Welcome to Canadian Punjabi Post
Follow us on

28

January 2022
 
ਪੰਜਾਬ

ਪੁਲਸ ਜਵਾਨਾਂ ਦੀ ਜਾਅਲੀ ਪ੍ਰਮੋਸ਼ਨ ਲਿਸਟ ਜਾਰੀ ਕਰਨ ਵਾਲਿਆਂ ਉਤੇ ਕੇਸ ਦਰਜ

January 13, 2022 08:19 PM

ਚੰਡੀਗੜ੍ਹ, 13 ਜਨਵਰੀ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸਿਧਾਰਥ ਚੱਟੋਪਾਧਿਆਏ ਦੇ ਜਾਅਲੀ ਦਸਤਖਤ ਕਰ ਕੇ 11 ਪੁਲਸ ਜਵਾਨਾਂ ਦੀ ਪ੍ਰਮੋਸ਼ਨ ਲਿਸਟ ਜਾਰੀ ਕਰਨ ਦੇ ਮਾਮਲੇ ਵਿੱਚ ਸੈਕਟਰ-3 ਥਾਣਾ ਪੁਲਸ ਨੇ ਕੱਲ੍ਹ ਅਣਪਛਾਤੇ ਲੋਕਾਂ ਉੱਤੇ ਕੇਸ ਦਰਜ ਕੀਤਾ ਹੈ। ਇਹ ਕੇਸ ਪੰਜਾਬ ਪੁਲਸ ਹੈਡਕੁਆਰਟਰ ਵੱਲੋਂ ਸ਼ਿਕਾਇਤ ਆਉਣ ਦੇ ਬਾਅਦ ਦਰਜ ਹੋਇਆ ਹੈ ਅਤੇ ਇਸ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-3 ਥਾਣੇ ਦੀ ਪੁਲਸ ਨੇ 11 ਪੁਲਸ ਜਵਾਨਾਂ ਦੀ ਪ੍ਰਮੋਸ਼ਨ ਲਿਸਟ ਜਾਰੀ ਕਰਨ ਦੇ ਮਾਮਲੇ ਵਿੱਚ ਇੱਕ ਕੇਸ ਦਰਜ ਕੀਤਾ ਹੈ, ਜਿਸ ਬਾਰੇ ਚੰਡੀਗੜ੍ਹ ਪੁਲਸ ਹੀ ਜਾਂਚ ਕਰੇਗੀ। ਅਸਲ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਅੱਠ ਜਨਵਰੀ ਤੋਂ ਜ਼ਾਬਤਾ ਲਾਗੂ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਪੁਲਸ ਦੇ 11 ਮੁਲਾਜ਼ਮਾਂ ਦੀ ਪ੍ਰਮੋਸ਼ਨ ਲਿਸਟ ਜਾਰੀ ਹੋਈ ਸੀ, ਜਿਨ੍ਹਾਂ ਵਿੱਚ ਸਬ ਇੰਸਪੈਕਟਰ, ਸਹਾਇਕ ਸਬ ਇੰਸਪੈਕਟਰ, ਸੀਨੀਅਰ ਕਾਂਸਟੇਬਲ ਅਤੇ ਕਾਂਸਟੇਬਲ ਸ਼ਾਮਲ ਹਨ। ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਪ੍ਰਮੋਸ਼ਨ ਲਿਸਟ ਜਾਰੀ ਹੋਣ ਬਾਰੇ ਸਾਬਕਾ ਡੀ ਜੀ ਪੀ ਸਿਧਾਰਥ ਚੱਟੋਪਾਧਿਆਏ ਨੇ ਸਾਫ ਕਹਿਦਿੱਤਾ ਸੀ ਕਿ ਉਨ੍ਹਾਂ ਦੇ ਜਾਅਲੀ ਦਸਤਖਤ ਕਰ ਕੇ ਪ੍ਰਮੋਸ਼ਨ ਲਿਸਟ ਜਾਰੀ ਕੀਤੀ ਗਈ ਸੀ। ਇਸ ਦੇ ਬਾਅਦ ਮੌਜੂਦਾ ਡੀ ਜੀ ਪੀ ਨੇ ਜਾਅਲੀ ਪ੍ਰਮੋਸ਼ਨ ਲਿਸਟ ਜਾਰੀ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ।ਇਸੇ ਹੁਕਮ ਤਹਿਤ ਪੰਜਾਬ ਪੁਲਸ ਹੈਡਕੁਆਰਟਰ ਵੱਲੋਂ 10 ਜਨਵਰੀ ਨੂੰ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਦੇ ਉਚ ਅਫਸਰਾਂ ਨੂੰ ਦਿੱਤੀ ਗਈ ਸੀ। ਐਸ ਐਸ ਪੀ ਕੁਲਦੀਪ ਸਿੰਘ ਚਹਿਲ ਦੇ ਹੁਕਮਾਂ ਉੱਤੇ ਸੈਕਟਰ-3 ਥਾਣਾ ਪੁਲਸ ਨੇ ਕੇਸ ਦਰਜ ਕੀਤਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਜਲੰਧਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ: ਵਰਕਰਾਂ ਦੀ ਰਾਏ ਨਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ
ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ
ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ
ਕਾਂਗਰਸ ਵਿੱਚ ਟਿਕਟਾਂ ਦੀ ਵੰਡ ਦਾ ਕਈ ਥਾਂ ਬਗਾਵਤ ਵਰਗਾ ਵਿਰੋਧ
ਕਾਂਗਰਸ ਵੱਲੋਂ ਜਵਾਬੀ ਹਮਲਾ: ਕੈਪਟਨ ਦੱਸ ਦੇਵੇ ਕਿ ਨਵਜੋਤ ਸਿੱਧੂ ਵਾਸਤੇ ਉਸ ਨੂੰ ਪਾਕਿਸਤਾਨ ਤੋਂ ਸੰਦੇਸ਼ ਕੌਣ ਭੇਜ ਰਿਹਾ ਸੀ?
ਮਜੀਠੀਆ ਉੱਤੇ ਸੁਖਜਿੰਦਰ ਰੰਧਾਵਾ ਦਾ ਪਲਟਵਾਰ: ਨਸ਼ਾ ਤਸਕਰ ਤੋਂ ਸਰਟੀਫੀਕੇਟ ਨਹੀਂ ਚਾਹੀਦਾ
ਗ੍ਰਿਫ਼ਤਾਰੀ ਉੱਤੇ ਰੋਕ ਪਿੱਛੋਂ ਮਜੀਠੀਆ ਵੱਲੋਂ ਪੁਲਸ ਦੇ ਸਾਬਕਾ ਡੀ ਜੀ ਪੀ ਉੱਤੇ ਤਿੱਖਾ ਹਮਲਾ
ਪੰਜਾਬ ਦੀ ਸੁਰੱਖਿਆ ਬਾਰੇ ਭਗਵੰਤ ਮਾਨ ਦਾ ਕਾਂਗਰਸ ਉੱਤੇ ਹਮਲਾ
ਨਵਜੋਤ ਸਿੱਧੂ ਦੇ ਮੁਕਾਬਲੇ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜੇਗਾ
ਭਾਜਪਾ ਵਿੱਚ ਗਏ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਦੀ ਸਿ਼ਕਾਇਤ ਅਕਾਲ ਤਖ਼ਤ ਪੁੱਜੀ