Welcome to Canadian Punjabi Post
Follow us on

28

January 2022
 
ਕੈਨੇਡਾ

ਕੁੱਝ ਨਰਸਾਂ ਕੋਲ ਅਜੇ ਤੱਕ ਨਹੀਂ ਹਨ ਢੁਕਵੇਂ ਪੀਪੀਈ : ਯੂਨੀਅ

January 14, 2022 05:19 PM

ਓਟਵਾ, 14 ਜਨਵਰੀ (ਪੋਸਟ ਬਿਊਰੋ) : ਜਦੋਂ 2020 ਦੇ ਸੁ਼ਰੂ ਵਿੱਚ ਕੋਵਿਡ-19 ਦੇ ਨਵੇਂ ਮਾਮਲੇ ਆਉਣੇ ਸ਼ੁਰੂ ਹੋਏ ਤਾਂ ਲਿੰਡਾ ਸਿਲਾਸ ਉਹ ਪਹਿਲੀ ਸਟਾਫ ਨਰਸ ਸੀ ਜਿਸ ਨੇ ਹੈਲਥ ਵਰਕਰਜ਼ ਲਈ ਪੀਪੀਈ ਕਿੱਟਾਂ ਦੀ ਘਾਟ ਪ੍ਰਤੀ ਆਵਾਜ਼ ਉਠਾਈ।
ਹਾਲਾਂਕਿ ਸ਼ੁਰੂਆਤੀ ਸੰਕੇਤਾਂ ਤੋਂ ਸਾਹਮਣੇ ਆਇਆ ਕਿ ਇਹ ਵਾਇਰਸ ਡਰੌਪਲੈਟਸ ਰਾਹੀਂ ਸਤਹਿ ਆਦਿ ਉੱਤੇ ਫੈਲਦਾ ਹੈ ਤਾਂ ਕੈਨੇਡੀਅਨ ਫੈਡਰੇਸ਼ਨ ਆਫ ਨਰਸਿਜ਼ ਦੀ ਪ੍ਰਧਾਨ ਸਿਲਾਸ ਨੇ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ 2003 ਦੀ ਸਾਰਸ ਆਊਟਬ੍ਰੇਕ ਤੋਂ ਸਬਕ ਲੈਂਦਿਆਂ ਹੋਇਆਂ ਇਸ ਵਾਰੀ ਅਗਾਊਂ ਪੀਪੀਈ ਕਿੱਟਸ ਦਾ ਪ੍ਰਬੰਧ ਕੀਤਾ ਜਾਵੇ।ਹੁਣ ਉਹ ਜਾਣਦੀ ਹੈ ਕਿ ਉਸ ਦਾ ਡਰ ਠੀਕ ਸੀ।ਇਹ ਵਾਇਰਸ ਹਵਾ ਰਾਹੀਂ ਵੀ ਫੈਲਦਾ ਹੈ। ਪਰ ਉਸ ਵੱਲੋਂ ਅਜੇ ਵੀ ਦੋ ਸਾਲ ਬਾਅਦ ਵੀ ਨਰਸਾਂ ਲਈ ਹੋਰ ਪ੍ਰੋਟੈਕਟਿਵ ਇਕਿਉਪਮੈਂਟ ਦੀ ਮੰਗ ਕੀਤੀ ਜਾ ਰਹੀ ਹੈ।
ਦੇਸ਼ ਭਰ ਦੀਆਂ ਰੀਜਨਲ ਯੂਨੀਅਨਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਨ੍ਹਾਂ ਨਰਸਾਂ ਨੇ ਫਿਟ ਟੈਸਟਿਡ ਰੈਸਪੀਰੇਟਰਜ਼ ਦੀ ਮੰਗ ਕੀਤੀ ਸੀ ਉਹ ਅਜੇ ਤੱਕ ਪੂਰੀ ਨਹੀਂ ਹੋਈ, ਫਿਰ ਭਾਵੇਂ ਓਮਾਈਕ੍ਰੌਨ ਵੇਰੀਐਂਟ ਪਿਛਲੇ ਸਾਰੇ ਵੇਰੀਐਂਟਸ ਨਾਲੋਂ ਕਿਤੇ ਜਿ਼ਆਦਾ ਹਾਨੀਕਾਰਕ ਹੈ। ਕਈ ਹਸਪਤਾਲਾਂ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਨਰਸਾਂ ਨੂੰ ਉੱਥੇ ਤਾਇਨਾਤ ਕੀਤੇ ਜਾਣ ਦੇ ਬਾਵਜੂਦ ਢੰਗ ਦੇ ਮਾਸਕ ਤੱਕ ਮੁਹੱਈਆ ਨਹੀਂ ਕਰਵਾਏ ਗਏ।ਸਿਲਾਸ ਨੇ ਆਖਿਆ ਕਿ ਹੋ ਸਕਦਾ ਹੈ ਕਿ ਇਨ੍ਹਾਂ ਕਮਜ਼ੋਰ ਮਰੀਜ਼ਾਂ ਦਾ ਇਲਾਜ ਕੋਵਿਡ ਪਾਜ਼ੀਟਿਵ ਸਟਾਫ ਹੀ ਕਰ ਰਿਹਾ ਹੋਵੇ।ਪੀਪੀਈ ਕਿੱਟਸ ਤੋਂ ਬਿਨਾਂ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ।
ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ ਨੇ ਆਖਿਆ ਕਿ ਕੋਵਿਡ-19 ਇਸ ਤਰ੍ਹਾਂ ਫੈਲ ਰਿਹਾ ਹੈ ਜਿਵੇਂ ਕਿਸੇ ਦੇ ਮੂੰਹ ਤੇ ਨੱਕ ਵਿੱਚੋਂ ਧੂੰਏ ਦਾ ਬੱਦਲ ਨਿਕਲ ਰਿਹਾ ਹੋਵੇ। ਉਨ੍ਹਾਂ ਵੱਲੋਂ ਤੇ ਹੋਰਨਾਂ ਮੈਡੀਕਲ ਅਫਸਰਾਂ ਵੱਲੋਂ ਲੋਕਾਂ ਨੂੰ ਖੁਦ ਦੀ ਹਿਫਾਜ਼ਤ ਲਈ ਵਧੇਰੇ ਪ੍ਰਭਾਵਸ਼ਾਲੀ ਮਾਸਕਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੱਕਰਜ਼ ਦੇ ਕਾਫਲੇ ਸਬੰਧੀ ਐਮਪੀਜ਼ ਨੂੰ ਜਾਰੀ ਕੀਤੀ ਗਈ ਚੇਤਾਵਨੀ
ਜਲੰਧਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ: ਵਰਕਰਾਂ ਦੀ ਰਾਏ ਨਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ
ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ
ਇੱਕ ਵਾਰੀ ਫਿਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਨਹੀਂ ਕੀਤਾ ਗਿਆ ਵਾਧਾ
ਬੀਸੀ ਦੇ ਡੂਪਲੈਕਸ ਵਿੱਚ ਚੱਲੀ ਗੋਲੀ, 4 ਹਲਾਕ
ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਨਿਯਮ ਕਾਰਨ ਫੂਡ ਦੀ ਘਾਟ ਪੈਦਾ ਨਹੀਂ ਹੋਵੇਗੀ : ਅਲਘਬਰਾ
ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ 93 ਕਬਰਾਂ
ਅੱਜ ਅਦਾਲਤ ਵਿੱਚ ਪੇਸ਼ ਹੋਣਗੇ ਫੋਰਟਿਨ
ਵੈਕਸੀਨ ਮੈਨਡੇਟ ਖਿਲਾਫ ਟਰੱਕਰਜ਼ ਵੱਲੋਂ ਐਲਾਨੇ ਮੁਜ਼ਾਹਰੇ ਦੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕੀਤੀ ਨਿਖੇਧੀ
60 ਫੀ ਸਦੀ ਕੈਨੇਡੀਅਨਜ਼ ਨੂੰ ਮੁਸ਼ਕਲ ਹੋ ਰਿਹਾ ਹੈ ਆਪਣੇ ਪਰਿਵਾਰਾਂ ਦਾ ਢਿੱਡ ਪਾਲਣਾ : ਰਿਪੋਰਟ