Welcome to Canadian Punjabi Post
Follow us on

28

January 2022
 
ਕੈਨੇਡਾ

ਅਨਵੈਕਸੀਨੇਟਿਡ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਲਾਜ਼ਮੀ ਵੈਕਸੀਨ ਨਿਯਮ ਤੋਂ ਨਹੀਂ ਮਿਲੀ ਛੋਟ : ਫੈਡਰਲ ਸਰਕਾਰ

January 14, 2022 08:45 AM

ਓਟਵਾ, 13 ਜਨਵਰੀ (ਪੋਸਟ ਬਿਊਰੋ) : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਕੈਨੇਡੀਅਨ ਟਰੱਕ ਡਰਾਈਵਰਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਵੇਗੀ ਉਨ੍ਹਾਂ ਨੂੰ ਇਸ ਵੀਕੈਂਡ ਲਾਗੂ ਹੋਣ ਜਾ ਰਹੇ ਲਾਜ਼ਮੀ ਵੈਕਸੀਨ ਨਿਯਮ ਤੋਂ ਛੋਟ ਨਹੀਂ ਮਿਲੇਗੀ।
ਇੱਕ ਸਾਂਝੇ ਬਿਆਨ ਵਿੱਚ ਕੈਨੇਡਾ ਟਰਾਂਸਪੋਰਟੇਸ਼ਨ, ਸਿਹਤ ਤੇ ਪਬਲਿਕ ਸੇਫਟੀ ਮੰਤਰੀਆਂ ਨੇ ਆਖਿਆ ਕਿ ਕੈਨੇਡਾ ਆਉਣ ਵਾਲੇ ਟਰੱਕਰਜ਼ ਦਾ ਸ਼ੁਰੂਆਤੀ ਪਾਲਿਸੀ ਤਹਿਤ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੈ। ਜਿਨ੍ਹਾਂ ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਉਨ੍ਹਾਂ ਦੀ ਪੀਸੀਆਰ ਟੈਸਟਿੰਗ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਕੁਆਰਨਟੀਨ ਵੀ ਕੀਤਾ ਜਾਵੇਗਾ।
ਭਾਵੇਂ ਬੁੱਧਵਾਰ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪੱਤਰਕਾਰਾਂ ਨੂੰ ਇਹ ਦੱਸਿਆ ਗਿਆ ਕਿ ਬਾਰਡਰ ਕਰੌਸ ਕਰਨ ਵਾਲੇ ਅਨਵੈਕਸੀਨੇਟਿਡ ਕੈਨੇਡੀਅਨ ਟਰੱਕ ਡਰਾਈਵਰਜ਼ ਦਾ ਕਿਸੇ ਤਰ੍ਹਾਂ ਦਾ ਕੋਵਿਡ ਟੈਸਟ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਨ੍ਹਾਂ ਨੂੰ ਕੁਆਰਨਟੀਨ ਦੀਆਂ ਸ਼ਰਤਾਂ ਹੀ ਪੂਰੀਆਂ ਕਰਨੀਆਂ ਹੋਣਗੀਆਂ।ਪਰ ਹੁਣ ਸਰਕਾਰ ਇੱਕ ਵਾਰੀ ਮੁੜ ਇਹ ਆਖ ਰਹੀ ਹੈ ਕਿ ਇਹ ਜਾਣਕਾਰੀ ਕਿਸੇ ਬੁਲਾਰੇ ਵੱਲੋਂ ਮੁਹੱਈਆ ਕਰਵਾਈ ਗਈ ਸੀ ਤੇ ਇਹ ਸਹੀ ਨਹੀਂ ਹੈ।
ਹੁਣ ਜਦੋਂ ਟਰੱਕ ਡਰਾਈਵਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਸਬੰਧੀ ਨਿਯਮ ਲਾਗੂ ਹੋਣ ਵਿੱਚ ਚੰਦ ਘੰਟੇ ਹੀ ਬਚੇ ਹਨ ਅਜਿਹੇ ਵਿੱਚ ਫੈਡਰਲ ਸਰਕਾਰੀ ਅਧਿਕਾਰੀਆਂ ਵੱਲੋਂ ਦੂਜੀ ਵਾਰੀ ਆਪਣੇ ਬਿਆਨ ਬਦਲੇ ਗਏ ਹਨ।ਆਪਣੇ ਤਾਜ਼ਾ ਬਿਆਨ ਵਿੱਚ ਸਰਕਾਰ ਨੇ ਆਖਿਆ ਹੈ ਕਿ ਉਸ ਦੀ ਪੁਜ਼ੀਸ਼ਨ ਨਹੀਂ ਬਦਲੀ ਹੈ। ਇਸ ਬਿਆਨ ਵਿੱਚ ਆਖਿਆ ਗਿਆ ਕਿ ਜਿਹੜੀ ਜਾਣਕਾਰੀ ਕੱਲ੍ਹ ਮੁਹੱਈਆ ਕਰਵਾਈ ਗਈ ਸੀ ਉਹ ਗਲਤ ਸੀ।ਇਹ ਵੀ ਆਖਿਆ ਗਿਆ ਕਿ ਸਾਡੀਆਂ ਟੀਮਾਂ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਪੂਰਾ ਰਾਬਤਾ ਰੱਖ ਰਹੀਆਂ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਕੋਲ ਸਹੀ ਜਾਣਕਾਰੀ ਹੋਵੇ।
ਗੈਰ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ 14 ਦਿਨ ਪਹਿਲਾਂ ਆਪਣੀ ਕੋਵਿਡ ਵੈਕਸੀਨੇਸ਼ਨ ਮੁਕੰਮਲ ਕਰਵਾਉਣੀ ਹੋਵੇਗੀ ਤੇ ਇਸ ਸਬੰਧੀ ਐਰਾਈਵਕੈਨ ਐਪ ਰਾਹੀਂ ਜਾਣਕਾਰੀ ਜਮ੍ਹਾਂ ਵੀ ਕਰਵਾਉਣੀ ਹੋਵੇਗੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੱਕਰਜ਼ ਦੇ ਕਾਫਲੇ ਸਬੰਧੀ ਐਮਪੀਜ਼ ਨੂੰ ਜਾਰੀ ਕੀਤੀ ਗਈ ਚੇਤਾਵਨੀ
ਜਲੰਧਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ: ਵਰਕਰਾਂ ਦੀ ਰਾਏ ਨਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ
ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ
ਇੱਕ ਵਾਰੀ ਫਿਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਨਹੀਂ ਕੀਤਾ ਗਿਆ ਵਾਧਾ
ਬੀਸੀ ਦੇ ਡੂਪਲੈਕਸ ਵਿੱਚ ਚੱਲੀ ਗੋਲੀ, 4 ਹਲਾਕ
ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਨਿਯਮ ਕਾਰਨ ਫੂਡ ਦੀ ਘਾਟ ਪੈਦਾ ਨਹੀਂ ਹੋਵੇਗੀ : ਅਲਘਬਰਾ
ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ 93 ਕਬਰਾਂ
ਅੱਜ ਅਦਾਲਤ ਵਿੱਚ ਪੇਸ਼ ਹੋਣਗੇ ਫੋਰਟਿਨ
ਵੈਕਸੀਨ ਮੈਨਡੇਟ ਖਿਲਾਫ ਟਰੱਕਰਜ਼ ਵੱਲੋਂ ਐਲਾਨੇ ਮੁਜ਼ਾਹਰੇ ਦੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕੀਤੀ ਨਿਖੇਧੀ
60 ਫੀ ਸਦੀ ਕੈਨੇਡੀਅਨਜ਼ ਨੂੰ ਮੁਸ਼ਕਲ ਹੋ ਰਿਹਾ ਹੈ ਆਪਣੇ ਪਰਿਵਾਰਾਂ ਦਾ ਢਿੱਡ ਪਾਲਣਾ : ਰਿਪੋਰਟ