Welcome to Canadian Punjabi Post
Follow us on

02

July 2025
 
ਕੈਨੇਡਾ

ਕੈਨੇਡੀਅਨਾਂ ਨੂੰ ਗੁੰਮਰਾਹ ਕਰਨ ਦੀ ਟਰੂਡੋ ਸਰਕਾਰ ਦੀ ਕੋਸਿ਼ਸ਼ ਦਾ ਪਰਦਾਫਾਸ਼ ਕਰਦੇ ਰਹਾਂਗੇ : ਮਿਸ਼ੇਲ ਰੈਂਪਲ

February 01, 2019 08:13 AM

ਓਟਵਾ, 31 ਜਨਵਰੀ (ਪੋਸਟ ਬਿਊਰੋ) : ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਬਾਰੇ ਸ਼ੇਡੋ ਮੰਤਰੀ ਮਿਸ਼ੇਲ ਰੈਂਪਲ ਨੇ ਪੇਰੈਂਟ ਤੇ ਗ੍ਰੈਂਡਪੇਰੈਂਟ ਸਪਾਂਸਰਸਿ਼ਪ ਪ੍ਰੋਗਰਾਮ ਸਬੰਧੀ ਬਿਆਨ ਜਾਰੀ ਕਰਕੇ ਪ੍ਰਧਾਨ ਮੰਤਰੀ ਟਰੂਡੋ ਦੀ ਨੁਕਤਾਚੀਨੀ ਕੀਤੀ।
ਬਿਆਨ ਜਾਰੀ ਕਰਦਿਆਂ ਰੈਂਪਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੇਰੈਂਟ ਤੇ ਗ੍ਰੈਂਡਪੇਰੈਂਟ ਸਪਾਂਸਰਸਿ਼ਪ ਪ੍ਰੋਗਰਾਮ ਬਾਰੇ ਕੈਨੇਡੀਅਨਾਂ ਤੇ ਨਿਊਕਮਰਜ਼ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਟਰੂਡੋ ਨੇ ਇਸ ਪ੍ਰੋਗਰਾਮ ਨਾਲ ਸਬੰਧਤ ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਹੈ ਜਦਕਿ ਹਰ ਸਾਲ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਵਾਲੇ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
ਰੈਂਪਲ ਨੇ ਆਖਿਆ ਕਿ ਅਰਜ਼ੀਆਂ ਦੀ ਗਿਣਤੀ ਵਧਾ ਕੇ ਅਸਲ ਵਿੱਚ ਟਰੂਡੋ ਬੈਕਲੌਗ ਖੜ੍ਹਾ ਕਰ ਰਹੇ ਹਨ। ਉਡੀਕ ਸੂਚੀ ਵਿੱਚ ਨਾਂ ਆਉਣ ਦਾ ਮਤਲਬ ਕੈਨੇਡਾ ਵਿੱਚ ਪਹੁੰਚ ਹੋਣਾ ਨਹੀਂ ਹੁੰਦਾ ਤੇ ਕੈਨੇਡੀਅਨਜ਼ ਅਤੇ ਨਿਊਕਮਰਜ਼ ਇਸ ਤੋਂ ਕਿਤੇ ਬਿਹਤਰ ਦੀ ਉਮੀਦ ਕਰਦੇ ਹਨ। ਉਨ੍ਹਾਂ ਆਖਿਆ ਕਿ ਪਿਛਲੀ ਕੰਜ਼ਰਵੇਟਿਵ ਸਰਕਾਰ ਤਹਿਤ ਅਸੀਂ ਹਰ ਸਾਲ 20,000 ਤੋਂ 25,000 ਪੇਰੈਂਟਸ ਤੇ ਗ੍ਰੈਂਡਪੇਰੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਮੁਹੱਈਆ ਕਰਵਾਈ। ਜਸਟਿਨ ਟਰੂਡੋ ਇਸ ਨੰਬਰ ਵਿੱਚ ਵਾਧਾ ਨਹੀਂ ਕਰ ਸਕੇ। ਇਸ ਦੀ ਥਾਂ ਉੱਤੇ ਉਨ੍ਹਾਂ ਗੈਰਕਾਨੂੰਨੀ ਤੌਰ ਉੱਤੇ ਸਰਹੱਦ ਪਾਰ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਤਰਜੀਹ ਦਿੱਤੀ।
ਰੈਂਪਲ ਨੇ ਆਖਿਆ ਕਿ ਪਿਛਲੇ ਸਾਲ ਟਰੂਡੋ ਨੇ ਲਾਟਰੀ ਸਿਸਟਮ ਸ਼ੁਰੂ ਕਰਕੇ ਨਵਾਂ ਤਜ਼ਰਬਾ ਕੀਤਾ ਸੀ ਤੇ ਇਸ ਸਾਲ ਉਹ ਬਿਨੈਕਾਰਾਂ ਨੂੰ ਸਪਾਂਸਰਸਿ਼ਪ ਫਾਰਮ ਭਰਨ ਲਈ ਸਿਰਫ 10 ਮਿੰਟ ਦਾ ਸਮਾਂ ਦੇ ਰਹੇ ਹਨ। ਕੈਨੇਡੀਅਨਜ਼ ਜਾਣਦੇ ਹਨ ਕਿ ਇਹ ਸਹੀ ਨਹੀਂ ਹੈ। ਰੈਂਪਲ ਨੇ ਆਖਿਆ ਕਿ ਇਸ ਲਈ ਕੰਜ਼ਰਵੇਟਿਵ ਟਰੂਡੋ ਸਰਕਾਰ ਦੀ ਜਵਾਬਦੇਹੀ ਤੈਅ ਕਰਨੀ ਜਾਰੀ ਰੱਖਣਗੇ ਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਟਰੂਡੋ ਸਰਕਾਰ ਦੀ ਕੋਸਿ਼ਸ਼ ਤੋਂ ਵੀ ਪਰਦਾਫਾਸ਼ ਕਰਦੇ ਰਹਿਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ