Welcome to Canadian Punjabi Post
Follow us on

12

July 2025
 
ਭਾਰਤ

ਭਾਰਤੀ ਫੌਜ ਦਾ ਕਮਾਂਡ ਕਹਿੰਦੈ: ਚੀਨ ਨਾਲ ਟਕਰਾਅ ਨੂੰ ਟਾਲਣ ਵਿੱਚ ਕੁਝ ਕਾਮਯਾਬੀ ਮਿਲੀ ਹੈ

January 13, 2022 08:02 PM

ਨਵੀਂ ਦਿੱਲੀ, 13 ਜਨਵਰੀ (ਪੋਸਟ ਬਿਊਰੋ)- ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਾਣੇ ਦਾ ਕਹਿਣਾ ਹੈ ਕਿ ਪੂਰਬੀ ਲੱਦਾਖ ਵਿੱਚ ਐਲ ਏ ਸੀ(ਅਸਲੀ ਕੰਟਰੋਲ ਰੇਖਾ) ਉੱਤੇ ਚੀਨ ਦੇ ਨਾਲ ਟਕਰਾਅ ਖਤਮ ਕਰਨ ਵਿੱਚ ਅੰਸ਼ਿਕ ਸਫਲਤਾ ਮਿਲੀ ਹੈ, ਪਰ ਪੂਰੀ ਉਤਰੀ ਸਰਹੱਦ ਉੱਤੇ ਖਤਰਾ ਕਿਸੇ ਤਰ੍ਹਾਂ ਘੱਟ ਨਹੀਂ ਹੋਇਆ। ਇਨ੍ਹਾਂ ਖਤਰਿਆਂ ਦੇ ਕਾਰਨ ਫੌਜ ਨੇ ਸਰਹੱਦ ਉੱਤੇ ਆਪਣੀਆਂ ਆਪਰੇਸ਼ਨ ਤਿਆਰੀਆਂ ਸਰਬਉਚ ਪੱਧਰ ਉੱਤੇ ਰੱਖੀਆਂ ਹੋਈਆਂ ਹਨ ਅਤੇ ਉਹ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਪੂਰੀ ਦਿ੍ਰੜਤਾ ਤੇ ਤਾਕਤ ਨਾਲ ਮੁਕਾਬਲੇਦੇ ਸਮਰੱਥ ਹੈ।
ਪੂਰਬੀ ਲੱਦਾਖ ਦੇ ਇਲਾਕਿਆਂ ਵਿੱਚ ਚੱਲਦੇ ਫੌਜੀ ਰੇੜਕੇ `ਤੇ ਗੱਲਬਾਤ ਨਾਲ ਹੱਲ ਦੀ ਆਸ ਪ੍ਰਗਟਾਉਂਦੇ ਹੋਏ ਫੌਜੀ ਕਮਾਂਡਰ ਨੇ ਕਿਹਾ ਕਿ ਜੇ ਸੰਘਰਸ਼ ਹੀ ਆਖਰੀ ਉਪਾਅ ਹੈ ਤਾਂ ਬਿਨਾਂ ਸ਼ੱਕ ਅਸੀਂ ਜਿੱਤਾਂਗੇ। ਉਨ੍ਹਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਜਾਰੀ ਜੰਗਬੰਦੀ ਨਾਲ ਸਰਹੱਦ ਉੱਤੇ ਹਾਲਾਤ ਵਿੱਚ ਕਾਫੀ ਸੁਧਾਰ ਜ਼ਰੂਰ ਹੋਇਆ ਹੈ, ਪਰ ਗੁਆਂਢੀ ਦੇਸ਼ ਅੱਤਵਾਦੀਆਂ ਦੀ ਘੁਸਪੈਠ ਤੋਂ ਹਾਲੇ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰ ਅੱਤਵਾਦੀ ਲਾਂਚ ਪੈਡ ਉੱਤੇ ਹਾਲੇ ਤਿੰਨ ਸੌ ਤੋਂ ਚਾਰ ਸੌ ਅੱਤਵਾਦੀ ਦੇਖੇ ਗਏ ਹਨ ਜਿਨ੍ਹਾਂ ਨੂੰ ਪਾਕਿਸਤਾਨ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਾਉਣਾ ਚਾਹੁੰਦਾ ਹੈ।
ਭਾਰਤ ਦੇ ਫੌਜੀ ਦਿਵਸ ਤੋਂ ਪਹਿਲਾਂ ਆਪਣੀ ਸਾਲਾਨਾ ਕਾਨਫਰੰਸ ਦੌਰਾਨ ਜਰਨਲ ਨਰਵਾਣੇ ਨੇ ਪੂਰਬੀ ਲੱਦਾਖ ਦੇ ਕੋਲ ਚੀਨ ਨਾਲ ਲੱਗਦੀ ਸਮੁੱਚੀ ਉਤਰੀ ਸਰਹੱਦ ਦੀ ਮੌਜੂਦਾ ਸਥਿਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ਫੌਜ ਤੇ ਕੂਟਨੀਤਕ ਗੱਲਬਾਤ ਨਾਲ ਸਰਹੱਦ ਉੱਤੇ ਟਕਰਾਅ ਦੇ ਕੁਝ ਇਲਾਕਿਆਂ ਵਿੱਚ ਤਣਾਅ ਖਤਮ ਕਰਨ ਵਿੱਚ ਕੁਝ ਸਫਲਤਾ ਮਿਲੀ ਹੈ, ਪਰ ਇਹ ਕਿਸੇ ਤਰ੍ਹਾਂ ਨਾਲ ਵੀ ਡਰਾਉਂਦੇ ਖਤਰਿਆਂ ਨੂੰ ਘੱਟ ਨਹੀਂ ਕਰਦੀ ਤੇ ਫੌਜ ਇਨ੍ਹਾਂ ਖਤਰਿਆਂ ਦੇ ਕਾਰਨ ਹੀ ਸਮੁੱਚੀ ਉਤਰੀ ਸਰਹੱਦ ਉੱਤੇ ਨਾ ਸਿਰਫ ਆਪਣੀ ਆਪਰੇਸ਼ਨਲ ਤਿਆਰੀ ਨੂੰ ਸਰਬਉਚ ਪੱਧਰ ਉੱਤੇ ਰੱਖਦੀ ਹੈ ਸਗੋਂ ਫੌਜੀਆਂ ਦੀ ਤੈਨਾਤੀ ਦੀ ਐਡਜਸਟਮੈਂਟ ਵੀ ਇਸੇ ਹਿਸਾਬ ਨਾਲ ਕੀਤੀ ਗਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ