Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਓਮਾਈਕ੍ਰੌਨ ਵੇਰੀਐਂਟ ਦੀ ਹੋਈ ਪੁਸ਼ਟੀ, ਟੋਰਾਂਟੋ ਜੇਲ੍ਹ ਵਿੱਚ ਐਲਾਨੀ ਗਈ ਆਊਟਬ੍ਰੇਕ

December 03, 2021 08:28 AM

ਟੋਰਾਂਟੋ, 2 ਦਸੰਬਰ (ਪੋਸਟ ਬਿਊਰੋ) : ਟੋਰਾਂਟੋ ਪਬਲਿਕ ਹੈਲਥ ( ਟੀਪੀਐਚ ) ਵੱਲੋਂ ਓਮਾਈਕ੍ਰੌਨ ਵੇਰੀਐਂਟ ਦੇ ਇੱਕ ਮਾਮਲੇ ਦੀ ਪੁਸ਼ਟੀ ਤੋਂ ਬਾਅਦ ਸਕਾਰਬਰੋ ਸਥਿਤ ਟੋਰਾਂਟੋ ਈਸਟ ਡਿਟੈਂਸ਼ਨ ਸੈਂਟਰ ਵਿੱਚ ਕੋਵਿਡ-19 ਆਊਟਬ੍ਰੇਕ ਐਲਾਨ ਦਿੱਤੀ ਗਈ।
ਪ੍ਰੋਵਿੰਸ ਵੱਲੋਂ ਚਲਾਈ ਜਾਂਦੀ ਇਸ ਫੈਸਿਲਿਟੀ ਉੱਤੇ ਸੱਭ ਤੋਂ ਪਹਿਲਾਂ ਇੱਕ ਸਟਾਫ ਮੈਂਬਰ ਵਿੱਚ ਕੋਵਿਡ-19 ਦੇ ਲੱਛਣ ਪਾਏ ਗਏ ਤੇ ਵੀਰਵਾਰ ਨੂੰ ਇਸ ਦੀ ਹੋਰ ਜਾਂਚ ਕਰਨ ਤੋਂ ਬਾਅਦ ਇਸ ਦੇ ਨਵਾਂ ਕੋਵਿਡ-19 ਵੇਰੀਐਂਟ ਹੋਣ ਦੀ ਪੁਸ਼ਟੀ ਕੀਤੀ ਗਈ। ਵੀਰਵਾਰ ਦੁਪਹਿਰ ਤੱਕ ਜੇਲ੍ਹ ਦੇ ਚਾਰ ਇਨਮੇਟਸ ਵੀ ਕੋਵਿਡ-19 ਪਾਜ਼ੀਟਿਵ ਆ ਗਏ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਚਾਰੇ ਨਵੇਂ ਵੇਰੀਐਂਟ ਕਾਰਨ ਬਿਮਾਰ ਹੋਏ ਹਨ ਜਾਂ ਪੁਰਾਣੇ ਵੇਰੀਐਂਟ ਕਾਰਨ ਬਿਮਾਰ ਹੋਏ ਹਨ।
ਟੀਪੀਐਚ ਨੇ ਆਖਿਆ ਕਿ ਦਰਹਾਮ ਰੀਜਨ ਹੈਲਥ ਡਿਪਾਰਟਮੈਂਟ ਵੱਲੋਂ ਸਟਾਫ ਮੈਂਬਰ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਇਹ ਉਹੀ ਸ਼ਖਸ ਹੈ ਜਿਹੜਾ ਜੀਟੀਏ ਦਾ ਪਹਿਲਾ ਓਮਾਈਕ੍ਰੌਨ ਵੇਰੀਐਂਟ ਵਾਲਾ ਮਾਮਲਾ ਹੈ। ਦਰਹਾਮ ਰੀਜਨ ਦੀ ਪਬਲਿਕ ਹੈਲਥ ਯੂਨਿਟ ਨੇ ਆਖਿਆ ਕਿ ਇਹ ਵਿਅਕਤੀ ਸਾਊਥ ਅਫਰੀਕਨ ਦੇਸ਼ਾਂ ਵਿੱਚੋਂ ਇੱਕ ਤੋਂ ਪਰਤੇ ਸ਼ਖਸ ਦੇ ਨੇੜਲੇ ਸੰਪਰਕ ਵਿੱਚ ਆਇਆ ਸੀ।

 

 

 
Have something to say? Post your comment