Welcome to Canadian Punjabi Post
Follow us on

28

January 2022
 
ਟੋਰਾਂਟੋ/ਜੀਟੀਏ

ਅੱਜ ਤੋਂ ਚੌਥੀ ਡੋਜ਼ ਬੁੱਕ ਕਰਵਾ ਸਕਣਗੇ ਇਮਿਊਨੋਕੰਪਰੋਮਾਈਜ਼ਡ ਓਨਟਾਰੀਓ ਵਾਸੀ

January 14, 2022 11:44 PM

ਟੋਰਾਂਟੋ, 14 ਜਨਵਰੀ (ਪੋਸਟ ਬਿਊਰੋ) : ਅੱਜ ਤੋਂ ਇਮਿਊਨਕੰਪਰੋਮਾਈਜ਼ਡ ਓਨਟਾਰੀਓ ਵਾਸੀ ਕੋਵਿਡ-19 ਵੈਕਸੀਨ ਦੀ ਚੌਥੀ ਡੋਜ਼ ਲਈ ਅਪੁਆਇੰਟਮੈਂਂਟਸ ਬੁੱਕ ਕਰ ਸਕਦੇ ਹਨ।
ਓਨਟਾਰੀਓ ਦੇ ਚੀਫ ਮੈਡੀਕਲ ਆਫਿਸਰ ਆਫ ਹੈਲਥ ਡਾ· ਕੀਰਨ ਮੂਰ ਨੇ ਆਖਿਆ ਕਿ ਦਰਮਿਆਨੇ ਤੋਂ ਖਤਰਨਾਕ ਹੱਦ ਤੱਕ ਇਮਿਊਨਕੰਪਰੋਮਾਈਜ਼ਡ ਲੋਕ ਸਵੇਰੇ 8:00 ਵਜੇ ਤੋਂ ਪ੍ਰੋਵਿੰਸ ਦੇ ਵੈਕਸੀਨ ਕਾਂਟੈਕਟ ਸੈਂਟਰ ਰਾਹੀਂ ਅਪੁਆਇੰਟਮੈਂਟਸ ਬੁੱਕ ਕਰਵਾ ਸਕਦੇ ਹਨ। ਮੂਰ ਨੇ ਆਖਿਆ ਕਿ ਇਹ ਕਦਮ ਕਮਜੋ਼ਰ ਅਬਾਦੀ ਨੂੰ ਹੋਰ ਪ੍ਰੋਟੈਕਸ਼ਨ ਮੁਹੱਈਆ ਕਰਵਾਉਣ ਲਈ ਚੁੱਕਿਆ ਗਿਆ ਹੈ।
ਪ੍ਰੋਵਿੰਸ ਨੇ ਲਾਂਗ ਟਰਮ ਕੇਅਰ ਹੋਮਜ਼, ਰਿਟਾਇਰਮੈਂਟ ਹੋਮਜ਼ ਤੇ ਹੋਰ ਸੈਟਿੰਗਜ਼ ਵਿੱਚ ਚੌਥੀ ਡੋਜ਼ ਲਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਓਨਟਾਰੀਓ ਦੇ ਉੱਘੇ ਡਾਕਟਰ ਨੇ ਆਖਿਆ ਕਿ ਟਰਾਂਸਪਲਾਂਟ ਦੇ ਮਰੀਜ਼ਾਂ ਨੂੰ ਕੋਵਿਡ-19 ਵੈਕਸੀਨ ਦੀ ਤੀਜੀ ਡੋਜ਼ ਨਹੀਂ ਮਿਲ ਰਹੀ। ਇਸ ਨੂੰ ਉਨ੍ਹਾਂ ਦੇ ਸ਼ੌਟਸ ਦੀ ਪ੍ਰਾਇਮਰੀ ਸੀਰੀਜ਼ ਦਾ ਹਿੱਸਾ ਹੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ ਟਰਾਂਸਪਲਾਂਟ ਦੇ 64 ਫੀ ਸਦੀ ਮਰੀਜ਼ਾਂ ਨੂੰ ਤੀਜੀ ਡੋਜ਼ ਹਾਸਲ ਹੋਈ ਹੈ।

 

 

 
Have something to say? Post your comment