Welcome to Canadian Punjabi Post
Follow us on

28

January 2022
 
ਮਨੋਰੰਜਨ

ਮੈਂ ਨਹੀਂ ਚਾਹੁੰਦਾ ਕਿ ‘ਕ੍ਰਿਸ਼-4’ ਨੂੰ ਬਣਾਉਣ ਵਿੱਚ ਰੁਕਾਵਟ ਆਏ : ਰਾਕੇਸ਼ ਰੋਸ਼ਨ

January 11, 2022 01:16 AM

ਫਿਲਮਕਾਰ ਰਾਕੇਸ਼ ਰੋਸ਼ਨ ਅਤੇ ਅਭਿਨੇਤਾ ਰਿਤਿਕ ਰੋਸ਼ਨ ਦੀ ਪਿਤਾ ਪੁੱਤਰ ਦੀ ਜੋੜੀ ਨੇ ਹਿੰਦੀ ਸਿਨੇਮਾ ਨੂੰ ‘ਕਹੋ ਨਾ ਪਿਆਰ ਹੈ’, ‘ਕੋਈ ਮਿਲ ਗਯਾ’ ਅਤੇ ‘ਕ੍ਰਿਸ਼’ ਸੀਰੀਜ਼ ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਅੱਗੋਂ ਇਹ ਜੋੜੀ ‘ਕ੍ਰਿਸ਼-4’ ਉੱਤੇ ਕੰਮ ਕਰ ਰਹੀ ਹੈ। ਇਸ ਫਿਲਮ ਬਾਰੇ ਫਿਲਮੀ ਗਲਿਆਰਿਆਂ ਤੋਂ ਲਗਾਤਾਰ ਕੁਝ ਨਾ ਕੁਝ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇੱਕ ਇੰਟਰਵਿਊ ਵਿੱਚ ਰਾਕੇਸ਼ ਨੇ ਖੁਦ ਇਸ ਫਿਲਮ ਬਾਰੇ ਅਪਡੇਟ ਦਿੱਤਾ ਹੈ। ‘ਕ੍ਰਿਸ਼-4’ ਦੇ ਬਾਰੇ ਉਨ੍ਹਾਂ ਦੱਸਿਆ ਕਿ ਮੈਂ ਮਹਾਮਾਰੀ ਦੇ ਲੰਘਣ ਦੀ ਉਡੀਕ ਕਰ ਰਿਹਾ ਹਾਂ। ਇਹ ਫਿਲਮ ਇਸ ਸਾਲ ਸ਼ੁਰੂ ਹੋ ਜਾਣ ਚਾਹੀਦੀ ਹੈ। ਅਸੀਂ ਫਿਲਮ (ਕ੍ਰਿਸ਼ 4) ਦੀ ਪਲਾਨਿੰਗ ਬਹੁਤ ਵੱਡੇ ਪੱਧਰ ਉੱਤੇ ਕੀਤੀ ਹੈ। ਮੈਂ ਨਹੀਂ ਚਾਹੁੰਦਾ ਕਿ ਫਿਲਮ ਦੇ ਨਿਰਮਾਣ ਵਿੱਚ ਕੋਈ ਰੁਕਾਵਟ ਆਏ। ਮੌਜੂਦਾ ਦੌਰ ਵਿੱਚ ਫਿਲਮਾਂ ਦਾ ਬਿਜ਼ਨਸ ਪਹਿਲਾਂ ਤੋਂ ਹੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਮੈਂ ਵੀ ਅਜੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਮੈਂ ਆਪਣਾ ਜ਼ਿਆਦਾਤਰ ਸਮਾਂ ਲੋਨਾਵਾਲਾ ਵਿੱਚ ਬਿਤਾਉਂਦਾ ਹਾਂ। ਉਥੇ ਕੋਈ ਪ੍ਰਦੂਸ਼ਣ ਨਹੀਂ ਹੈ, ਸਿਰਫ ਸ਼ਾਂਤੀ ਹੈ।
ਇਸ ਦੇ ਅੱਗੇ ਰਿਤਿਕ ਦੇ ਦੋਬਾਰਾ ਗ੍ਰਹਿਸਥੀ ਵਸਾਉਣ ਦੇ ਸਵਾਲ ਉੱਤੇ ਰਾਕੇਸ਼ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੋਵੇਗਾ, ਉਹ ਹੋਵੇਗਾ। ਉਸ ਉੱਤੇ ਮੇਰੀ ਇੱਛਾ ਦਾ ਕੋਈ ਫਰਕ ਨਹੀਂ ਪੈਂਦਾ। ਜੋ ਹੋਵੇਗਾ, ਉਹ ਹੋਵੇਗਾ ਹੋਰ ਚੰਗਾ ਹੀ ਹੋਵੇਗਾ। ਮੈਂ ਰਿਤਿਕ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਜੋ ਵੀ ਹੈ ਉਹੀ ਬਣਿਆ ਰਹੇ।

 
Have something to say? Post your comment