Welcome to Canadian Punjabi Post
Follow us on

28

January 2022
 
ਅੰਤਰਰਾਸ਼ਟਰੀ

ਸੂਈ ਤੋਂ ਬਚਣ ਲਈ ਨਕਲੀ ਹੱਥ ਲਾ ਕੇ ਵੈਕਸੀਨ ਲਵਾਉਣ ਜਾ ਪੁੱਜਾ

December 07, 2021 01:05 AM

ਰੋਮ, 6 ਦਸੰਬਰ (ਪੋਸਟ ਬਿਊਰੋ)- ਸਾਲ 2021 ਦੇ ਆਖਰੀ ਮਹੀਨੇ ਵਿੱਚ ਕੋਰੋਨਾ ਦੇ ਘੱਟ ਹੁੰਦੇ ਕੇਸਾਂ ਤੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਨਵੇਂ ਵੈਰੀਐਂਟ ਓਮੀਕਰੋਨ ਨੇ ਸਾਰਿਆਂ ਦੀ ਨੀਂਦ ਉਡਾ ਦਿੱਤੀ ਹੈ। ਅਜਿਹੇ ਵਿੱਚ ਹਰ ਦੇਸ਼ ਵਿੱਚ ਕੋਰੋਨਾ ਵੈਕਸੀਨ ਲਗਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਇਸ ਦੌਰਾਨ ਵੈਕਸੀਨੇਸ਼ਨ ਬਾਰੇ ਇੱਕ ਅਜੀਬ ਖਬਰ ਸਾਹਮਣੇ ਆਈ ਹੈ। ਇਕ ਵਿਅਕਤੀ ਇੰਜੈਕਸ਼ਨ ਫੋਬੀਆ ਕਾਰਨ ਨਕਲੀ ਹੱਥ ਲਾ ਕੇ ਵੈਕਸੀਨ ਲਵਾਉਣ ਹਸਪਤਾਲ ਪਹੁੰਚ ਗਿਆ, ਪਰ ਉਸ ਦੀ ਚਲਾਕੀ ਕੰਮ ਨਹੀਂ ਆਈ ਅਤੇ ਉਹ ਫੜਿਆ ਗਿਆ। ਹੈਰਾਨੀ ਵਾਲਾ ਇਹ ਮਾਮਲਾ ਇਟਲੀ ਦਾ ਹੈ। ਇੰਜੈਕਸ਼ਨ ਫੋਬੀਆ ਦੇ ਕਾਰਨ ਪੰਜਾਹ ਸਾਲਾ ਇਹ ਵਿਅਕਤੀ ਵੈਕਸੀਨ ਨਹੀਂ ਲਵਾਉਣਾ ਚਾਹੁੰਦਾ ਸੀ, ਪਰ ਜਦ ਉਸ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਪਈ, ਤਦ ਉਸ ਨੇ ਸੂਈ ਲਵਾਉਣ ਤੋਂ ਬਚਣ ਲਈ ਅਜਿਹੀ ਤਰਕੀਬ ਅਪਣਾਈ ਜਿਸ ਨੂੰ ਦੇਖ ਕੇ ਮੈਡੀਕਲ ਸਟਾਫ ਵੀ ਸੋਚਾਂ ਵਿੱਚ ਪੈ ਗਿਆ। ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਸੀ ਕਿ ਕੋਈ ਵਿਅਕਤੀ ਵੈਕਸੀਨੇਸ਼ਨ ਤੋਂ ਬਚਣ ਲਈ ਨਕਲੀ ਹੱਥ ਲਾ ਕੇ ਆ ਸਕਦਾ ਹੈ। ਹਾਲਾਂਕਿ, ਕੁਝ ਹੀ ਦੇਰ ਵਿੱਚ ਇਸ ਵਿਅਕਤੀ ਦੀ ਚਲਾਕੀ ਦਾ ਪਰਦਾਫਾਸ਼ ਹੋ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ