Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਦਾ ਸਮੇਂ ਤੋਂ ਪਹਿਲਾਂ ਅਸਤੀਫਾ

January 10, 2019 07:33 AM

ਵਾਸ਼ਿੰਗਟਨ, 9 ਜਨਵਰੀ (ਪੋਸਟ ਬਿਊਰੋ)- ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਜਿਮ ਯੋਂਗ ਕਿਮ ਨੇ ਐਲਾਨ ਕੀਤਾ ਹੈ ਕਿ ਉਹ ਸੰਸਥਾ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ 2022 'ਚ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਹੀ ਅਹੁਦੇ ਛੱਡਣ ਦਾ ਫੈਸਲਾ ਕੀਤਾ ਹੈ। ਕਿਮ ਦੇ ਉਤਰਾਧਿਕਾਰੀ ਦੀ ਨਿਯੁਕਤੀ ਦਾ ਅਧਿਕਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇਗਾ, ਪਰ ਅਮਰੀਕਾ ਦੇ ਇਸ ਏਕਾਧਿਕਾਰ ਨੂੰ ਚੁਣੌਤੀਆਂ ਵੀ ਮਿਲ ਸਕਦੀਆਂ ਹਨ।
ਕਿਮ ਨੇ ਬੀਤੇ ਦਿਨੀਂ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ ਟਵੀਟ ਕਰਕੇ ਕਿਹਾ, ‘ਇਸ ਬਿਹਤਰੀਨ ਸੰਸਥਾਨ ਦੇ ਸਮਰਪਿਤ ਸਟਾਫ ਦੀ ਅਗਵਾਈ ਕਰਨ ਦਾ ਮੌਕਾ ਮਿਲਣਾ ਸੁਭਾਗ ਦੀ ਗੱਲ ਰਹੀ।' 59 ਸਾਲਾ ਕਿਮ ਇਕ ਫਰਵਰੀ ਨੂੰ ਇਹ ਅਹੁਦਾ ਛੱਡ ਰਹੇ ਹਨ। ਉਹ ਨਿੱਜੀ ਕੰਪਨੀ ਨਾਲ ਜੁੜਨਗੇ ਤੇ ਵਿਕਾਸਸ਼ੀਲ ਦੇਸ਼ਾਂ ਦੇ ਬੁਨਿਆਦੀ ਢਾਂਚਾਗਤ ਨਿਵੇਸ਼ 'ਤੇ ਧਿਆਨ ਕੇਂਦਰਿਤ ਕਰਨਗੇ। ਬੈਂਕ ਦੀ ਸੀ ਈ ਓ ਕ੍ਰਿਸਟਾਲਿਨਾ ਜਾਰਜੀਵਾ ਉਦੋਂ ਤੱਕ ਇਸ ਅਹੁਦੇ 'ਤੇ ਅੰਤਰਿਮ ਪ੍ਰੈਜ਼ੀਡੈਂਟ ਦੇ ਰੂਪ 'ਚ ਬਣੀ ਰਹੇਗੀ, ਜਦੋਂ ਤੱਕ ਇਸ ਅਹੁਦੇ ਲਈ ਨਵੀਂ ਨਿਯੁਕਤੀ ਨਹੀਂ ਹੋ ਜਾਂਦੀ ਹੈ।
ਬੈਂਕ ਦੇ ਵੱਡੇ ਸ਼ੇਅਰ ਧਾਰਕ ਹੋਣ ਕਾਰਨ ਅਮਰੀਕਾ ਪਰੰਪਰਾ ਦੇ ਅਨੁਸਾਰ ਬੈਂਕ ਦੇ ਮੁਖੀ ਦੀ ਨਿਯੁਕਤੀ ਕਰਦਾ ਹੈ, ਜਦ ਕਿ ਯੂਰਪੀ ਦੇਸ਼ ਕੌਮਾਂਤਰੀ ਮੁਦਰਾ ਫੰਡ (ਆਈ ਐਮ ਐਫ) ਦੇ ਮੁਖੀ ਦੀ ਚੋਣ ਕਰਦੇ ਹਨ। ਕਿਮ ਨੂੰ 2012 'ਚ ਸਾਬਕਾ ਰਾਸ਼ਟਰਪਤੀ ਬਰਾਕਾ ਓਬਾਮਾ ਨੇ ਇਸ ਅਹੁਦੇ 'ਤੇ ਨਾਮਜ਼ਦ ਕੀਤਾ ਸੀ। ਟਰੰਪ ਦੀ ਚੋਣ ਤੋਂ ਪਹਿਲਾਂ ਕਿਮ ਨੂੰ ਦੂਜੇ ਕਾਰਜਕਾਲ ਲਈ ਸਤੰਬਰ 2016 'ਚ ਨਿਯੁਕਤ ਕੀਤਾ ਗਿਆ, ਜੋ ਜੁਲਾਈ 2017 ਨੂੰ ਸ਼ੁਰੂ ਹੋਇਆ। ਉਨ੍ਹਾਂ ਦਾ ਕਾਰਜਕਾਲ 2022 ਤੱਕ ਸੀ। ਇਸ ਤਰ੍ਹਾਂ ਉਨ੍ਹਾਂ ਆਪਣੇ ਅਹੁਦੇ ਨੂੰ ਕਾਰਜਕਾਲ ਦੇ ਵਿੱਚ ਹੀ ਛੱਡਣ ਦਾ ਫੈਸਲਾ ਕੀਤਾ ਹੈ। ਹੁਣ ਟਰੰਪ ਨੂੰ ਵਿਸ਼ਵ ਬੈਂਕ ਦੇ ਮੁਖੀ ਅਹੁਦੇ ਲਈ ਉਮੀਦਵਾਰ ਨੂੰ ਨਾਮਜ਼ਦ ਕਰਨ ਦਾ ਮੌਕਾ ਮਿਲੇਗਾ। ਟਰੰਪ ਦੀ ਭੂਮਿਕਾ ਨਾਲ 189 ਮੈਂਬਰੀ ਵਿਸ਼ਵ ਬੈਂਕ ਦੀ ਅਗਵਾਈ ਦੇ ਦੂਜੇ ਵਿਸ਼ਵ ਯੁੱਧ ਮਗਰੋਂ ਮਾਡਲ ਦੀਆਂ ਚੁਣੌਤੀਆਂ ਹੋਰ ਮਜ਼ਬੂਤ ਹੋਣਗੀਆਂ, ਜਿਸ ਦਾ ਫੈਸਲਾ ਹਮੇਸ਼ਾ ਅਮਰੀਕਾ ਲੈਂਦਾ ਰਿਹਾ ਹੈ। ਅਮਰੀਕਾ ਵੱਲੋਂ ਨਾਮਜ਼ਦ ਦਾਅਵੇਦਾਰ ਨੂੰ 2012 'ਚ ਪਹਿਲੀ ਵਾਰ ਦੇ ਹੋਰ ਦਾਅਵੇਦਾਰਾਂ ਨਾਲ ਮੁਕਾਬਲਾ ਕਰਨਾ ਪਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ