Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਕੈਨੇਡਾ

ਜਲੰਧਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ: ਵਰਕਰਾਂ ਦੀ ਰਾਏ ਨਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ

January 28, 2022 07:06 AM

* ਨਵਜੋਤ ਸਿੱਧੂ ਨੇ ਕਿਹਾ;‘ਮੈਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ’
* ਚੰਨੀ ਨੇ ਕਿਹਾ: ਕਿਸੇ ਦਾ ਨਾਂਅ ਐਲਾਨ ਕਰੋ, ਮਿਲ ਕੇ ਚਲਾਂਗੇ

ਜਲੰਧਰ, 27 ਜਨਵਰੀ, (ਪੋਸਟ ਬਿਊਰੋ)- ਅੱਜ ਏਥੇ ਆਏ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿਕਾਂਗਰਸਪੰਜਾਬ ਲਈ ਮੁੱਖ ਮੰਤਰੀ ਲਈ ਚਿਹਰੇ ਦਾ ਐਲਾਨ ਵਰਕਰਾਂ ਦੀ ਸਲਾਹ ਨਾਲ ਕਰੇਗੀ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਏਥੇਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂਰਾਹੁਲ ਗਾਂਧੀ ਨੂੰ ਪੰਜਾਬ ਦੇ ਲੋਕਾਂ ਅੱਗੇ ਪੇਸ਼ ਕਰਨ ਲਈਮੁੱਖ ਮੰਤਰੀਦਾਚਿਹਰਾ ਐਲਾਨਣ ਦੀ ਅਪੀਲ ਕੀਤੀ ਤੇ ਕਿਹਾ ਕਿ ਤੁਹਾਡਾ ਹਰ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ। ਇਸ ਦੇ ਨਾਲ ਚੰਨੀ ਨੇ ਕਿਹਾ ਕਿ ਸਰਕਾਰ ਦਾ ਪੈਸਾ ਪਹਿਲਾਂ ਬਾਦਲਾਂ ਦੇ ਘਰ ਜਾਂਦਾ ਸੀ,ਅੱਜ ਆਮ ਲੋਕਾਂ, ਕਿਸਾਨਾਂ ਅਤੇ ਗਰੀਬਾਂ ਦੇ ਘਰ ਜਾਣ ਲੱਗਾ ਹੈ, ਕਿਸਾਨਾਂ ਨੂੰ ਮੁਆਵਜ਼ਾ ਮਸਾਂ 12 ਹਜ਼ਾਰ ਰੁਪਏ ਏਕੜ ਮਿਲਦਾ ਸੀ, 17 ਹਜ਼ਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰਾ ਕੁਝ ਰਾਹੁਲ ਗਾਂਧੀ ਜੀ ਤੁਹਾਡੀ ਅਤੇ ਕਾਂਗਰਸ ਦੀਆਂ ਗਾਈਡਲਾਈਜ਼ ਮੁਤਾਬਕ ਹੋਇਆ ਹੈ।
ਵਰਨਣ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਪੰਜਾਬ ਦੇ ਇੱਕ ਰੋਜ਼ਾ ਦੌਰੇ ਉੱਤੇ ਪਹੁੰਚੇ ਤਾਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਫਿਰ ਉਹ ਰਾਮਤੀਰਥ ਵਿਖੇ ਭਗਵਾਨ ਵਾਲਮੀਕ ਤੀਰਥ ਜਾਣ ਪਿੱਛੋਂ ਕਾਫਲੇ ਨਾਲ ਜਲੰਧਰ ਪੁੱਜੇ ਸਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਪਿੱਛੋਂ ਪੰਜਾਬ ਦਾ ਪਹਿਲਾ ਦੌਰਾ ਕਰ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ ਨੇਜਲੰਧਰ ਵਿੱਚ ਕੋਰੋਨਾ ਦੇ ਕਾਰਨ ਪਾਬੰਦੀਆਂ ਹੋਣ ਕਰਕੇ ਵੰਡਵੀਂ ਵਰਚੂਅਲ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਦੇ ਸ਼ੁਰੂ ਵਿੱਚ ਪੰਜਾਬਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦਾ ਸਵਾਗਤ ਕਰਦੇਹੋਏ ਲੋਕਾਂ ਵੱਲੋਂ ਤਿੰਨ ਸਵਾਲ ਰੱਖੇ, ਜਿਨ੍ਹਾਂ ਵਿੱਚੋਂ ਪਹਿਲਾ ਇਹ ਸੀ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲਤੋਂ ਕੌਣ ਕੱਢੇਗਾ? ਦੂਸਰਾ ਇਹ ਕਿ ਕਿਵੇਂ ਕੱਢੂਗਾ ਅਤੇ ਉਸ ਦੀ ਕੀ ਯੋਜਨਾ ਹੋਵੇਗੀ? ਤੀਜਾ ਸਵਾਲ ਸੀ ਕਿ ਇਹ ਏਜੰਡਾ ਕੌਣ ਲਾਗੂ ਕਰੇਗਾ ਤੇ ਉਹ ਚਿਹਰਾ ਕੌਣ ਹੋਵੇਗਾ?ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਜਿਹੜਾ ਵੀਨਾਂਅ ਲੈਣਗੇ, ਸਾਨੂੰ ਸਭ ਨੂੰ ਮਨਜ਼ੂਰ ਹੋਵੇਗਾ।ਉਨਾ ਨੇ ਰਾਹੁਲ ਗਾਂਧੀ ਤੋਂ ਫੈਸਲੇ ਲੈਣ ਦੀ ਪਾਵਰ ਦੀ ਮੰਗ ਕੀਤੀ ਤੇ ਕਿਹਾ ਕਿ ‘ਮੈਨੂੰ ਦਰਸ਼ਨੀ ਘੋੜਾ ਨਾ ਬਣਾ ਦਿਓ।’ ਇਸ ਦੇ ਨਾਲ ਸਿੱਧੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਚਾਹੇ ਕਿਸੇ ਨੂੰ ਵੀ ਚਿਹਰਾ ਐਲਾਨ ਕਰਕੇ ਜਾਣ,ਪੂਰੀ ਕਾਂਗਰਸ ਫੈਸਲਾ ਮੰਨੇਗੀ। ਇਸ ਪਿੱਛੋਂ ਚਰਨਜੀਤ ਸਿੰਘ ਚੰਨੀ ਨੇ ਆਪਣੇ 111 ਦਿਨਾਂ ਦੇ ਰਾਜ ਹੇਠ ਕੀਤੇ ਕੰਮਾਂ ਦਾ ਵੇਰਵਾ ਦੇਣ ਦੇ ਬਾਅਦ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਕਾਂਗਰਸ ਸਰਕਾਰ ਦੀ ਲੋੜ ਹੈ ਤੇ 111 ਦਿਨ ਕੰਮ ਕਰਨ ਵਾਲੀ ਸਰਕਾਰ ਨੂੰ ਅਗਲੇ ਪੰਜ ਸਾਲ ਮੌਕਾ ਦਿਓ, ਅਸੀਂ ਪੰਜਾਬ ਨੂੰ ਬਦਲ ਦਿਆਗੇ। ਚੰਨੀ ਨੇ ਇਹ ਵੀ ਕਿਹਾ ਕਿ ਤੁਸੀਂਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੋ, ਤੁਹਾਡਾ ਦੱਸਿਆ ਹੋਇਆ ਨਾਂਅ ਮੇਰੇ ਸਮੇਤ ਸਭ ਨੂੰ ਮਨਜ਼ੂਰ ਹੋਵੇਗਾ, ਸਾਡੇ ਵਿੱਚ ਕੋਈ ਮਤਭੇਦ ਨਹੀਂ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਰਕਾਰ ਦੇਣ ਲਈ ਅਸੀਂ ਮਿਲ ਕੇ ਏਕਤਾ ਨਾਲ ਹਰ ਲੜਾਈ ਲੜਾਂਗੇ।
ਇਨ੍ਹਾਂ ਸਾਰਿਆਂ ਤੋਂ ਬਾਅਦ ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਰਾਜਸੀ ਵਿਚਾਰਾਂ ਦੇ ਨਾਲ ਇਹ ਗੱਲ ਵੀ ਸਾਫ ਕਹੀ ਕਿ ਉਹ ਛੇਤੀ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ, ਪਰ ਇਹ ਐਲਾਨ ਵਰਕਰਾਂ ਦੀ ਰਾਏ ਲੈਣ ਦੇ ਬਾਅਦ ਕੀਤਾ ਜਾਵੇਗਾ, ਜਿਹੜਾ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਹੋਵੇਗਾ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸ ਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤ ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ ਸੰਸਦ ਮੈਂਬਰਾਂ ਨੇ ਕਿਹਾ ਬੇਭਰੋਸਗੀ ਮਤੇ ਲਈ ਲਿਬਰਲ ਤਿਆਰ ਉੱਤਰੀ ਬੀ.ਸੀ. ਵਿੱਚ 90 ਤੋਂ ਜਿ਼ਆਦਾ ਡਾਇਨਾਸੋਰ ਦੀਆਂ ਮਿਲੀਆਂ ਹੱਡੀਆਂ ਕੈਨੇਡਾ ਸਰਕਾਰ 2025 ਲਈ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਵਿਚ ਕਰੇਗੀ ਕਟੌਤੀ ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲ ਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀ ਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤ ਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤ