Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈਮੁੱਖ ਮੰਤਰੀ ਦੇ ਸੁਹਿਰਦ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਬਣਨਗੇ ਲਗਜ਼ਰੀ ਕਾਰ ਕੰਪਨੀ ਬੀ.ਐਮ.ਡਬਲਿਊ. ਦੇ ਪਾਰਟਸਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਕੀਤੀ ਸ਼ੁਰੂਆਤ
 
ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਵਿਰੋਧੀ ਪਾਰਟੀ ਦੇ ਨੇਤਾਵਾਂ ਦੇ ਐਗਜਿ਼ਟ ਲਿਸਟ ਵਿੱਚੋਂ ਕੱਢੇ ਜਾਣਗੇ

January 17, 2019 10:57 PM

ਇਸਲਾਮਾਬਾਦ, 17 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਵੀਰਵਾਰ ਦਿੱਤੇ ਆਦੇਸ਼ ਵਿਚ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਉੱਤੇ ਲਾਈ ਯਾਤਰਾ ਪਾਬੰਦੀ ਹਟਾਏ।
ਇਸ ਸੰਬੰਧ ਵਿੱਚ ਅਦਾਲਤ ਨੇ ਆਦੇਸ਼ ਦਿੱਤਾ ਕਿ ਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ 35 ਅਰਬ ਰੁਪਏ ਦੇ ਫਰਜ਼ੀ ਖਾਤਾ ਕੇਸ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੀ ਜਾਂਚ ਕਰਦੀ ਰਹੇ। ਸੁਪਰੀਮ ਕੋਰਟ ਵੱਲੋਂ ਬਣਾਈ ਸਾਂਝੀ ਜਾਂਚ ਟੀਮ (ਜੇ ਆਈ ਟੀ) ਦੀਆਂ ਸਿਫਾਰਿਸ਼ਾਂ ਉੱਤੇ ਐਗਜ਼ਿਟ ਕੰਟਰੋਲ ਲਿਸਟ (ਈ ਸੀ ਐੱਲ) ਵਿਚ 172 ਲੋਕਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਵਿਚ ਸ਼ਾਮਲ ਵਿਅਕਤੀ ਵਿਦੇਸ਼ ਨਹੀਂ ਜਾ ਸਕਦਾ। ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਵਿਰੋਧੀ ਧਿਰ ਦੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦਾ ਨਾਮ ਇਸ ਲਿਸਟ ਵਿੱਚੋਂ ਕੱਢ ਦੇਵੇ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਭਾਵੇਂ ਅਦਾਲਤ ਨੇ ਫਰਜ਼ੀ ਖਾਤਾ ਕੇਸ ਵਿਚ ਜੇ ਆਈ ਟੀ ਵੱਲੋਂ ਇਕੱਠੇ ਕੀਤੇ ਸਬੂਤ ਤੇ ਰਿਪੋਰਟ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ ਏ ਬੀ) ਨੂੰ ਭੇਜ ਦਿੱਤੀ ਹੈ। ਜੇ ਆਈ ਟੀ ਜਾਂਚ ਦੇ ਦੌਰਾਨ 32 ਫਰਜ਼ੀ ਖਾਤਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਹ ਦੋਸ਼ ਹੈ ਕਿ ਇਨ੍ਹਾਂ ਖਾਤਿਆਂ ਨਾਲ ਸਾਬਕਾ ਰਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਉਨ੍ਹਾਂ ਦੀ ਭੈਣ ਫਰਿਆਲ ਤਾਲਪੁਰ ਅਤੇ ਕਈ ਹੋਰ ਲੋਕਾਂ ਨੂੰ ਵੱਡੇ ਪੱਧਰ ਉੱਤੇ ਵਿੱਤੀ ਫਾਇਦਾ ਹੋਇਆ। ਜਸਟਿਸ ਇਜ਼ਾਜ਼ ਉਲ ਅਹਿਸਨ ਨੇ ਹੁਕਮ ਦਿੱਤਾ ਕਿ ‘ਨਾਮ ਹਟਾਉਣ ਨਾਲ ਐੱਨ ਏ ਬੀ ਜਾਂਚ ਨਹੀਂ ਰੁਕੇਗੀ। ਜੇ ਗੰਭੀਰ ਅਪਰਾਧਾਂ ਵਿਚ ਇਨ੍ਹਾਂ ਲੋਕਾਂ ਦੀ ਸ਼ਮੂਲੀਅਤ ਦੇ ਸਬੂਤ ਮਿਲਣ ਤਾਂ ਉਸ ਨੂੰ ਉਨ੍ਹਾਂ ਦੇ ਨਾਮ ਮੁੜ ਈ ਸੀ ਐੱਲ ਵਿਚ ਰੱਖਣ ਲਈ ਫੈਡਰਲ ਸਰਕਾਰ ਨੂੰ ਯੋਗ ਅਪੀਲ ਕਰਨ ਜਾਂ ਕਾਨੂੰਨ ਮੁਤਾਬਕ ਯੋਗ ਕਾਰਵਾਈ ਕਰਨੋਂ ਰੋਕਿਆ ਨਹੀਂ ਜਾਵੇਗਾ।` ਅਦਾਲਤ ਨੇ ਆਪਣੇ ਪਹਿਲੇ ਆਦੇਸ਼ ਵਿਚ ਸਰਕਾਰ ਨੂੰ ਬਿਲਾਵਲ ਤੇ ਸ਼ਾਹ ਦਾ ਨਾਮ ਈ ਸੀ ਐੱਲ ਤੋਂ ਹਟਾਉਣ ਦਾ ਆਦੇਸ਼ ਦਿੱਤਾ ਸੀ, ਪਰ ਕੈਬਨਿਟ ਨੇ ਵਿਸਥਾਰਤ ਆਦੇਸ਼ ਦਾ ਇੰਤਜ਼ਾਰ ਕੀਤਾ। ਇਸ ਪਿੱਛੋਂ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਸਰਕਾਰ ਅਦਾਲਤ ਦੇ ਆਦੇਸ਼ ਨੂੰ ਲਾਗੂ ਕਰੇਗੀ ਜਾਂ ਸਮੀਖਿਆ ਪਟੀਸ਼ਨ ਦਾਇਰ ਕਰੇਗੀ, ਇਸ ਸਬੰਧ ਵਿਚ ਫੈਸਲਾ ਲਿਆ ਜਾਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ