Welcome to Canadian Punjabi Post
Follow us on

22

March 2019
ਅੰਤਰਰਾਸ਼ਟਰੀ

ਸੱਤ ਸੌ ਕਰੋੜ ਕਿਲੋਮੀਟਰ ਦੂਰ ਤੱਕ ਸੂਰਜ ਮੰਡਲ ਦੇ ਬਾਹਰ ਦੇ ਵਾਤਾਵਰਨ ਦੀਆਂ ਫੋਟੋ ਲਈਆਂ

January 04, 2019 07:31 AM

ਵਾਸ਼ਿੰਗਟਨ, 3 ਜਨਵਰੀ (ਪੋਸਟ ਬਿਊਰੋ)- ਅਮਰੀਕੀ ਸਪੇਸ ਏਜੰਸੀ ਨਾਸਾ ਨੇ ਨਵੇਂ ਵਰ੍ਹੇ ਦੇ ਸ਼ੁਰੂ ਵਿੱਚ ਇਕ ਮਿਸ਼ਨ ਨੂੰ ਸਫਲਤਾ ਪੂਰਵਕ ਪੂਰਾ ਕੀਤਾ ਅਤੇ ਸੱਤ ਸੌ ਕਰੋੜ ਕਿਲੋਮੀਟਰ ਦੂਰ ਸੂਰਜ ਮੰਡਲ ਦੇ ਬਾਹਰ ਦੀਆਂ ਫੋਟੋ ਲਈਆਂ। ਉਸ ਨੇ ਧਰਤੀ ਦੇ ਸੋਲਰ ਸਿਸਟਮ ਦੇ ਬਾਹਰੀ ਹਿੱਸੇ ਵਿੱਚ ਮੌਜੂਦ ਉਲਕਾਪਿੰਡ 'ਤੇ ਪਹਿਲੀ ਝਾਤੀ ਪਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਦੇ ਨਾਲ ਨਿਊ ਹੋਰਾਈਜ਼ਨ ਸਪੇਸਕ੍ਰਾਫਟ ਨੇ ਧਰਤੀ ਦੇ ਬਾਹਰਲੇ ਹਿੱਸੇ ਵਿੱਚ ਮੌਜੂਦ ਅਲਟੀਮਾ ਟੂਲੀ ਨਾਮ ਦੇ ਪਿੰਡ ਬਾਰੇ ਜਾਣਕਾਰੀ ਹਾਸਲ ਕੀਤੀ। ਮਿਸ਼ਨ ਵਿੱਚ ਨਾਸਾ ਵਿਗਿਆਨੀਆਂ ਦੇ ਨਾਲ ਜਾਨਸ ਹਾਪਕਿਨਸ ਯੂਨੀਵਰਸਿਟੀ ਐਪਲਾਈਡ ਫਿਜ਼ਿਕਸ ਲੈਬੋਰੇਟਰੀ ਦੇ ਵਿਗਿਆਨੀ ਵੀ ਸਨ। ਸਪੇਸਕ੍ਰਾਫਟ ਪੂਰੀ ਤਰ੍ਹਾਂ ਰੋਬੋਟਿਕ ਸੀ ਅਤੇ ਇਸ ਵਜ੍ਹਾ ਨਾਲ ਇਹ ਮਿਸ਼ਨ ਇਕ ਇਤਿਹਾਸਕ ਮਿਸ਼ਨ ਸਾਬਤ ਹੋਇਆ। ਸਪੇਸਕ੍ਰਾਫਟ ਨੇ ਅਲਟੀਮਾ ਟੂਲੀ ਦੇ ਕੋਲੋਂ ਲੰਘਦੇ ਹੋਏ ਕਾਫੀ ਤਸਵੀਰਾਂ ਲਈਆਂ ਅਤੇ ਕਈ ਜਾਣਕਾਰੀਆਂ ਨੂੰ ਨੋਟ ਕੀਤਾ। ਆਉਂਦੇ ਸਮੇਂ ਵਿੱਚ ਇਹ ਸਪੇਸਕ੍ਰਾਫਟ ਕਈ ਰੌਚਕ ਤਸਵੀਰਾਂ ਅਤੇ ਜਾਣਕਾਰੀਆਂ ਧਰਤੀ 'ਤੇ ਭੇਜਦਾ ਰਹੇਗਾ। ਸਪੇਸਕ੍ਰਾਫਟ ਤੋਂ ਭੇਜੇ ਗਏ ਰੇਡੀਓ ਮੈਸੇਜ ਸਪੇਨ ਦੇ ਮੈਡ੍ਰਿਡ ਵਿੱਚ ਲੱਗੇ ਨਾਸਾ ਦੇ ਵੱਡੇ ਐਂਟੀਨਾ ਦੇ ਜ਼ਰੀਏ ਹਾਸਲ ਕੀਤੇ ਗਏ ਹਨ। ਇਨ੍ਹਾਂ ਸੰਦੇਸ਼ਾਂ ਨੂੰ ਧਰਤੀ ਅਤੇ ਅਲਟੀਮਾ ਦੇ ਵਿਚਾਲੇ ਲੰਬੀ ਦੂਰੀ ਤੈਅ ਕਰਨ ਵਿੱਚ ਛੇ ਘੰਟੇ ਅੱਠ ਮਿੰਟ ਦਾ ਸਮਾਂ ਲੱਗਾ। ਜਦੋਂ ਸਿਗਨਲ ਮਿਲਿਆ, ਮੈਰੀਲੈਂਡ ਵਿੱਚ ਜਾਨਸ ਹਾਪਕਿਨਸ ਯੂਨੀਵਰਸਿਟੀ ਦੀ ਐਪਲਾਈਡ ਫਿਜ਼ਿਕਸ ਲੈਬੋਰੇਟਰੀ ਵਿੱਚ ਬੈਠੇ ਵਿਗਿਆਨੀਆਂ ਨੇ ਤਾੜੀਆਂ ਵਜਾ ਕੇ ਜਸ਼ਨ ਮਨਾਇਆ। ਮਿਸ਼ਨ ਦੇ ਆਪ੍ਰੇਸ਼ਨ ਮੈਨੇਜਰ ਏਲਿਸ ਬੋਮੈਨ ਨੇ ਦੱਸਿਆ ਕਿ ਏਅਰਕ੍ਰਾਫਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੇ ਸਭ ਤੋਂ ਦੂਰ ਫਲਾਈਬਾਈ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ
ਪਾਕਿ ਵਿੱਚ ਛੋਟੀ ਜਿਹੀ ਗੱਲੋਂ ਵਿਦਿਆਰਥੀ ਨੇ ਪ੍ਰੋਫੈਸਰ ਮਾਰਿਆ
5 ਅਣਵਿਆਹੇ ਜੋੜਿਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ
ਅਮਰੀਕਾ ਦੀ ਪਾਕਿ ਨੂੰ ਚੇਤਾਵਨੀ: ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਪਾਕਿ ਨੂੰ ਵੀ ਵੱਡੀ ਪਰੇਸ਼ਾਨੀ ਹੋਵੇਗੀ