Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਵਿਵਾਦਾਂ ਤੋਂ ਡਰਦਾ ਹਾਂ : ਨਵਾਜ਼ੂਦੀਨ ਸਿੱਦੀਕੀ

January 25, 2019 07:56 AM

ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਹੈ ਕਿ ਮੈਂ ਵਿਵਾਦਾਂ ਤੋਂ ਡਰਦਾ ਹਾਂ ਅਤੇ ਇਨ੍ਹਾਂ ਤੋਂ ਦੂਰ ਰਹਿਣਾ ਚਾਹੁੰਦਾ ਹਾਂ ਕਿਉਂਕਿ ਇਹ ਚੀਜ਼ਾਂ ਦਰਸ਼ਕਾਂ ਦਾ ਧਿਆਨ ਕਲਾਕਾਰਾਂ ਦੇ ਕੰਮ ਤੋਂ ਹਟਾ ਕੇ ਉਨ੍ਹਾਂ ਦੇ ਨਿੱਜੀ ਜੀਵਨ 'ਤੇ ਲੇ ਜਾਂਦੀਆਂ ਹਨ।
ਨਿਰਮਾਤਾ ਰਾਜ ਕੁਮਾਰ ਹਿਰਾਨੀ 'ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਨਵਾਜ਼ ਨੇ ਇਹ ਗੱਲ ਕਹੀ। ‘ਗੈਂਗਸ ਆਫ ਵਾਸੇਪੁਰ’ ਫਿਲਮ ਨਾਲ ਪ੍ਰਸਿੱਧ ਹੋਏ ਸਿੱਦੀਕੀ 2017 ਵਿੱਚ ਆਪਣੀ ਆਤਮਕਥਾ ‘ਐੱਨ ਆਰਡਿਨਰੀ ਲਾਈਫ’ ਵਿੱਚ ਸਾਬਕਾ ਮਿਸ ਇੰਡੀਆ ਨਿਹਾਰਕਾ ਸਿੰਘ ਅਤੇ ਅਭਿਨੇਤਰੀ ਸੁਨੀਤਾ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰ ਕੇ ਵਿਵਾਦਾਂ ਵਿੱਚ ਘਿਰ ਗਏ ਸਨ।

Have something to say? Post your comment