Welcome to Canadian Punjabi Post
Follow us on

18

April 2019
ਕੈਨੇਡਾ

ਕ੍ਰਾਊਨ ਵੱਲੋਂ ਬਰੌਂਕੌਸ ਹਾਦਸੇ ਦੇ ਜਿੰ਼ਮੇਵਾਰ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਦੇਣ ਦੀ ਅਪੀਲ

February 01, 2019 08:15 AM

ਮੈਲਫੋਰਟ, ਸਸਕੈਚਵਨ, 31 ਜਨਵਰੀ (ਪੋਸਟ ਬਿਊਰੋ) : ਘਾਤਕ ਹੰਬੋਲਡਟ ਬਰੌਂਕੌਸ ਬੱਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਡਰਾਈਵਰ ਨੇ ਆਖਿਆ ਕਿ ਉਹ ਹਾਦਸੇ ਦੀ ਪੂਰੀ ਜਿ਼ੰਮੇਵਾਰੀ ਲੈਂਦਾ ਹੈ। ਜਿ਼ਕਰਯੋਗ ਹੈ ਕਿ ਇਸ ਹਾਦਸੇ ਵਿੱਚ 16 ਵਿਅਕਤੀ ਮਾਰੇ ਗਏ ਸਨ ਜਦਕਿ 13 ਹੋਰ ਜ਼ਖ਼ਮੀ ਹੋ ਗਏ ਸਨ।
ਵੀਰਵਾਰ ਨੂੰ ਮੈਲਫੋਰਟ, ਸਸਕੈਚਵਨ ਦੀ ਅਦਾਲਤ ਵਿੱਚ ਖੜ੍ਹੇ ਹੋ ਕੇ ਜਸਕੀਰਤ ਸਿੰਘ ਸਿੱਧੂ ਨੇ ਆਖਿਆ ਕਿ ਇਹ ਹਾਦਸਾ ਉਸ ਦੇ ਤਜਰਬੇ ਦੀ ਘਾਟ ਕਾਰਨ ਵਾਪਰਿਆ ਤੇ ਉਸ ਨੂੰ ਇਸ ਦਾ ਬਹੁਤ ਅਫਸੋਸ ਹੈ। ਸਿੱਧੂ ਨੇ ਅਦਾਲਤ ਵਿੱਚ ਮੌਜੂਦ ਪਰਿਵਾਰਾਂ ਨੂੰ ਆਖਿਆ ਕਿ ਉਹ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਉਹ ਕਿਹੋ ਜਿਹੇ ਹਾਲਾਤ ਵਿੱਚੋਂ ਲੰਘ ਰਹੇ ਹਨ। ਉਸ ਨੇ ਆਖਿਆ ਕਿ ਉਸ ਨੂੰ ਇਹ ਅਹਿਸਾਸ ਹੈ ਕਿ ਉਨ੍ਹਾਂ ਦੀ ਜਿੰ਼ਦਗੀ ਦੀ ਸੱਭ ਤੋਂ ਕੀਮਤੀ ਚੀਜ਼ ਉਸ ਨੇ ਖੋਹ ਲਈ ਹੈ।
ਇਸ ਮੌਕੇ ਜੱਜ ਨੇ ਆਖਿਆ ਕਿ ਉਹ 22 ਮਾਰਚ ਨੂੰ ਇਸ ਮਾਮਲੇ ਵਿੱਚ ਸਜ਼ਾ ਸੁਣਾਵੇਗੀ। ਸਿੱਧੂ ਦੇ ਬਚਾਅ ਪੱਖ ਦੇ ਵਕੀਲਾਂ ਨੇ ਇਸ ਬਾਰੇ ਕੋਈ ਸਿਫਾਰਿਸ਼ ਨਹੀਂ ਕੀਤੀ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪਰ ਕ੍ਰਾਊਨ ਨੇ 10 ਸਾਲ ਦੀ ਸਜ਼ਾ ਦੀ ਤਜਵੀਜ਼ ਪੇਸ਼ ਕੀਤੀ। ਮਾਰਕ ਬ੍ਰੇਅਫੋਰਡ ਨੇ ਅਦਾਲਤ ਨੂੰ ਦੱਸਿਆ ਕਿ ਉਸ ਦਾ ਮੁਵੱਕਿਲ ਗੈਰਤਜ਼ਰਬੇਕਾਰ ਸੀ, ਉਹ ਇਲਾਕੇ ਨੂੰ ਵੀ ਨਹੀਂ ਸੀ ਜਾਣਦਾ, ਉਸ ਦਾ ਧਿਆਨ ਟਰੇਲਰ ਉੱਤੇ ਬੰਨ੍ਹੀ ਤਿਰਪਾਲ ਉੱਤੇ ਹੋ ਗਿਆ ਸੀ ਜਿਹੜੀ ਢਿੱਲੀ ਪੈ ਗਈ ਸੀ।
ਬ੍ਰੇਅਫੋਰਡ ਨੇ ਆਖਿਆ ਕਿ ਉਸ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਉਹ ਲੋਕਾਂ ਨੂੰ ਕੀ ਦੱਸੇ ਕਿਉਂਕਿ ਉਸ ਦੇ ਮੁਵੱਕਿਲ ਨੂੰ ਹੀ ਇਹ ਨਹੀਂ ਸੀ ਪਤਾ ਕਿ ਕੀ ਹੋਇਆ? ਉਹ ਰੋਜ਼ ਆਪਣੇ ਆਪ ਨੂੰ ਕੋਸਦਾ ਹੈ ਕਿ ਆਖਿਰਕਾਰ ਕੀ ਹੋਇਆ। ਉਹ ਸਾਰੇ ਸਾਈਨ ਕਿਉਂ ਨਹੀਂ ਵੇਖ ਸਕਿਆ? ਉਹ ਕਿਉਂ ਨਹੀਂ ਰੁਕਿਆ? ਬ੍ਰੇਅਫੋਰਡ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਸਿੱਧੂ ਨੂੰ ਸਮਝ ਨਹੀਂ ਆਈ ਕਿ ਕੀ ਹੋ ਰਿਹਾ ਹੈ। ਉਹ ਆਪਣੇ ਉਲਟੇ ਹੋਏ ਸੈਮੀ ਟਰੱਕ ਵਿੱਚੋਂ ਰੇਂਗ ਕੇ ਬਾਹਰ ਨਿਕਲਿਆ ਤਾਂ ਉਸ ਨੇ ਵੇਖਿਆ ਕਿ ਬੱਚੇ ਰੋ ਰਹੇ ਹਨ। ਉਸ ਨੂੰ ਸਮਝ ਹੀ ਨਹੀਂ ਆਈ ਕਿ ਸੱਭ ਕਿਵੇਂ ਹੋ ਗਿਆ?

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ
ਕੇਨੀ ਦੀ ਜਿੱਤ ਤੋਂ ਟਰੂਡੋ ਘਬਰਾਏ?
ਅਲਬਰਟਾ ਵਿੱਚ ਜੇਸਨ ਕੇਨੀ ਦੀ ਯੂਸੀਪੀ ਨੇ ਦਰਜ ਕਰਵਾਈ ਵੱਡੀ ਜਿੱਤ
ਫੈਡਰਲ ਕੋਰਟ ਨੇ ਆਗਾ ਖਾਨ ਮਾਮਲੇ ਦਾ ਦੁਬਾਰਾ ਮੁਲਾਂਕਣ ਕਰਨ ਦੇ ਦਿੱਤੇ ਹੁਕਮ
ਕਾਰ ਵਿੱਚੋਂ ਮਿਲੀ ਲੜਕੇ ਦੀ ਲਾਸ਼, ਤਿੰਨ ਟੀਨੇਜਰਜ਼ ਨੂੰ ਫਰਸਟ ਡਿਗਰੀ ਮਰਡਰ ਲਈ ਕੀਤਾ ਗਿਆ ਚਾਰਜ
ਚਾਰ ਵਿਅਕਤੀਆਂ ਦਾ ਕਤਲ ਕਰਨ ਵਾਲੇ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਰੇਲ ਵਾਸਤੇ ਪ੍ਰਸਤਾਵਿਤ ਫੰਡਾਂ ਉੱਤੇ ਫੋਰਡ ਸਰਕਾਰ ਨੇ ਲਾਈ ਰੋਕ
ਮਿਸੀਸਾਗਾ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ
ਫੋਰਡ ਦੀਆਂ ਬਜਟ ਕਟੌਤੀਆਂ ਤੋਂ ਓਨਟਾਰੀਓ ਦੇ ਪਰਿਵਾਰ ਪਰੇਸ਼ਾਨ : ਐਨਡੀਪੀ
ਪੈਂਟਿਕਟਨ ਵਿੱਚ ਹੋਈ ਸ਼ੂਟਿੰਗ ਵਿੱਚ ਚਾਰ ਹਲਾਕ, ਇੱਕ ਗ੍ਰਿਫਤਾਰ