Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

‘ਸਭ ਕੁਸ਼ਲ ਮੰਗਲ’ ਨਾਲ ਡੈਬਿਊ ਕਰੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ

February 01, 2019 08:58 AM

ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਰਵੀ ਕਿਸ਼ਨ ਦੀ ਬੇਟੀ ਰੀਵਾ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਹੈ। ‘ਸਭ ਕੁਸ਼ਲ ਮੰਗਲ' ਟਾਈਟਲਡ ਇਸ ਫਿਲਮ ਵਿੱਚ ਉਸ ਦੇ ਆਪੋਜ਼ਿਟ ਪਦਮਨੀ ਕੋਹਲਾਪੁਰੀ ਅਤੇ ਪ੍ਰੋਡਿਊਸਰ ਪ੍ਰਦੀਪ ਸ਼ਰਮਾ ਦੇ ਬੇਟੇ ਪ੍ਰਿਆਂਕ ਸ਼ਰਮਾ ਹੋਣਗੇ। ਕਰਣ ਕਸ਼ਯਪ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇਸ ਫਿਲਮ ਵਿੱਚ ਅਕਸ਼ੈ ਖੰਨਾ ਵੀ ਅਹਿਮ ਕਿਰਦਾਰ ਨਿਭਾਉਣਗੇ। ਇਸ ਨੂੰ ਪ੍ਰੋਡਿਊਸਰ ਨਿਤਿਨ ਮਨਮੋਹਨ ਦੀ ਬੇਟੀ ਪ੍ਰਾਚੀ ਪ੍ਰੋਡਿਊਸ ਕਰੇਗੀ। ਪ੍ਰਾਚੀ ਅਤੇ ਪ੍ਰਿਆਂਕ ਨਿਊ ਯਾਰਕ ਦੇ ਲੀ ਸਟ੍ਰੈਸਬਰਗ ਥੀਏਟਰ ਇੰਸਟੀਚਿਊਟ ਵਿੱਚ ਕਲਾਸਮੇਟ ਸਨ। ਖਾਸ ਗੱਲ ਇਹ ਹੈ ਕਿ ਰਵੀ ਕਿਸ਼ਨ ਦੇ ਸ਼ੁਰੂਆਤੀ ਦੌਰ ਦੀ ਫਿਲਮ ‘ਆਰਮੀ’ ਵੀ ਨਿਤਿਨ ਮਨਮੋਹਨ ਨੇ ਹੀ ਪ੍ਰੋਡਿਊਸ ਕੀਤੀ ਸੀ।
ਆਪਣੀ ਬੇਟੀ ਦੇ ਡੈਬਿਊ ਤੋਂ ਰਵੀ ਕਿਸ਼ਨ ਖੁਸ਼ ਹਨ, ਉਹ ਰੀਵਾ ਨੂੰ ਜਨਮਜਾਤ ਕਲਾਕਾਰ ਦੱਸਦੇ ਹਨ। ਰੀਵਾ ਨਸੀਰੂਦੀਨ ਸ਼ਾਹ ਦੇ ਪਲੇਅ ਗਰੁੱਪ ਦੇ ਨਾਲ ਇੱਕ ਸਾਲ ਐਕਟਿੰਗ ਕਰ ਚੁੱਕੀ ਹੈ।

Have something to say? Post your comment