Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਕੈਨੇਡਾ

ਆਟੋ ਇੰਸੋ਼ਰੈਂਸ ਦਰਾਂ ਨੂੰ ਘਟਾਉਣ ਲਈ ਫੋਰਡ ਸਰਕਾਰ ਵੱਲੋਂ ਕਵਾਇਦ ਸ਼ੁਰੂ

January 10, 2019 08:06 AM

ਓਨਟਾਰੀਓ, 9 ਜਨਵਰੀ (ਪੋਸਟ ਬਿਊਰੋ) : ਲੋਕ ਹਿਤ ਲਈ ਕੰਮ ਕਰਨ ਵਾਲੀ ਫੋਰਡ ਸਰਕਾਰ ਵੱਲੋਂ ਪ੍ਰੋਵਿੰਸ ਵਿੱਚ ਆਟੋ ਇੰਸੋ਼ਰੈਂਸ ਦਰਾਂ ਨੂੰ ਘਟਾਉਣ ਤੇ ਲੋਕਾਂ ਦੀ ਜਿ਼ੰਦਗੀ ਨੂੰ ਵਧੇਰੇ ਕਿਫਾਇਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਡਰਾਈਵਰਾਂ ਤੇ ਖਪਤਕਾਰਾਂ ਤੋਂ ਉਨ੍ਹਾਂ ਦੀ ਰਾਇ ਮੰਗੀ ਜਾ ਰਹੀ ਹੈ।
ਵਿੱਤ ਮੰਤਰੀ ਵਿੱਕ ਫੈਡੇਲੀ ਨੇ ਆਖਿਆ ਕਿ ਪਿਛਲੀ ਸਰਕਾਰ ਦੇ ਆਟੋ ਇੰਸ਼ੋਰੈਂਸ ਬਾਰੇ ਟੀਚਿਆਂ ਕਾਰਨ ਸਿਸਟਮ ਫੇਲ੍ਹ ਹੋ ਚੁੱਕਿਆ ਹੈ। ਓਨਟਾਰੀਓ ਵਿੱਚ ਆਟੋ ਇੰਸ਼ੋਰੈਂਸ ਦਰਾਂ ਦੇਸ਼ ਵਿੱਚ ਸੱਭ ਤੋਂ ਜਿ਼ਆਦਾ ਹਨ। ਇਸ ਲਈ ਇਸ ਸਬੰਧ ਵਿੱਚ ਕਾਰਵਾਈ ਕਰਨ ਦਾ ਇਹ ਸਹੀ ਵੇਲਾ ਹੈ। ਫੈਡੇਲੀ ਨੇ ਆਖਿਆ ਕਿ ਇਸ ਸਿਸਟਮ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਇਸ ਬਾਰੇ ਅਸੀਂ ਸਿੱਧੇ ਤੌਰ ਉੱਤੇ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ।
ਇਸ ਸਬੰਧ ਵਿੱਚ ਕੰਜਿ਼ਊਮਰਜ਼ ਤੇ ਕਾਰੋਬਾਰੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ 15 ਫਰਵਰੀ, 2019 ਤੱਕ ਦਾ ਸਮਾਂ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਪਹਿਲ ਦੇਣ ਤੇ ਉਨ੍ਹਾਂ ਦੀ ਰਾਇ ਜਾਨਣ ਦਾ ਇਹ ਉਪਰਾਲਾ ਵੀ ਉਸੇ ਸਮੇਂ ਸ਼ੁਰੂ ਕੀਤਾ ਗਿਆ ਹੈ ਜਦੋਂ ਓਨਟਾਰੀਓ ਦੇ ਆਟੋ ਇੰਸ਼ੋਰੈਂਸ ਰੇਟ ਰੈਗੂਲੇਸ਼ਨ ਸਿਸਟਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਨੂੰ ਵਿੱਤ ਮੰਤਰਾਲੇ ਤੇ ਫਾਇਨਾਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ ਓਨਟਾਰੀਓ ਵੱਲੋਂ ਸਾਂਝੇ ਤੌਰ ਉੱਤੇ ਕਰਵਾਇਆ ਜਾ ਰਿਹਾ ਹੈ।
ਇਸ ਮੁਲਾਂਕਣ ਤਹਿਤ ਹੋਰਨਾਂ ਖੇਤਰਾਂ ਦੇ ਰੁਝਾਨਾਂ ਦੀ ਜਾਂਚ ਕੀਤੀ ਜਾਵੇਗੀ ਤੇ ਹੋਰ ਕਾਬਲੀਅਤ ਹਾਸਲ ਕਰਨ ਲਈ ਮੌਕਿਆਂ ਦੀ ਤਲਾਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਸਟਮ ਵਿੱਚ ਵਧੇਰੇ ਮੁਕਾਬਲੇਬਾਜ਼ੀ ਵੀ ਲਿਆਂਦੀ ਜਾਵੇਗੀ। ਅਜਿਹਾ ਕਰਕੇ ਫੋਰਡ ਸਰਕਾਰ ਓਨਟਾਰੀਓ ਵਿੱਚ ਇੰਸ਼ੋਰੈਂਸ ਦੀਆਂ ਦਰਾਂ ਨੂੰ ਨਿਯੰਤਰਿਤ ਕਰਨਾ ਚਾਹੁੰਦੀ ਹੈ ਤੇ ਇਸ ਦੇ ਨਾਲ ਹੀ ਸਿਸਟਮ ਦਾ ਆਧੁਨਿਕੀਕਰਨ ਵੀ ਕਰਨਾ ਚਾਹੁੰਦੀ ਹੈ।
· ਇਸ ਦੌਰਾਨ ਮਿਲਟਨ ਤੋਂ ਐਮਪੀਪੀ ਪਰਮ ਗਿੱਲ ਦੇ ਪ੍ਰਸਤਾਵਿਤ ਬਿੱਲ ਉੱਤੇ ਵੀ ਕੰਮ ਕੀਤਾ ਜਾ ਰਿਹਾ ਹੈ। ਜੇ ਇਸ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਨਾਲ ਸਿਰਫ ਇਸ ਕਾਰਨ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੱਥੇ ਰਹਿੰਦੇ ਹਨ।
· ਇਸ ਦੇ ਨਾਲ ਹੀ ਵਧੇਰੇ ਆਧੁਨਿਕ ਆਟੋ ਇੰਸ਼ੋਰੈਂਸ ਸੈਕਟਰ, ਜਿਸ ਵਿੱਚ ਇਲੈਕਟ੍ਰੌਨਿਕ ਕਮਿਊਨਿਕੇਸ਼ਨਜ਼, ਆਟੋ ਇੰਸ਼ੋਰੈਂਸ ਦਾ ਇਲੈਕਟ੍ਰੌਨਿਕ ਸਬੂਤ ਹੋਵੇ, ਲਈ ਖਰੜਾ ਤਿਆਰ ਕਰਨਾ
· ਇਸ ਤੋਂ ਇਲਾਵਾ ਪੂਰੀ ਤਰ੍ਹਾਂ ਇਲੈਕਟ੍ਰੌਨਿਕ ਵਪਾਰ ਬਣਾਉਣਾ, ਜਿਵੇਂ ਕਿ ਅਜੋਕੇ ਸਮੇਂ ਵਿੱਚ ਹੋਰਨਾਂ ਵਿੱਤੀ ਸੰਸਥਾਵਾਂ-ਬੈਂਕ ਤੇ ਕ੍ਰੈਡਿਟ ਯੂਨੀਅਨਜ਼ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ।
ਫੈਡੇਲੀ ਨੇ ਆਖਿਆ ਕਿ ਆਟੋ ਇੰਸ਼ੋਰੈਂਸ ਦੀ ਘੱਟ ਦਰਾਂ ਤੋਂ ਭਾਵ ਹੈ ਕਿ ਅਸੀਂ ਵਧੇਰੇ ਪੈਸਾ ਟੈਕਸਦਾਤਾਵਾਂ ਦੀ ਜੇਬ੍ਹ ਵਿੱਚ ਪਾ ਰਹੇ ਹਾਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸ ਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤ ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ ਸੰਸਦ ਮੈਂਬਰਾਂ ਨੇ ਕਿਹਾ ਬੇਭਰੋਸਗੀ ਮਤੇ ਲਈ ਲਿਬਰਲ ਤਿਆਰ ਉੱਤਰੀ ਬੀ.ਸੀ. ਵਿੱਚ 90 ਤੋਂ ਜਿ਼ਆਦਾ ਡਾਇਨਾਸੋਰ ਦੀਆਂ ਮਿਲੀਆਂ ਹੱਡੀਆਂ ਕੈਨੇਡਾ ਸਰਕਾਰ 2025 ਲਈ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਵਿਚ ਕਰੇਗੀ ਕਟੌਤੀ ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ