Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਪੰਜਾਬ

ਕਾਂਗਰਸ ਨੂੰ 1984 ਨਾਲ ਜੋੜਨਾ ਠੀਕ ਨਹੀਂ: ਸਿੱਧੂ ਮੂਸੇਵਾਲਾ

December 06, 2021 01:34 AM

ਪਟਿਆਲਾ, 5 ਦਸੰਬਰ (ਪੋਸਟ ਬਿਊਰੋ)- ਕਾਂਗਰਸ ਨਾਲ ਜੁੜਨ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਈ ਪ੍ਰਸ਼ੰਸਕਾਂ ਵੱਲੋਂ ਉਸ ਨੂੰ ਅਪਸ਼ਬਦ ਬੋਲੇ ਗਏ ਅਤੇ ਗੱਦਾਰ ਤੋਂ ਇਲਾਵਾ ਹੋਰ ਨਾਵਾਂ ਨਾਲ ਸੰਬੋਧਨ ਕੀਤਾ ਗਿਆ, ਜਿਸ ਦੇ ਬਾਅਦ ਕੱਲ੍ਹ ਸ਼ਾਮ ਉਸ ਨੇ ਲਾਈਵ ਹੋ ਕੇ ਸਫਾਈ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ 1984 ਨਾਲ ਜੋੜਨਾ ਠੀਕ ਨਹੀਂ ਕਿਉਂਕਿ ਇਕੱਲੀ ਕਾਂਗਰਸ ਸਰਕਾਰ ਹੀ 1984 ਦੇ ਸਿੱਖ ਕਤਲੇਆਮ ਦੀ ਜ਼ਿੰਮੇਵਾਰ ਨਹੀਂ। ਸਿਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਦੱਸੋ ਕਿਹੜੀ ਪੰਥਕ ਧਿਰ ਹੈ, ਜਿਸ ਦੇ ਸਮੇਂ ਸਿੱਖ ਕਤਲੇਆਮ ਨਹੀਂ ਹੋਇਆ।
ਵਰਨਣ ਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਜਾਣ ਪਿੱਛੋਂ 1984 ਵਾਲੀ ਪੋਸਟ ਉਸ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ਤੋਂ ਅਰਚੀਵ ਕਰ ਦਿੱਤੀ ਸੀ, ਪਰ ਸਮਰਥਕਾਂ ਦੇ ਵਿਰੋਧ ਕਰਨ ਪਿੱਛੋਂ ਇਸ ਪੋਸਟ ਨੂੰ ਦੁਬਾਰਾ ਲਾਇਆ ਅਤੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ: ਇਸ ਸਮੇਂ ਪੰਜਾਬ ਵਿੱਚ ਕਾਂਗਰਸ ਸਰਕਾਰ ਹੈ ਅਤੇ 1984 ਤੋਂ ਬਾਅਦ ਤਿੰਨ ਵਾਰ ਕਾਂਗਰਸ ਸਰਕਾਰ ਬਣੀ ਹੈ, ਕੀ ਉਹ ਸਾਰੇ ਲੋਕ ਗੱਦਾਰ ਹਨ, ਜਿਨ੍ਹਾਂ ਨੇ ਕਾਂਗਰਸ ਨੂੰ ਤਿੰਨ ਵਾਰ ਸੱਤਾ ਵਿੱਚ ਲਿਆਉਣਾ ਠੀਕ ਸਮਝਿਆ? ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇ ਮੈਂ ਕਾਂਗਰਸ ਵਿੱਚ ਨਾ ਜਾਂਦਾ ਤਾਂ ਲੋਕੀ ਕਹਿੰਦੇ ਮੈਂ ਬੇਅਦਬੀ ਕਰਾਉਣ ਦੇ ਦੋਸ਼ਾਂ ਵਾਲੀ ਪਾਰਟੀ ਨਾਲ ਰਲਿਆ ਹਾਂ। ਕਿਸੇ ਪਾਰਟੀ ਦਾ ਨਾਂਅ ਲਏ ਬਿਨਾਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਇੱਕ ਹੋਰ ਪਾਰਟੀ ਕਿਸਾਨ ਵਿਰੋਧੀ ਹੈ, ਜਿਸ ਦੇ ਕਾਰਨ ਕਈ ਕਿਸਾਨ ਜਾਨਾਂ ਗੁਆ ਚੁੱਕੇ ਹਨ, ਇਸ ਲਈ ਉਸ ਨਾਲ ਰਲਣਾ ਗਲਤ ਸੀ। ਇੱਕ ਹੋਰ ਪਾਰਟੀ ਨੂੰ ਵੱਡੀ ਗਿਣਤੀ `ਚ ਲੋਕਾਂ ਵੱਲੋਂ ਆਰ ਐਸ ਐਸ ਦੀ ਬੀ-ਟੀਮ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੇ ਮੈਂ ਆਜ਼ਾਦ ਖੜੋਂਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਆਜ਼ਾਦ ਉਮੀਦਵਾਰ ਦਾ ਕੋਈ ਆਧਾਰ ਨਾ ਹੋਣ ਕਾਰਨ ਕੇਂਦਰ ਤਕ ਕੋਈ ਪਹੁੰਚ ਨਹੀਂ ਹੋਣੀ ਸੀ।ਉਸ ਨੇ ਕਿਹਾ ਕਿ ਮੈਂ ਇਹ ਕਦਮ ਸੋਚ ਕੇ ਪੁੱਟਿਆ ਹੈ, ਕਿਉਂਕਿ ਪਿਛਲੇ ਤਿੰਨ ਸਾਲ ਤੋਂ ਪਿੰਡ ਵਿੱਚਹਾਂ ਤੇ ਮੌਜੂਦਾ ਹਾਲਾਤ ਨੂੰ ਸਮਝ ਰਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮਿਸਾਲ ਦਿੰਦਿਆਂ ਸਿੱਧੂ ਮੂਸੇਵਾਲਾ ਕਿਹਾ ਕਿ ਉਹ ਵੀ ਕਾਂਗਰਸ ਨਾਲ ਸੰਬੰਧਤ ਹਨ, ਦੇਖਿਆ ਜਾਵੇ ਤਾਂ ਮਨਮੋਹਨ ਸਿੰਘ ਅਤੇ ਸਿੱਧੂ ਮੂਸੇਵਾਲਾ ਦਾ ਪਿਛੋਕੜ ਕਿਤੇ ਵਖਰਾ ਹੈ। ਉਸ ਨੇ ਅੰਤ ਵਿੱਚ ਆਪਣੇ ਪ੍ਰਸ਼ੰਸਕਾਂ ਤੇ ਗਲਤ ਕੁਮੈਂਟ ਕਰਨ ਵਾਲਿਆਂ ਨੂੰ ਕਿਹਾ ਕਿ ਜੇ ਤੁਸੀਂ ਸੋਸ਼ਲ ਮੀਡੀਆ ਉੱਤੇ ਰੌਲਾ ਪਾਉ ਤਾਂ ਇਸ ਨਾਲ ਕੁਝ ਨਹੀਂ ਬਦਲਦਾ, ਬਦਲਣ ਲਈ ਆਪ ਸਰਕਾਰ ਦਾ ਨੁਮਾਇੰਦਾ ਬਣਨਾ ਪੈਂਦਾ ਹੈ। ਸਿੱਧੂ ਨੇ ਕਿਹਾ ਕਿ ਮੈਂ ਜਿਸ ਕਰ ਕੇ ਕਾਂਗਰਸ ਜੁਆਇਨ ਕੀਤੀ ਹੈ ਉਸ ਨੂੰ ਮੈਂ ਸਹੀ ਮੰਨਦਾ ਹਾਂ ਅਤੇ ਮੈਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਅਤੇ ਨਾ ਵਿਰੋਧੀਆਂ ਦੇ ਮੇਰੇ ਖਿਲਾਫ ਬੋਲਣ ਦੀ ਪ੍ਰਵਾਹ ਹੈ। ਮੈਂ ਉਨ੍ਹਾਂ ਕਲਾਕਾਰਾਂ ਵਿੱਚੋਂ ਨਹੀਂ, ਜੋ ਸਿਰਫ ਆਪਣੇ ਪਰਵਾਰਾਂ ਲਈ ਪੈਸੇ ਕਮਾਉਂਦੇ ਹਨ ਮੈਂ ਇਹ ਕਦਮ ਪੰਜਾਬ ਤੇ ਆਪਣੇ ਹਲਕੇ ਦੇ ਲੋਕਾਂ ਦੇ ਭਲੇ ਲਈ ਪੁੱਟਿਆ ਹੈ। ਸਿੱਧੂ ਮੂਸੇਵਾਲਾ ਨੇ ਲਾਈਵ ਦੌਰਾਨ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੋਏ ਤਿੰਨ ਸਾਲਾਂ ਵਿੱਚ ਛੇ ਪਰਚਿਆਂ ਦਾ ਜ਼ਿਕਰ ਵੀ ਕੀਤਾ ਹੈ। ਇਸ ਉੱਤੇ ਸਿੱਧੂ ਦੇ ਪ੍ਰਸ਼ੰਸਕਾਂ ਨੇ ਵਿਅੰਗ ਕੱਸੇ ਕਿ ਸਿੱਧੂ ਦਾ ਕਾਂਗਰਸ ਨੂੰ ਜੁਆਇਨ ਕਰਨ ਦਾ ਮੁੱਖ ਮਕਸਦ ਕਿਤੇ ਆਪਣੇ ਕੇਸ ਰੱਦ ਕਰਾਉਣਾ ਤਾਂ ਨਹੀਂ।

 
Have something to say? Post your comment
ਹੋਰ ਪੰਜਾਬ ਖ਼ਬਰਾਂ