Welcome to Canadian Punjabi Post
Follow us on

28

January 2022
 
ਪੰਜਾਬ

ਮੋਬਾਈਲ ਰਿਕਾਰਡ ਦੀ ਜਾਂਚ ਤੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਕੁਤਾਹੀ ਦਾ ਸੱਚ ਪਤਾ ਲੱਗਾ ਜਾਵੇਗਾ : ਮਜੀਠੀਆ

January 13, 2022 08:19 PM

ਚੰਡੀਗੜ੍ਹ, 13 ਜਨਵਰੀ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਦੀ ਸੁਰੱਖਿਆ ਕੁਤਾਹੀ ਨੂੰ ਹੱਤਿਆ ਦੀ ਸਾਜ਼ਿਸ਼ ਦੱਸਣ ਵਾਲੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦਾ ਦਾਅਵਾ ਹੈ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਇਨ੍ਹਾਂ ਨੇਤਾਵਾਂ ਨਾਲ ਤੈਨਾਤ ਸਟਾਫ ਅਤੇ ਸੁਰੱਖਿਆ ਮੁਲਾਜ਼ਮਾਂ ਦਾ ਫੋਨ ਰਿਕਾਰਡ ਸੀਲ ਕਰ ਲਿਆ ਜਾਏ ਅਤੇ ਇਸ ਦੇ ਆਧਾਰ ਉੱਤੇ ਸੀ ਸੀ ਟੀ ਵੀ ਦਾ ਰਿਕਾਰਡ ਸੀਲ ਕਰ ਲਿਆ ਜਾਏ ਤਾਂ ਪ੍ਰਧਾਨ ਮੰਤਰੀ ਦੀ ਹੱਤਿਆ ਦੀ ਸਾਜ਼ਿਸ਼ ਜ਼ਾਹਰ ਹੋ ਜਾਏਗੀ। ਇਸ ਰਿਕਾਰਡ ਨਾਲ ਇਹ ਵੀ ਸਾਹਮਣੇ ਆ ਜਾਏਗਾ ਕਿ ਇਹ ਪੂਰੀ ਸਾਜ਼ਿਸ਼ ਕਿੱਥੇ ਬੈਠ ਕੇ ਰਚੀ ਗਈ ਸੀ।
ਇਸ ਸੰਬੰਧ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਦਾਅਵਾ ਹੈ ਕਿ ਜੇ ਰਿਕਾਰਡ ਸੀਲ ਕੀਤਾ ਜਾਵੇ ਤਾਂ ਉਨ੍ਹਾਂ ਦੇ ਖਿਲਾਫ ਰਾਜਨੀਤਕ ਬਦਲਾਖੋਰੀ ਨਾਲ ਦਰਜ ਕੀਤੇ ਕੇਸ ਦਾ ਸੱਚ ਵੀ ਬਾਹਰ ਆ ਜਾਏਗਾ। ਮਜੀਠੀਆ ਨੇ ਕਿਹਾ ਕਿ ਉਹ ਇਹ ਗੱਲ ਇਸ ਲਈ ਕਹਿ ਰਹੇ ਹਨ ਕਿ ਪੰਜਾਬ ਵਿੱਚ ਡੀ ਜੀ ਪੀ ਦੀ ਤੈਨਾਤੀ ਇੱਕ ਦਬਾਅ ਹੇਠ ਕੀਤੀ ਗਈ ਹੈ। ਇਸੇ ਦਬਾਅ ਕਾਰਨ ਲਗਾਤਾਰ ਡੀ ਜੀ ਪੀ ਬਦਲੇ ਗਏ ਅਤੇ ਜਿਸ ਨੂੰ ਡੀ ਜੀ ਪੀ ਬਣਾ ਕੇ ਕੇਸ ਦਰਜ ਕਰਵਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਕਰਵਾਈ ਗਈ, ਉਸ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐਸ ਸੀ) ਨੇ ਪੈਨਲ ਵਿੱਚ ਸ਼ਾਮਲ ਹੀ ਨਹੀਂ ਕੀਤਾ।ਇਸ ਤੋਂ ਸਾਫ ਹੈ ਕਿ ਸਾਰੀ ਸਾਜ਼ਿਸ਼ ਇੱਕ ਰਾਜਨੀਤਕ ਏਜੰਡੇ ਦੇ ਤਹਿਤ ਕੀਤੀ ਗਈ। ਮਜੀਠੀਆ ਨੇ ਕਿਹਾ ਕਿ ਕੀ ਕਦੇ ਸੁਣਿਆ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਵੀਹ ਮਿੰਟ ਤਕ ਇੱਕ ਪੁਲ ਉੱਤੇ ਫਸਿਆ ਰਿਹਾ ਹੋਵੇ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਜਲੰਧਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ: ਵਰਕਰਾਂ ਦੀ ਰਾਏ ਨਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ
ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ
ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ
ਕਾਂਗਰਸ ਵਿੱਚ ਟਿਕਟਾਂ ਦੀ ਵੰਡ ਦਾ ਕਈ ਥਾਂ ਬਗਾਵਤ ਵਰਗਾ ਵਿਰੋਧ
ਕਾਂਗਰਸ ਵੱਲੋਂ ਜਵਾਬੀ ਹਮਲਾ: ਕੈਪਟਨ ਦੱਸ ਦੇਵੇ ਕਿ ਨਵਜੋਤ ਸਿੱਧੂ ਵਾਸਤੇ ਉਸ ਨੂੰ ਪਾਕਿਸਤਾਨ ਤੋਂ ਸੰਦੇਸ਼ ਕੌਣ ਭੇਜ ਰਿਹਾ ਸੀ?
ਮਜੀਠੀਆ ਉੱਤੇ ਸੁਖਜਿੰਦਰ ਰੰਧਾਵਾ ਦਾ ਪਲਟਵਾਰ: ਨਸ਼ਾ ਤਸਕਰ ਤੋਂ ਸਰਟੀਫੀਕੇਟ ਨਹੀਂ ਚਾਹੀਦਾ
ਗ੍ਰਿਫ਼ਤਾਰੀ ਉੱਤੇ ਰੋਕ ਪਿੱਛੋਂ ਮਜੀਠੀਆ ਵੱਲੋਂ ਪੁਲਸ ਦੇ ਸਾਬਕਾ ਡੀ ਜੀ ਪੀ ਉੱਤੇ ਤਿੱਖਾ ਹਮਲਾ
ਪੰਜਾਬ ਦੀ ਸੁਰੱਖਿਆ ਬਾਰੇ ਭਗਵੰਤ ਮਾਨ ਦਾ ਕਾਂਗਰਸ ਉੱਤੇ ਹਮਲਾ
ਨਵਜੋਤ ਸਿੱਧੂ ਦੇ ਮੁਕਾਬਲੇ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇਗਾ
ਭਾਜਪਾ ਵਿੱਚ ਗਏ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਦੀ ਸਿ਼ਕਾਇਤ ਅਕਾਲ ਤਖ਼ਤ ਪੁੱਜੀ