Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਮਨੋਰੰਜਨ

ਫਿਲਮ ‘83’ ਵਿੱਚ ਅਸਲੀ ਟਰਾਫੀ ਚੁੱਕੀ ਹੈ : ਸਾਹਿਲ ਖੱਟਰ

December 06, 2021 01:52 AM

ਸਾਲ 1984 ਵਿੱਚ ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਨੂੰ ਦਿਖਾਉਣ ਵਾਲੀ ਫਿਲਮ ‘83’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਵਿੱਚ ਹਨ। ਦੀਪਿਕਾ ਪਾਦੁਕੋਣ, ਪੰਕਜ ਤਿ੍ਰਪਾਠੀ, ਤਾਹਿਰ ਰਾਜ ਭਸੀਨ, ਸਾਕਿਲ ਸਲੀਮ ਸਮੇਤ ਕਈ ਕਲਾਕਾਰ ਵੀ ਹਨ। ਓਦੋਂ ਦੇ ਵਿਕਟ ਕੀਪਰ ਸੈਯਦ ਕਿਰਮਾਨੀ ਦਾ ਕਿਰਦਾਰ ਕਰਨ ਵਾਲੇ ਅਭਿਨੇਤਾ ਸਾਹਿਲ ਖੱਟਰ ਇਸ ਰਾਹੀਂ ਵੱਡੇ ਪਰਦੇ ਉੱਤੇ ਡੈਬਿਊ ਕਰ ਰਹੇ ਹਨ।
ਇਸ ਬਾਰੇ ਸਾਹਿਲ ਖੱਟਰ ਦਾ ਕਹਿਣਾ ਹੈ, ‘‘ਮੈਨੂੰ ਲੱਗਦਾ ਸੀ ਕਿ ਮੇਰਾ ਗੰਜਾ ਹੋਣਾ ਮੇਰੇ ਕਰੀਅਰ ਲਈ ਦਿੱਕਤ ਨਾ ਬਣ ਜਾਏ, ਪ੍ਰੰਤੂ ਉਹ ਮੇਰੀ ਤਾਕਤ ਸਾਬਿਤ ਹੋਇਆ। ਮੈਨੂੰ ਲੀਜੈਂਡ ਵਿਕੇਟ ਕੀਪਰ ਸੈਯਦ ਕਿਰਮਾਨੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਫਿਲਮ ਨਾਲ ਜੁੜਿਆ ਹਰ ਪਲ ਰੋਮਾਂਚਕ ਸੀ। ਲੰਡਨ ਦੇ ਲਾਰਡਸ ਸਟੇਡੀਅਮ ਵਿੱਚ ਅਸੀਂ ਕ੍ਰਿਕਟ ਖੇਡੀ। ਫਿਲਮ ਵਿੱਚ ਅਸੀਂ ਅਸਲੀ ਟਰਾਫੀ ਚੁੱਕੀ, ਜੋ ਭਾਰਤੀ ਕ੍ਰਿਕਟ ਟੀਮ ਨੇ ਜਿੱਤੀ ਸੀ। ਰਣਵੀਰ ਸਿੰਘ ਮੇਰੇ ਵੱਡੇ ਭਰਾ ਵਾਂਗ ਬਣ ਗਏ ਹਾਂ। ਅਸੀਂ ਗੀਤਾਂ ਦੀ ਪੈਰੋਡੀ (ਇੱਕ ਗਾਣੇ ਵਿੱਚ ਕੋਈ ਦੂਸਰਾ ਗਾਣਾ ਜਾਂ ਧੁਨ ਮਿਲਾ ਦੇਣਾ) ਬਣਾਇਆ ਕਰਦੇ ਸੀ।” ਫਿਲਮ 24 ਦਸੰਬਰ ਨੂੰ ਰਿਲੀਜ਼ ਹੋਵੇਗੀ।

 
Have something to say? Post your comment