Welcome to Canadian Punjabi Post
Follow us on

28

January 2022
 
ਮਨੋਰੰਜਨ

ਹਲਕਾ-ਫੁਲਕਾ

January 11, 2022 01:14 AM

ਸੰਜੂ ਆਟੋ ਵਿੱਚ ਸਫ਼ਰ ਕਰ ਰਿਹਾ ਸੀ..

ਆਟੋ ਵਾਲਾ, ‘‘30 ਰੁਪਏ ਹੋਏ ਸਾਬ੍ਹ ਜੀ।''
ਸੰਜੂ ਨੇ ਉਸ ਨੂੰ 15 ਰੁਪਏ ਦਿੱਤੇ..
ਆਟੋ ਵਾਲਾ, ‘‘ਇਹ ਤਾਂ ਅੱਧੇ ਹਨ ਸਾਬ੍ਹ ਜੀ?''
ਸੰਜੂ, ‘‘ਹਾਂ, ਤੂੰ ਵੀ ਤਾਂ ਬੈਠ ਕੇ ਆਇਆ ਹੈ, ਬਾਕੀ ਅੱਧਾ ਕਿਰਾਇਆ ਤੂੰ ਦੇ।''
******
ਜੱਜ (ਮੁਜ਼ਰਮ ਨੂੰ), ‘‘ਤੂੰ ਸਮਾਜ ਲਈ ਕਿਹੜਾ ਭਲਾ ਕੰਮ ਕੀਤਾ ਹੈ?''
ਮੁਜ਼ਰਮ, ‘‘ਸਾਬ੍ਹ, ਸਾਡੇ ਕਾਰਨ ਹੀ ਪੁਲਸ ਅਤੇ ਅਦਾਲਤ ਵਿੱਚ ਲੱਖਾਂ ਲੋਕਾਂ ਨੂੰ ਨੌਕਰੀ ਮਿਲੀ ਹੋਈ ਹੈ।''
******
ਇੱਕ ਟੈਕਸੀ ਚਾਲਕ ਨੂੰ ਚੱਲਦੀ ਹੋਈ ਟੈਕਸੀ ਵਿੱਚ ਪਿੱਛੇ ਬੈਠੇ ਮੁਸਾਫਰ ਨੇ ਪਿੱਛੋਂ ਹੀ ਕੁਝ ਕਹਿਣ ਲਈ ਉਸ ਦੇ ਮੋਡੇ ਉੱਤੇ ਹੱਥ ਰੱਖਿਆ ਤਾਂ ਚਾਲਕ ਚੀਕਿਆ ਤੇ ਟੈਕਸੀ ਦਾ ਸੰਤੁਲਨ ਗਵਾ ਬੈਠਾ ਤੇ ਟੈਕਸੀ ਫੁਟਪਾਥ ਉੱਤੇ ਚੜ੍ਹ ਗਈ।
ਮੁਸਾਫ਼ਰ ਨੇ ਡਰਾਈਵਰ ਨੂੰ ਕਿਹਾ, ‘‘ਮੈਨੂੰ ਨਹੀਂ ਪਤਾ ਸੀ ਕਿ ਮੇਰੇ ਹੱਥ ਲਾਉਣ ਨਾਲ ਤੁਹਾਡਾ ਧਿਆਨ ਭਟਕ ਜਾਵੇਗਾ।''
ਟੈਕਸੀ ਡਰਾਇਵਰ ਬੋਲਿਆ,‘‘ਤੁਹਾਡੀ ਗਲਤੀ ਨਹੀਂ। ਟੈਕਸੀ ਚਲਾਉਣ ਦਾ ਅੱਜ ਮੇਰਾ ਪਹਿਲਾ ਦਿਨ ਹੈ। ਪਿਛਲੇ 24 ਸਾਲਾ ਤੋਂ ਮੈਂ ਮੁਰਦੇ ਢੋਣ ਵਾਲੀ ਗੱਡੀ ਚਲਾ ਰਿਹਾ ਸੀ।''

 

 
Have something to say? Post your comment