Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਟੋਰਾਂਟੋ/ਜੀਟੀਏ

26 ਜਨਵਰੀ ਨੂੰ ਬਿਜ਼ਨਸਿਜ਼ ਖੁੱਲ੍ਹਣਗੇ ਇਸ ਦੀ ਕੋਈ ਗਾਰੰਟੀ ਨਹੀਂ : ਮੂਰ

January 14, 2022 08:39 AM

ਓਨਟਾਰੀਓ, 13 ਜਨਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਓਨਟਾਰੀਓ ਸਰਕਾਰ ਵੱਲੋਂ ਬੰਦ ਕੀਤੇ ਗਏ ਬਿਜ਼ਨਸਿਜ਼ 26 ਜਨਵਰੀ ਨੂੰ ਖੁੱਲ੍ਹਣਗੇ ਕਿ ਨਹੀਂ ਅਜੇ ਤੱਕ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ। ਪ੍ਰੋਵਿੰਸ ਦੇ ਉੱਘੇ ਡਾਕਟਰ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਨਵੀਆਂ ਪਬਲਿਕ ਹੈਲਥ ਪਾਬੰਦੀਆਂ ਉਦੋਂ ਤੱਕ ਹਟਾ ਲਈਆਂ ਜਾਣਗੀਆਂ।
ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ·ਕੀਰਨ ਮੂਰ ਨੇ ਆਖਿਆ ਕਿ ਜਿਵੇਂ ਹੀ ਇਸ ਬਾਰੇ ਸਥਿਤੀ ਸਪਸ਼ਟ ਹੋਵੇਗੀ ਉਹ ਬਿਜ਼ਨਸ ਕਮਿਊਨਿਟੀ ਨੂੰ ਇਸ ਬਾਰੇ ਜਾਣਕਾਰੀ ਦੇ ਦੇਣਗੇੇ। ਇਸ ਮਹੀਨੇ ਦੇ ਸੁ਼ਰੂ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਨੂੰ ਅੱਗੇ ਫੈਲਣ ਤੋਂ ਰੋਕਣ ਲਈ 17 ਜਨਵਰੀ ਤੱਕ ਸਕੂਲ ਆਨਲਾਈਨ ਕਰ ਦਿੱਤੇ ਸਨ, ਰੈਸਟੋਰੈਂਟਸ ਤੇ ਬਾਰਜ਼ ਵਿੱਚ ਇੰਡੋਰ ਡਾਈਨਿੰਗ ਉੱਤੇ ਪਾਬੰਦੀ ਲਾ ਦਿੱਤੀ ਸੀ, ਰੀਟੇਲ ਸੈਟਿੰਗਜ਼ ਦੀ ਸਮਰੱਥਾ ਘਟਾ ਦਿੱਤੀ ਸੀ ਤੇ 26 ਜਨਵਰੀ ਤੱਕ ਪਰਸਨਲ ਕੇਅਰ ਸਰਵਿਸਿਜ਼ ਵੀ 50 ਫੀ ਸਦੀ ਘੱਟ ਕਰ ਦਿੱਤੀਆਂ ਸਨ।
ਉਦੋਂ ਤੋਂ ਹੀ ਮੂਰ ਨੇ ਆਖਿਆ ਕਿ ਉਹ ਤੇ ਉਨ੍ਹਾਂ ਦੀ ਟੀਮ ਹਸਪਤਾਲ ਵਿੱਚ ਅਤੇ ਆਈਸੀਯੂ ਵਿੱਚ ਭਰਤੀ ਮਰੀਜ਼ਾਂ ਦੀ ਗਿਣਤੀ ਊੱਤੇ ਨਜ਼ਰ ਰੱਖ ਰਹੀ ਹੈ।ਇੱਕ ਵਾਰੀ ਹਾਲਾਤ ਸੰਭਲਣ ਤੋਂ ਬਾਅਦ ਹੌਲੀ ਹੌਲੀ ਤੇ ਅਹਿਤਿਆਤ ਵਰਤਦਿਆਂ ਹੋਇਆਂ ਪਬਲਿਕ ਹੈਲਥ ਪਾਬੰਦੀਆਂ ਹਟਾ ਲਈਆਂ ਜਾਣਗੀਆਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ ਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤ ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫ ਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀ ਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀ ਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰ ਮਿਸੀਸਾਗਾ ਵਿੱਚ ਕਾਰ `ਚ ਔਰਤ ਨੂੰ ਲੱਗੀ ਗੋਲੀ, ਪੁਲਿਸ ਨੇ ਸ਼ੱਕੀ ਵਾਹਨ ਦੀਆਂ ਤਸਵੀਰਾਂ ਕੀਤੀਆਂ ਜਾਰੀ ਟੋਰਾਂਟੋ ਦਾ ਨਵਾਂ ਪਾਰਕ ਲੇਸਲੀ ਲੁਕਆਊਟ ਲੋਕਾਂ ਲਈ ਖੁੱਲ੍ਹਿਆ, ਮੇਅਰ ਓਲੀਵੀਆ ਚਾਓ ਨੇ ਕੀਤਾ ਉਦਘਾਟਨ ਕਿੰਗਸਟਨ, ਓਂਟਾਰੀਓ ਵਿਚ ਇੱਕ ਕੈਂਪ ਵਿਚ ਚਾਕੂ ਨਾਲ ਹਮਲਾ, 2 ਲੋਕਾਂ ਦੀ ਮੌਤ, ਤੀਸਰੇ ਦੀ ਹਾਲਤ ਗੰਭੀਰ, ਮੁਲਜ਼ਮ ਗ੍ਰਿਫ਼ਤਾਰ ਬਾਇਵਰਡ ਮਾਰਕੀਟ ਵਿੱਚ ਦੇਰ ਰਾਤ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ