Welcome to Canadian Punjabi Post
Follow us on

28

January 2022
 
ਕੈਨੇਡਾ

ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀ

January 13, 2022 11:02 AM

ਮਾਂਟਰੀਅਲ, 12 ਜਨਵਰੀ (ਪੋਸਟ ਬਿਊਰੋ) : ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਐਨ ਮੌਕੇ ਉੱਤੇ ਆ ਕੇ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ।
ਨਵੰਬਰ ਵਿੱਚ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਦਾ ਇਸ ਸ਼ਨਿੱਚਰਵਾਰ ਤੱਕ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੈ। ਪਰ ਬੁੱਧਵਾਰ ਸ਼ਾਮ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਤਰਜ਼ਮਾਨ ਰੈਬੈਕਾ ਪਰਡੀ ਨੇ ਆਖਿਆ ਕਿ ਇਨ੍ਹਾਂ ਕੈਨੇਡੀਅਨ ਟਰੱਕ ਡਰਾਈਵਰਾਂ ਨੇ ਜੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਵੇਗੀ ਜਾਂ ਸਿਰਫ ਇੱਕ ਡੋਜ਼ ਲਵਾਈ ਹੋਵੇਗੀ ਤਾਂ ਉਨ੍ਹਾਂ ਨੂੰ ਕੁਆਰਨਟੀਨ ਨਹੀਂ ਕੀਤਾ ਜਾਵੇਗਾ।
ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਇਹ ਖਬਰ ਬੜੀ ਹੈਰਾਨੀ ਵਾਲੀ ਹੈ।ਉਨ੍ਹਾਂ ਆਖਿਆ ਕਿ ਅਜੇ ਬੁੱਧਵਾਰ ਦੁਪਹਿਰੇ ਹੀ ਟਰੱਕਿੰਗ ਇੰਡਸਟਰੀ ਦੇ ਨੁਮਾਇੰਦਿਆਂ ਵੱਲੋਂ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ ਕਿ 15 ਜਨਵਰੀ ਤੱਕ ਲਾਜ਼ਮੀ ਵੈਕਸੀਨੇਸ਼ਨ ਵਾਲੀ ਸ਼ਰਤ ਹਰ ਹਾਲ ਲਾਗੂ ਹੋਣ ਜਾ ਰਹੀ ਹੈ।
ਜਿ਼ਕਰਯੋਗ ਹੈ ਕਿ ਕੈਨੇਡਾ ਤੇ ਅਮਰੀਕਾ ਦੀਆਂ ਟਰੇਡ ਐਸੋਸਿਏਸ਼ਨਜ਼ ਇਨ੍ਹਾਂ ਪਾਬੰਦੀਆਂ ਵਿੱਚ ਦੇਰ ਲਈ ਸਰਕਾਰ ਉੱਤੇ ਦਬਾਅ ਪਾ ਰਹੀਆਂ ਸਨ। ਇਨ੍ਹਾਂ ਐਸੋਸਿਏਸ਼ਨਾਂ ਦਾ ਕਹਿਣਾ ਸੀ ਕਿ ਇਸ ਨਾਲ ਕੋਵਿਡ-19 ਦੀ ਤਾਜ਼ਾ ਵੇਵ ਦਰਮਿਆਨ ਸਪਲਾਈ ਚੇਨ ਉੱਤੇ ਵਾਧੂ ਬੋਝ ਪਵੇਗਾ ਤੇ ਵਰਕਰਾਂ ਦੀ ਘਾਟ ਦੀ ਸਮੱਸਿਆ ਹੋਰ ਵੱਧ ਜਾਵੇਗੀ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਟਰੱਕ ਡਰਾਈਵਰਾਂ ਨੂੰ ਮਿਲੀ ਇਹ ਛੋਟ ਆਰਜ਼ੀ ਹੈ ਜਾਂ ਅਣਮਿੱਥੇ ਸਮੇਂ ਲਈ ਅਜਿਹਾ ਕੀਤਾ ਗਿਆ ਹੈ।ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਸ ਤਬਦੀਲੀ ਪਿੱਛੇ ਕਾਰਨ ਕੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੱਕਰਜ਼ ਦੇ ਕਾਫਲੇ ਸਬੰਧੀ ਐਮਪੀਜ਼ ਨੂੰ ਜਾਰੀ ਕੀਤੀ ਗਈ ਚੇਤਾਵਨੀ
ਜਲੰਧਰ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ: ਵਰਕਰਾਂ ਦੀ ਰਾਏ ਨਾਲ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਾਂਗੇ
ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ
ਇੱਕ ਵਾਰੀ ਫਿਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਨਹੀਂ ਕੀਤਾ ਗਿਆ ਵਾਧਾ
ਬੀਸੀ ਦੇ ਡੂਪਲੈਕਸ ਵਿੱਚ ਚੱਲੀ ਗੋਲੀ, 4 ਹਲਾਕ
ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਨਿਯਮ ਕਾਰਨ ਫੂਡ ਦੀ ਘਾਟ ਪੈਦਾ ਨਹੀਂ ਹੋਵੇਗੀ : ਅਲਘਬਰਾ
ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ ਮਿਲੀਆਂ 93 ਕਬਰਾਂ
ਅੱਜ ਅਦਾਲਤ ਵਿੱਚ ਪੇਸ਼ ਹੋਣਗੇ ਫੋਰਟਿਨ
ਵੈਕਸੀਨ ਮੈਨਡੇਟ ਖਿਲਾਫ ਟਰੱਕਰਜ਼ ਵੱਲੋਂ ਐਲਾਨੇ ਮੁਜ਼ਾਹਰੇ ਦੀ ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕੀਤੀ ਨਿਖੇਧੀ
60 ਫੀ ਸਦੀ ਕੈਨੇਡੀਅਨਜ਼ ਨੂੰ ਮੁਸ਼ਕਲ ਹੋ ਰਿਹਾ ਹੈ ਆਪਣੇ ਪਰਿਵਾਰਾਂ ਦਾ ਢਿੱਡ ਪਾਲਣਾ : ਰਿਪੋਰਟ