Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਲੋਕਾਂ ਦਾ ਪਿਆਰ ਹੀ ਸਟਾਰਡਮ : ਵਰੁਣ ਧਵਨ

January 23, 2019 08:53 AM

ਡਾਇਰੈਕਟਰ ਕਰਣ ਜੌਹਰ ਦੀ 2012 ਵਿੱਚ ਆਈ ਸੁਪਰਹਿੱਟ ਫਿਲਮ ‘ਸਟੂਡੈਂਟ ਆਫ ਦਿ ਯੀਅਰ’ ਨਾਲ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਵਰੁਣ ਧਵਨ ਨੂੰ ਅਗਲੀ ਜਨਰੇਸ਼ਨ ਦਾ ਸੁਪਰ ਸਟਾਰ ਮੰਨਿਆ ਜਾਂਦਾ ਹੈ। ਪਹਿਲੀ ਹੀ ਫਿਲਮ ਲਈ ਫਿਲਮਫੇਅਰ ਦਾ ਬੈਸਟ ਡੈਬਿਊ ਐਵਾਰਡ ਜਿੱਤਣ ਵਾਲੇ ਵਰੁਣ ਨੇ ਉਸ ਤੋਂ ਪਿੱਛੇ ਲਗਾਤਾਰ ਹਿੱਟ ਫਿਲਮਾਂ ਦੇ ਕੇ ਉਮੀਦਾਂ ਨੂੰ ਜਿੰਦਾ ਰੱਖਿਆ ਹੈ। ਇਹੀ ਕਾਰਨ ਹੈ ਕਿ ਅੱਜ ਵੀ ਉਸ ਦੇ ਹੱਥ ਵਿੱਚ ਫਿਲਮਾਂ ਹਨ। ਪੇਸ਼ ਹਨ, ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੀ ਫਿਲਮ ‘ਕਲੰਕ’ ਬਾਰੇ ਕੁਝ ਦੱਸੋ?
- ਫਿਲਮ ‘ਕਲੰਕ’ ਨੂੰ ਕਰਣ ਜੌਹਰ ਦੀ ਧਰਮਾ ਪ੍ਰੋਡਕਸ਼ਨ ਸਾਜਿਦ ਨਾਡੀਆਡਵਾਲਾ ਦੀ ਨਾਡੀਆਡਵਾਲਾ ਗ੍ਰੈਂਡਸਨ ਅਤੇ ਫਾਕਸ ਸਟਾਰ ਸਟੂਡੀਓਜ਼ ਤਿੰਨੇ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਅਤੇ ਇਸ ਨੂੰ ‘ਟੂ ਸਟੇਟਸ’ ਫੇਮ ਅਭਿਸ਼ੇਕ ਵਰਮਨ ਨਿਰਦੇਸ਼ਿਤ ਕਰ ਰਹੇ ਹਨ। ਇਹ ਦੋ ਪਰਵਾਰਾਂ ਦੀ ਇਮੋਸ਼ਨਲ ਸਟੋਰੀ ਹੋਵੇਗੀ। ਇਸ ਵਿੱਚ ਤੁਹਾਨੂੰ ਸਾਡੇ ਦੇਸ਼ ਦੀਆਂ ਵੈਲਿਊਜ਼ ਦੇਖਣ ਨੂੰ ਮਿਲਣਗੀਆਂ ਅਤੇ ਦਮਦਾਰ ਕਰੈਕਟਰ ਨਜ਼ਰ ਆਉਣਗੇ। ਇਸ ਵਿੱਚ ਕਈ ਰੰਗ ਦੇਖਣ ਨੂੰ ਮਿਲਣਗੇ ਕਿਉਂਕਿ ਇਸ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਪਰਵਾਰ ਮਿਲੇਗਾ, ਜੋ ਕਿ ਤੁਹਾਨੂੰ ਦੇਸ਼ ਦੀ ਹਾਲਤ ਸਮਝਾਏਗਾ। ਇਸ ਵਿੱਚ ਮੇਰੇ ਨਾਲ ਆਲੀਆ ਭੱਟ, ਸੋਨਾਕਸ਼ੀ ਸਿਨਹਾ, ਆਦਿੱਤਯ ਰਾਏ ਕਪੂਰ, ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਵੀ ਹਨ।
* ਕਿਹਾ ਜਾਂਦਾ ਹੈ ਕਿ ਇਹ ਬਹੁਤ ਪੁਰਾਣਾ ਪ੍ਰੋਜੈਕਟ ਹੈ, ਜਿਸ 'ਤੇ ਫਿਰ ਕੰਮ ਹੋ ਰਿਹਾ ਹੈ?
- ਹਾਂ, ਜਿਵੇਂ ਕਿ ਖੁਦ ਕਰਣ ਜੌਹਰ ਨੇ ਦੱਸਿਆ ਹੈ ਕਿ ‘ਕਲੰਕ’ ਦਾ ਆਈਡੀਆ ਉਨ੍ਹਾਂ ਦੇ ਪਿਤਾ ਯਸ਼ ਜੌਹਰ ਨੂੰ 15 ਸਾਲ ਪਹਿਲਾਂ ਆਇਆ ਸੀ, ਪਰ ਇਹ ਫਿਲਮ ਇੰਨੇ ਸਾਲਾਂ ਤੱਕ ਕਿਸੇ ਨਾ ਕਿਸੇ ਕਾਰਨ ਸ਼ੁਰੂ ਨਹੀਂ ਹੋ ਸਕੀ। ‘ਕਲੰਕ’ ਇੱਕ ਪੀਰੀਅਡ ਡਰਾਮਾ ਫਿਲਮ ਹੈ ਅਤੇ ਇਸ ਦੀ ਕਹਾਣੀ 1940 ਦੇ ਦਹਾਕੇ ਦੀ ਹੋਵੇਗੀ। ਇਸ ਵਿੱਚ ਹਿੰਦੋਸਤਾਨ ਦੀ ਵੰਡ ਵਾਲਾ ਦੌਰ ਵੀ ਦਿਖਾਇਆ ਜਾਏਗਾ। ਇਸ ਦੇ ਲਈ ਰਿਸਰਚ 'ਤੇ ਕਾਫੀ ਮਿਹਨਤ ਕੀਤੀ ਗਈ ਹੈ।
* ਆਲੀਆ ਭੱਟ ਨਾਲ ਇੱਕ ਵਾਰ ਫਿਰ ਤੁਹਾਡੀ ਜੋੜੀ ‘ਕਲੰਕ’ ਵਿੱਚ ਬਣੀ ਹੈ। ਕੀ ਕਹੋਗੇ?
- ‘ਸਟੂਡੈਂਟ ਆਫ ਦਿ ਯੀਅਰ' ਤੋਂ ਬਾਅਦ ਅਸੀਂ ਦੋਵਾਂ ਨੇ ਇਕੱਠੇ ਕਈ ਹਿੱਟ ਫਿਲਮਾਂ ਦਿੱਤੀਆਂ ਤੇ ਸਾਡੀ ਆਉਣ ਵਾਲੀ ਫਿਲਮ ‘ਕਲੰਕ’ ਚੌਥੀ ਅਜਿਹੀ ਫਿਲਮ ਹੋਵੇਗੀ, ਜਿਸ ਵਿੱਚ ਅਸੀਂ ਦੋਵੇਂ ਇਕੱਠੇ ਕੰਮ ਕਰ ਰਹੇ ਹਾਂ। ਕਿਉਂਕਿ ਸਾਡੀ ਜੋੜੀ ਇੰਡਸਟਰੀ ਦੀਆਂ ਸਭ ਤੋਂ ਸਫਲ ਜੋੜੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਇਸ ਲਈ ਪ੍ਰੋਡਿਊਸਰ-ਡਾਇਰੈਕਟਰ ਸਾਨੂੰ ਰਿਪੀਟ ਕਰ ਰਹੇ ਹਨ। ਹਾਲਾਂਕਿ, ਇਸ ਤੋਂ ਇਲਾਵਾ ਆਲੀਆ ਨਾਲ ‘ਸ਼ੁੱਧੀ’ ਵੀ ਕਰ ਰਿਹਾ ਹਾਂ।
* ਕਿਹਾ ਜਾਂਦਾ ਹੈ ਕਿ ਤੁਹਾਡੇ ਹੱਥ 'ਚ ਅੱਜਕੱਲ੍ਹ ਕਈ ਚੰਗੀਆਂ ਫਿਲਮਾਂ ਹਨ?
- ਹਾਂ, ਛੇਤੀ ਹੀ ਮਸ਼ਹੂਰ ਕੋਰੀਓਗਰਾਫਰ ਤੇ ਨਿਰਦੇਸ਼ਕ ਰੈਮੋ ਡਿਸੂਜਾ ਨਾਲ ਡਾਂਸ ਆਧਾਰਤ ਫਿਲਮ ‘ਏ ਬੀ ਸੀ ਡੀ 3’ ਕਰਨ ਵਾਲਾ ਹਾਂ, ਜਿਸ ਵਿੱਚ ਸ਼ਰਧਾ ਕਪੂਰ ਤੇ ਨੋਰਾ ਫਤੇਹੀ ਤੋਂ ਇਲਾਵਾ ਡਾਂਸਰ ਤੇ ਕੋਰੀਓਗਰਾਫਰ, ਧਰਮੇਸ਼, ਪੁਨੀਤ, ਸ਼ਕਤੀ ਅਤੇ ਸਲਮਾਨ ਵੀ ਹੋਣਗੇ। ਇਸ ਤੋਂ ਇਲਾਵਾ ਮੈਂ ‘ਏ ਬੀ ਸੀ ਡੀ 2’ ਵਿੱਚ ਕੰਮ ਕੀਤਾ ਸੀ, ਜੋ ਹਿੱਟ ਰਹੀ ਸੀ। ਉਸੇ ਆਧਾਰ 'ਤੇ ਕਹਿਣਾ ਚਾਹਾਂਗਾ ਕਿ ‘ਏ ਬੀ ਸੀ ਡੀ 3’ ਦਾ ਮਿਊਜ਼ਿਕ ਵੀ ਕਮਾਲ ਦਾ ਹੋਵੇਗਾ, ਜਿਸ ਵਿੱਚ ਕਈ ਹੋਰ ਸਰਪ੍ਰਾਈਜ਼ ਵੀ ਦੇਖਣ ਨੂੰ ਮਿਲਣਗੇ। ਫਿਲਮ ਦੀ ਸ਼ੂਟਿੰਗ ਛੇਤੀ ਹੀ ਪੰਜਾਬ ਵਿੱਚ ਸ਼ੁਰੂ ਹੋਣ ਵਾਲੀ ਹੈ।
* ਹੋਰ ਕਿਹੜੀਆਂ ਫਿਲਮਾਂ ਵਿੱਚ ਕੰਮ ਕਰ ਰਹੇ ਹੋ?
- ਡਾਇਰੈਕਟਰ ਸ਼ਸ਼ਾਂਕ ਖੇਤਾਨ ਨਾਲ ‘ਰਣਭੂਮੀ' ਵਿੱਚ ਕੰਮ ਕਰਨ ਜਾ ਰਿਹਾ ਹਾਂ। ਸ਼ਸ਼ਾਂਕ ਦੇ ਨਾਲ ਇਹ ਮੇਰਾ ਤੀਸਰਾ ਪ੍ਰੋਜੈਕਟ ਹੋਵੇਗਾ। ਇਸ ਤੋਂ ਪਹਿਲਾਂ ਸਾਡੀ ਜੋੜੀ ‘ਹੰਪਟੀ ਸ਼ਰਮਾ ਕੀ ਦੁਲਹਨੀਆਂ’ ਅਤੇ ‘ਬਦਰੀਨਾਥ ਕੀ ਦੁਲਹਨੀਆਂ’ ਵਰਗੀਆਂ ਹਿੱਟ ਫਿਲਮਾਂ ਦੇ ਚੁੱਕੀ ਹੈ। ਇਸ ਫਿਲਮ ਨੂੰ ਕਰਣ ਜੌਹਰ ਦੀ ਕੰਪਨੀ ਪ੍ਰੋਡਿਊਸ ਕਰ ਰਹੀ ਹੈ। ਇਹ 2020 ਵਿੱਚ ਦੀਵਾਲੀ 'ਤੇ ਰਿਲੀਜ਼ ਹੋਵੇਗੀ। ‘ਮੈਰੀਕਾਮ’ ਅਤੇ ‘ਸਰਬਜੀਤ' ਵਰਗੀਆਂ ਫਿਲਮਾਂ ਦੇਣ ਵਾਲੇ ਡਾਇਰੈਕਟਰ ਓਮੰਗ ਕਮਾਰ ਦੀ ਫਿਲਮ ‘ਫਾਈਵ' ਵੀ ਕਰ ਰਿਹਾ ਹਾਂ।
* ਤੁਹਾਡੀ ਨਜ਼ਰ ਵਿੱਚ ਸਟਾਰਡਮ ਕੀ ਹੈ?
-ਮੇਰੀ ਨਜ਼ਰ 'ਚ ਲੋਕਾਂ ਦਾ ਪਿਆਰ ਹੀ ਸਟਾਰਡਮ ਹੈ ਅਤੇ ਸਟਾਰਡਮ ਇੱਕ ਗੁਡਵਿਲ ਵੀ ਹੈ, ਜਿਸ ਨੂੰ ਗੁਆਉਣ 'ਚ ਇੱਕ ਸੈਕਿੰਡ ਵੀ ਨਹੀਂ ਲੱਗਦਾ।

Have something to say? Post your comment