Welcome to Canadian Punjabi Post
Follow us on

29

March 2020
ਮਨੋਰੰਜਨ

ਅਸਫਲਤਾ ਹੀ ਸਭ ਸਿਖਾਉਂਦੀ ਹੈ : ਵਾਣੀ ਕਪੂਰ

January 23, 2019 08:51 AM

‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਕਰਨ ਵਾਲੀ ਅਭਿਨੇਤਰੀ ਵਾਣੀ ਕਪੂਰ ਆਪਣੇ ਫਿਲਮੀ ਕਰੀਅਰ 'ਚ ਕੁਝ ਕਮਾਲ ਨਹੀਂ ਕਰ ਸਕੀ। ਇਸ ਤੋਂ ਇਲਾਵਾ ਉਸ ਨੇ ‘ਬੇਫਿਕਰੇ’ ਵਰਗੀ ਫਿਲਮ ਕੀਤੀ, ਪਰ ਦਰਸ਼ਕਾਂ ਦੀ ਵਾਹ-ਵਾਹ ਖੱਟਣ 'ਚ ਅਸਫਲ ਰਹੀ। ਫਿਲਹਾਲ ਉਸ ਕੋਲ ਦੋ ਚੰਗੀਆਂ ਫਿਲਮਾਂ ਹਨ ਤੇ ਉਸ ਨੂੰ ਲੱਗਦਾ ਹੈ ਕਿ ਇਨ੍ਹਾਂ ਨਾਲ ਉਹ ਵੀ ਰੇਸ ਵਿੱਚ ਸ਼ਾਮਲ ਹੋ ਜਾਵੇਗੀ। ਪੇਸ਼ ਹਨ, ਵਾਣੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕੀ ਤੁਹਾਨੂੰ ਲੱਗਦਾ ਹੈ ਕਿ ਯਸ਼ਰਾਜ ਵਰਗੇ ਬੈਨਰ ਦੀਆਂ ਦੋ ਫਿਲਮਾਂ ਕਰਨ ਦੇ ਬਾਵਜੂਦ ਤੁਹਾਨੂੰ ਕੋਈ ਮੁਕਾਮ ਹਾਸਲ ਨਹੀਂ ਹੋ ਸਕਿਆ?
- ਇੱਕ ਹੱਦ ਤੱਕ ਤੁਹਾਡੀ ਗੱਲ ਸਹੀ ਹੈ, ਪਰ ਤੁਹਾਨੂੰ ਦੇਖਣਾ ਪਏਗਾ ਕਿ ਹਰ ਕਿਸੇ ਦੀ ਕਿਸਮਤ ਇੰਨੀ ਚਮਕੀਲੀ ਨਹੀਂ ਹੁੰਦੀ। ਉਂਝ ਵੀ ਅਜੇ ਮੇਰੀ ਸ਼ੁਰੂਆਤ ਹੋਈ ਹੈ, ਇਸ ਲਈ ਅਜਿਹੇ ਮੌਕੇ ਵੱਡੀ ਛਾਲ ਦੀ ਆਸ ਤੁਸੀਂ ਮੇੇਰੇ ਤੋਂ ਕਿਵੇਂ ਕਰ ਸਕਦੇ ਹੋ। ਦੋ ਫਿਲਮਾਂ ਦਾ ਹਿੱਸਾ ਬਣ ਕੇ ਮੈਂ ਐਕਟਿੰਗ ਦੀ ਦੁਨੀਆ 'ਚ ਜ਼ਰੂਰ ਆਈ, ਪਰ ਇਸ ਭੀੜ ਵਾਲੀ ਜਗ੍ਹਾ 'ਚ ਹਾਲੇ ਉਸ ਪੱਧਰ 'ਤੇ ਨਹੀਂ ਪਹੁੰਚ ਸਕੀ, ਜਿੱਥੇ ਕਹਿ ਸਕਾਂ ਕਿ ਮੈਂ ਬਾਲੀਵੁੱਡ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ, ਪਰ ਐਕਟਿੰਗ ਕੀ ਹੈ, ਕਿਵੇਂ ਕੀਤੀ ਜਾਂਦੀ ਹੈ, ਇਸ ਦਾ ਗਿਆਨ ਹੋ ਗਿਆ ਹੈ ਅਤੇ ਕਹਿ ਸਕਦੀ ਹਾਂ ਕਿ ਇੱਕ ਨਾ ਇੱਕ ਦਿਨ ਫਿਲਮ ਇੰਡਸਟਰੀ ਦਾ ਵੱਡਾ ਮੁਕਾਮ ਹਾਸਲ ਜ਼ਰੂਰ ਕਰਾਂਗੀ, ਭਾਵੇਂ ਥੋੜ੍ਹੀ ਦੇਰ ਹੀ ਕਿਉਂ ਨਾ ਲੱਗ ਜਾਵੇ।
* ਤੁਹਾਡਾ ਇਹ ਉਤਸ਼ਾਹ ਕਿਹੜੀਆਂ ਫਿਲਮਾਂ ਬਾਰੇ ਹੈ?
- ਇੱਕ ਫਿਲਮ ਤਾਂ ਯਸ਼ਰਾਜ ਫਿਲਮਜ਼ ਦੀ ਹੈ, ਜਿਸ ਦਾ ਟਾਈਟਲ ਅਜੇ ਤੱਕ ਫਾਈਨਲ ਨਹੀਂ ਹੋਇਆ। ਇਹ ਪੂਰੀ ਤਰ੍ਹਾਂ ਐਕਸ਼ਨ 'ਤੇ ਆਧਾਰਤ ਫਿਲਮ ਹੈ ਜਿਸ ਦੀ ਸ਼ੂਟਿੰਗ ਸਪੇਨ, ਜਾਰਜੀਆ, ਇਟਲੀ, ਪੁਰਤਗਾਲ, ਸਵੀਡਨ ਨਾਲ ਹੀ ਭਾਰਤ ਦੀਆਂ ਕੁਝ ਚੁਣੀਆਂ ਹੋਈਆਂ ਥਾਵਾਂ 'ਤੇ ਹੋਵੇਗੀ ਮਤਲਬ ਇਸ ਵਿੱਚ ਇੰਟਰਨੈਸ਼ਨਲ ਪੱਧਰ ਦਾ ਐਕਸ਼ਨ ਹੋਵੇਗਾ।
* ਇੱਕ ਪਾਸੇ ਰਿਤਿਕ-ਟਾਈਗਰ ਤੇ ਦੂਜੇ ਪਾਸੇ ਰਣਬੀਰ ਕਪੂਰ ਨਾਲ ਫਿਲਮ, ਕੀ ਕਹੋਗੇ?
- ਹਾਂ, ਇਸ ਫਿਲਮ ਦਾ ਨਾਂਅ ਹੈ ‘ਸ਼ਮਸ਼ੇਰਾ’ ਅਤੇ ਇਹ ਵੀ ਐਕਸਨ ਪੈਕਡ ਫਿਲਮ ਹੋਵੇਗੀ। ਇਸ 'ਚ ਮੇਰੇ ਤੇ ਰਣਬੀਰ ਕਪੂਰ ਤੋਂ ਇਲਾਵਾ ਸੰਜੇ ਦੱਤ ਵੀ ਹੈ, ਜੋ ਫਿਲਮ ਵਿੱਚ ਨੈਗੇਟਿਵ ਭੂਮਿਕਾ ਨਿਭਾ ਰਹੇ ਹਨ। ਮੈਂ ਇਸ ਫਿਲਮ ਬਾਰੇ ਕਾਫੀ ਉਤਸ਼ਾਹਤ ਹਾਂ। ਮੈਂ ਬਚਪਨ ਤੋਂ ਹੀ ਡਾਕੂ ਤੇ ਕੁੱਟਮਾਰ ਵਾਲੀਆਂ ਫਿਲਮਾਂ ਨੂੰ ਕਾਫੀ ਪਸੰਦ ਕਰਦੀ ਸੀ। ਨਾਲ ਅਜਿਹੀਆਂ ਫਿਲਮਾਂ 'ਚ ਵੀ ਕੰਮ ਕਰਨਾ ਚਾਹੁੰਦੀ ਸੀ। ‘ਸ਼ਮਸ਼ੇਰਾ' ਨਾਲ ਮੇਰਾ ਇਹ ਸੁਫਨਾ ਵੀ ਸਾਕਾਰ ਹੋ ਰਿਹਾ ਹੈ।
* ਅੱਜਕੱਲ੍ਹ ਫਿਲਮਾਂ ਵਿੱਚ ਕਾਸਟਿੰਗ ਕਾਊਚ ਦੀ ਚਰਚਾ ਫਿਰ ਤੇਜ਼ ਹੋ ਗਈ ਹੈ। ਤੁਹਾਡਾ ਤਜਰਬਾ?
-ਜਦੋਂ ਮੈਂ ਦਿੱਲੀ ਵਿੱਚ ਸੀ ਤਾਂ ਮੇਰੇ ਦੋਸਤ ਤੇ ਆਸਪਾਸ ਦੇ ਲੋਕ ਬਾਲੀਵੁੱਡ ਬਾਰੇ ਕਈ ਦੀਆਂ ਗੱਲਾਂ ਕਰਦੇ ਸਨ। ਉਸ ਸਮੇਂ ਵਾਕਈ ਮੈਨੂੰ ਵੀ ਡਰ ਲੱਗਦਾ ਸੀ। ਲੋਕ ਕਹਿੰਦੇ ਸਨ ਬਾਲੀਵੁੱਡ ਵਿੱਚ ਕਾਸਟਿੰਗ ਕਾਊਚ ਬਹੁਤ ਹੈ। ਉਥੇ ਸਫਲ ਹੋਣ ਲਈ ਸਮਝੌਤੇ ਕਰਨੇ ਪੈਂਦੇ ਹਨ, ਪਰ ਇਥੇ ਆਉਣ ਤੋਂ ਬਾਅਦ ਲੱਗਾ ਕਿ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਹਨ। ਇੱਕ ਅੱਧਾ ਕੋਈ ਕੇਸ ਹੋਵੇ ਤਾਂ ਉਸ ਦੇ ਆਧਾਰ 'ਤੇ ਪੂਰੀ ਫਿਲਮ ਇੰਡਸਟਰੀ ਬਾਰੇ ਰਾਏ ਬਣਾਉਣਾ ਗਲਤ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਆਪਣਾ ਕਰੀਅਰ ਯਸ਼ਰਾਜ ਵਰਗੇ ਮੰਨੇ ਪ੍ਰਮੰਨੇ ਬੈਨਰ ਨਾਲ ਸ਼ੁਰੂ ਕੀਤਾ ਅਤੇ ਮੈਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਕਾਸਟਿੰਗ ਕਾਊਚ ਦਾ ਸਾਹਮਣਾ ਨਹੀਂ ਕਰਨਾ ਪਿਆ।
* ਆਪਣੀ ਫਿਲਮ ਦੀ ਅਸਫਲਤਾ ਨੂੰ ਕਿਸ ਰੂਪ 'ਚ ਲੈਂਦੇ ਹੋ?
- ਮੈਨੂੰ ਅਸਫਲਤਾ ਤੋਂ ਡਰ ਬਿਲਕੁਲ ਨਹੀਂ ਲੱਗਦਾ ਕਿਉਂਕਿ ਮੇਰੀ ਪਹਿਲ ਹਮੇਸ਼ਾ ਖੁਸ਼ ਰਹਿਣ ਦੀ ਹੁੰਦੀ ਹੈ ਭਾਵੇਂ ਕੰਮ ਹੋਵੇ ਜਾਂ ਘਰ। ਮੇਰਾ ਮੰਨਣਾ ਹੈ ਕਿ ਦੂਜਿਆਂ ਨੂੰ ਖੁਸ਼ ਕਰਨ ਲਈ ਅੰਦਰੋਂ ਖੁਸ਼ ਹੋਣਾ ਜ਼ਰੂਰੀ ਹੈ। ਮੈਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਕੰਮ ਪ੍ਰਭਾਵਤ ਨਾ ਹੋਵੇ। ਸੱਚ ਇਹ ਵੀ ਹੈ ਕਿ ਅਸਫਲਤਾ ਵਿਅਕਤੀ ਨੂੰ ਸਫਲਤਾ ਤੋਂ ਵੱਧ ਸਿਖਾਉਂਦੀ ਹੈ। ਸਾਨੂੰ ਆਪਣੀ ਅਸਫਲਤਾ ਦਾ ਸਾਹਮਣਾ ਕਰਨਾ ਚਾਹੀਦਾ ਹੈ ਤੇ ਉਸ ਤੋਂ ਸਿੱਖਣਾ ਚਾਹੀਦਾ ਹੈ।
* ਅੱਜਕੱਲ੍ਹ ਹਰ ਅਭਿਨੇਤਰੀ ਐਕਟਿੰਗ ਵਿੱਚ ਐਕਸਪੈਰੀਮੈਂਟ ਕਰ ਰਹੀ ਹੈ। ਤੁਸੀਂ ਕੀ ਸੋਚਦੇ ਹੋ?
- ਫਿਲਮ ਇੰਡਸਟਰੀ ਉਨ੍ਹਾਂ ਲਈ ਸਭ ਤੋਂ ਚੰਗੀ ਜਗ੍ਹਾ ਹੈ, ਜੋ ਐਕਸਪੈਰੀਮੈਂਟ ਕਰਨਾ ਚਾਹੰੁਦੇ ਹਨ। ਇਹ ਸਭ ਤੋਂ ਚੰਗਾ ਸਮਾਂ ਹੈ ਕਿ ਫਿਲਮ ਦਾ ਰਿਸਕ ਲਿਆ ਜਾਵੇ। ਮੈਨੂੰ ਲੱਗਦਾ ਹੈ ਕਿ ਇਹ ਅਭਿਨੇਤਰੀਆਂ ਲਈ ਚੰਗਾ ਸਮਾਂ ਹੈ ਕਿਉਂਕਿ ਉਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਰੋਲ ਲਿਖੇ ਜਾ ਰਹੇ ਹਨ, ਪਰ ਇਹ ਯਾਦ ਰੱਖਣਾ ਪਏਗਾ ਕਿ ਕੋਈ ਵੀ ਫਾਰਮੂਲਾ ਤੁਹਾਨੂੰ ਸਫਲਤਾ ਦੀ ਗਾਰੰਟੀ ਨਹੀਂ ਦੇ ਸਕਦਾ। ਇਹ ਮਹੱਤਵ ਪੂਰਨ ਹੈ ਕਿ ਅੱਜ ਦਰਸ਼ਕਾਂ ਦੀ ਪਸੰਦ ਤੇ ਸੁਆਦ ਵੀ ਹਰ ਦਿਨ ਬਦਲ ਰਿਹਾ ਹੈ, ਦਰਸ਼ਕਾਂ ਦਾ ਨਜ਼ਰੀਆ ਵੀ ਅੱਜ ਕਾਫੀ ਹੱਦ ਤੱਕ ਬਦਲ ਚੁੱਕਾ ਹੈ। ਉਹ ਸੋਚਦੇ ਹਨ ਕਿ ਜੇ ਪੈਸੇ ਖਰਚ ਕਰ ਕੇ ਫਿਲਮ ਦੇਖਣ ਜਾ ਰਹੇ ਹਨ ਤਾਂ ਕੁਝ ਕੁਆਲਿਟੀ ਤੇ ਕੰਟੈਂਟ ਵਾਲੀਆਂ ਚੀਜ਼ਾਂ ਤਾਂ ਚਾਹੀਦੀਆਂ ਹੀ ਹਨ।

Have something to say? Post your comment