Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਸਕਾਰਬਰੋ ਐਲੀਮੈਂਟਰੀ ਸਕੂਲ ਵਿੱਚ ਓਮਾਈਕ੍ਰੌਨ ਵੇਰੀਐਂਟ ਦਾ ਮਿਲਿਆ ਪਹਿਲਾ ਮਾਮਲਾ

December 07, 2021 08:27 AM

ਟੋਰਾਂਟੋ, 6 ਦਸੰਬਰ (ਪੋਸਟ ਬਿਊਰੋ) : ਸਕਾਰਬਰੋ ਵਿੱਚ ਐਲੀਮੈਂਟਰੀ ਸਕੂਲ ਵਿੱਚ ਪਾਏ ਗਏ ਕਥਿਤ ਤੌਰ ਉੱਤੇ ਪਹਿਲੇ ਓਮਾਈਕ੍ਰੌਨ ਵੇਰੀਐਂਟ ਮਾਮਲੇ ਦੀ ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਫਾਰਮੇਸੀ ਐਵਨਿਊ ਸਥਿਤ ਪੈ੍ਰਸ਼ੀਅਸ ਬਲੱਡ ਕੈਥੋਲਿਕ ਸਕੂਲ ਵਿੱਚ ਇਸ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਟੀਪੀਐਚ ਅਨੁਸਾਰ ਇਸ ਸ਼ਖਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਆਗਾਹ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਵੀ ਸੈਲਫ ਆਈਸੋਲੇਟ ਕਰਨ, ਲੱਛਣਾਂ ਉੱਤੇ ਨਜ਼ਰ ਰੱਖਣ, ਟੈਸਟ ਕਰਵਾਉਣ ਤੇ ਸੈਲਫ ਆਈਸੋਲੇਸ਼ਨ ਪੀਰੀਅਡ ਖ਼ਤਮ ਹੋਣ ਉਪਰੰਤ ਕੰਮ ਜਾਂ ਹੋਰਨਾਂ ਗਤੀਵਿਧੀਆਂ ਵੱਲ ਪਰਤਣ ਲਈ ਆਖਿਆ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਵੇਂ ਵੇਰੀਐਂਟ ਦੇ ਆ ਜਾਣ ਕਾਰਨ ਤੇ ਪਹਿਲਾਂ ਤੋਂ ਹੀ ਮੌਜੂਦ ਡੈਲਟਾ ਵੇਰੀਐਂਟ ਕਾਰਨ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਵੈਕਸੀਨੇਸ਼ਨ ਨਹੀਂ ਕਰਵਾਈ ਤਾਂ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਈ ਜਾਵੇ। ਇਸ ਦੌਰਾਨ ਮਿਡਲਸੈਕਸ ਲੰਡਨ ਹੈਲਥ ਯੂਨਿਟ (ਐਮਐਲਐਚਯੂ) ਨੇ ਸੋਮਵਾਰ ਨੂੰ ਆਖਿਆ ਕਿ ਉਹ ਲੰਡਨ, ਓਨਟਾਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਕਲਸਟਰ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਆਖਿਆ ਕਿ ਇਨ੍ਹਾਂ ਸਭਨਾਂ ਦੇ ਓਮਾਈਕ੍ਰੌਨ ਵੇਰੀਐਂਟ ਨਾਲ ਪਾਜ਼ੀਟਿਵ ਆਉਣ ਦੀ ਵੀ ਸੰਭਾਵਨਾ ਹੈ। ਹੈਲਥ ਯੂਨਿਟ ਨੇ ਆਖਿਆ ਕਿ ਇਸ ਸ਼ੱਕੀ ਓਮਾਈਕ੍ਰੌਨ ਕਲਸਟਰ ਦੇ ਨੇੜਲੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਗਿਣਤੀ 100 ਤੋਂ ਟੱਪਣ ਦੀ ਸੰਭਾਵਨਾ ਹੈ।

 

 

 
Have something to say? Post your comment