ਹਨ। ਟਰੰਪ ਨੇ ਪਿਛਲੇ ਹਫਤੇ ਆਪਣੇ ਖੁਫੀਆ ਮੁਖੀਆਂ ਉਤੇ ਨਿਸ਼ਾਨਾ ਸੇਧਿਆ ਸੀ। ਪਾਰਲੀਮੈਂਟ ਦੇ ਇੱਕ ਸਦਨ ਦੀ ਬਹਿਸ ਵਿੱਚ ਗਲੋਬਲ ਖਤਰੇ `ਤੇ ਕੌਮੀ ਖੁਫੀਆ ਸੇਵਾ ਦੇ ਡਾਇਰੈਕਟਰ, ਸੀ ਆਈ ਏ ਅਤੇ ਐੱਫ ਬੀ ਆਈ ਅਧਿਕਾਰੀਆਂ ਦੇ ਬਿਆਨ ਦਾ ਉਨ੍ਹਾਂ ਨੇ ਮਜ਼ਾਕ ਉਡਾਇਆ ਸੀ।
ਵਰਨਣ ਯੋਗ ਹੈ ਕਿ ਈਰਾਨ, ਉੱਤਰ ਕੋਰੀਆ ਅਤੇ ਆਈ ਐਸ ਆਈ ਐੱਸ ਬਾਰੇ ਰਾਸ਼ਟਰਪਤੀ ਟਰੰਪ ਦੀ ਰਾਏ ਖੁਫੀਆ ਅਧਿਕਾਰੀਆਂ ਤੋਂ ਉਲਟ ਸੀ। ਬਹਿਸ ਦੌਰਾਨ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਡੈਨ ਕੋਟਸ, ਸੀ ਆਈ ਏ ਡਾਇਰੈਕਟਰ ਜੀਨਾ ਹਾਸਪੇਲ ਅਤੇ ਹੋਰ ਵੱਡੇ ਸੁਰੱਖਿਆ ਅਧਿਕਾਰੀਆਂ ਨੇ ਪਾਰਲੀਮੈਂਟ ਮੈਂਬਰਾਂ ਨੂੰ ਦੱਸਿਆ ਕਿ 2015 ਦਾ ਐਟਮੀ ਸਮਝੌਤਾ ਈਰਾਨ ਲਈ ਪੱਕਾ ਹੈ। ਟਰੰਪ ਨੇ ਕਿਹਾ ਕਿ ਉਹ ਆਪਣੇ ਖੁਫੀਆ ਅਫਸਰਾਂ ਦੇ ਨਤੀਜਿਆਂ ਨਾਲ ਸਹਿਮਤ ਨਹੀਂ ਕਿ ਈਰਾਨ ਨਾਲ ਐਟਮੀ ਸਮਝੌਤਾ ਟਿਕਾਊ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਆਪਣੇ ਐਟਮੀ ਪ੍ਰੋਗਰਾਮ ਈਰਾਨ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਕ ਬਾਰੇ ਕੌਮੀ ਸੁਰੱਖਿਆ ਸਲਾਹਕਾਰ ਦੇ ਅੰਕੜਿਆਂ ਕਾਰਨ ਅਮਰੀਕਾ ਜੰਗ ਵਿੱਚ ਫਸਿਆ ਪਿਆ ਹੈ, ਏਦਾਂ ਨਹੀਂ ਹੋਣਾ ਚਾਹੀਦਾ।
ਟਰੰਪ ਨੇ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ਵਿੱਚ ਕਿਹਾ ਕਿ ਖੁਫੀਆ ਤੰਤਰ ਦੇ ਲੋਕ ਹੋਣ ਇਹ ਮਤਲਬ ਨਹੀਂ ਕਿ ਮੈਂ ਹਮੇਸ਼ਾ ਉਨ੍ਹਾਂ ਨਾਲ ਸਹਿਮਤ ਹੋ ਜਾਵਾਂ। ਜਿਹੜੇ ਲੋਕ ਕਹਿੰਦੇ ਸਨ ਕਿ ਇਰਾਕ ਵਿੱਚ ਸੱਦਾਮ ਹੁਸੈਨ ਕੋਲ ਐਟਮੀ ਹਥਿਆਰ ਹਨ, ਖੁਫੀਆ ਤੰਤਰ ਦੇ ਉਨ੍ਹਾਂ ਲੋਕਾਂ ਨੂੰ ਪਤਾ ਨਹੀਂ ਸੀ, ਇਹ ਗੜਬੜੀ ਉਨ੍ਹਾਂ ਨੇ ਕੀਤੀ ਤੇ ਜੰਗ ਵਿੱਚ ਸਾਨੂੰ ਫਸਾਇਆ, ਉਥੇ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਬੁਸ਼ ਪ੍ਰਸ਼ਾਸਨ ਦੌਰਾਨ ਖੁਫੀਆ ਅੰਕੜੇ ਕਾਰਨ ਅਮਰੀਕਾ ਨੇ ਪੱਛਮੀ ਏਸ਼ੀਆ ਉਤੇ ਨਾ ਸਿਰਫ 7 ਹਜ਼ਾਰ ਅਰਬ ਡਾਲਰ ਖਰਚ ਕਰ ਦਿੱਤੇ, ਸਗੋਂ ਹਜ਼ਾਰਾਂ ਜਾਨਾਂ ਵੀ ਗੁਆ ਲਈਆਂ। ਉਨ੍ਹਾਂ ਕਿਹਾ ਕਿ ਉਹ ਆਪਣੇ ਖੁਫੀਆ ਅਧਿਕਾਰੀਆਂ ਦੇ ਇਸ ਅਨੁਮਾਨ ਨਾਲ ਸਹਿਮਤ ਨਹੀਂ ਕਿ ਈਰਾਨ ਐਟਮੀ ਸਮਝੌਤੇ ਦਾ ਪਾਲਣ ਕਰ ਰਿਹਾ ਹੈ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨੇੜ ਭਵਿੱਖ ਵਿੱਚ ਸਟੀਲ ਟੈਰਿਫਜ਼ ਹਟਾ ਸਕਦਾ ਹੈ ਅਮਰੀਕਾ : ਡੇਵਿਡ ਮੈਕਨੌਟਨ
ਕੰਜ਼ਰਵੇਟਿਵ ਪਾਰਟੀ ਦੇ ਤਿੰਨ ਅਤੇ ਲੇਬਰ ਪਾਰਟੀ ਦੇ ਇਕ ਐਮ ਪੀ ਦਾ ਅਸਤੀਫਾ
ਆਈ ਐਸ ਵਿੱਚ ਸ਼ਾਮਲ ਹੋਈ ਕੁੜੀ ਦੀ ਬ੍ਰਿਟਿਸ਼ ਨਾਗਰਿਕਤਾ ਰੱਦ
ਕ੍ਰਿਕਟ ਕੋਚ ਇਰਫਾਨ ਅੰਸਾਰੀ ਉੱਤੇ 10 ਸਾਲ ਦੀ ਪਾਬੰਦੀ ਲਾਈ ਗਈ
ਮਸੂਦ ਅਜ਼ਹਰ ਨੇ ਆਡੀਓ ਜਾਰੀ ਕਰ ਕੇ ਸਫਾਈ ਦਿੱਤੀ
ਆਈ ਐੱਸ ਦੇ ਹਮਾਇਤੀ ਰਹੇ ਲੋਕਾਂ ਉੱਤੇ ਆਸਟਰੇਲੀਆ ਨੇ ਦੋ ਸਾਲਾਂ ਦੀ ਰੋਕ ਲਾਈ
ਹੁਵਾਵੇ ਕੰਪਨੀ ਨੇ ਕਿਹਾ: ਅਮਰੀਕਾ ਸਾਨੂੰ ਦਬਾ ਨਹੀਂ ਸਕਦਾ, ਦੁਨੀਆ ਸਾਡੇ ਤੋਂ ਬਿਨਾਂ ਰਹਿ ਨਹੀਂ ਸਕਦੀ
ਲਾਇਬ੍ਰੇਰੀ ਤੋਂ ਲਈ ਹੋਈ ਕਿਤਾਬ 73 ਸਾਲ ਬਾਅਦ ਮੋੜੀ
ਉਈਗਰ ਲੋਕਾਂ ਉੱਤੇ ਜਬਰ ਕਰਨ ਵਾਲਾ ਚੀਨ ਵੀ ਭਾਰਤ ਸਰਕਾਰ ਨੂੰ ਸਬਰ ਕਰਨ ਨੂੰ ਕਹਿੰਦੈ
18 ਸਾਲਾਂ ਪਿੱਛੋਂ ਫਰਿੱਜ ਵਿੱਚ ਮਿਲੀ ਕੁੜੀ ਦੀ ਲਾਸ਼ ਰਾਜ਼ ਖੁੱਲ੍ਹੇਗਾ