Welcome to Canadian Punjabi Post
Follow us on

02

July 2025
 
ਪੰਜਾਬ

ਮੁੱਖ ਮੰਤਰੀ ਚੰਨੀ ਦੇ ਐਲਾਨ ਹੋਣ ਦੇ ਬਾਵਜੂਦ ਆਟੋ ਚਲਾਣ ਆਰ ਟੀ ਏ ਦਫਤਰ ਨੇ ਅਦਾਲਤ ਨੂੰ ਭੇਜੇ

December 03, 2021 01:55 AM

ਲੁਧਿਆਣਾ, 2 ਦਸੰਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਹਫਤੇ ਲੁਧਿਆਣਾ ਦੀ ਆਪਣੀ ਫੇਰੀ ਦੌਰਾਨ ਆਟੋ ਵਾਲਿਆਂ ਨੂੰ ਰਾਹਤ ਦੇਂਦੇ ਹੋਏ ਪੁਰਾਣੇ ਚਲਾਨਾਂ ਦੇ ਜੁਰਮਾਨੇ ਮੁਆਫ ਕਰਨ ਦਾ ਐਲਾਨ ਕੀਤਾ ਸੀ, ਪਰ ਇਸ ਦਾ ਨੋਟੀਫਿਕੇਸ਼ਨ ਹਾਲੇ ਜਾਰੀ ਨਹੀਂ ਹੋਇਆ, ਇਸ ਕਾਰਨ ਕੱਲ੍ਹ ਆਰ ਟੀ ਏ ਦਫਤਰ ਨੇ ਆਟੋਜ਼ ਦੇ ਪੈਂਡਿੰਗ ਕੇਸ ਅਦਾਲਤ ਵਿੱਚ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਆਰ ਟੀ ਏ ਦਫਤਰ ਵਿੱਚ ਸਤੰਬਰ 2021 ਤਕ ਪੰਜਾਹ ਹਜ਼ਾਰ ਤੋਂ ਵੱਧ ਪੈਂਡਿੰਗ ਚਲਾਣਾਂ ਵਿੱਚੋਂ ਬਹੁਤੇ ਆਟੋ ਚਾਲਕਾਂ ਦੇ ਸਨ। ਆਰ ਟੀ ਏ ਦਫਤਰ ਨੇ ਤੀਹ ਸਤੰਬਰ 2021 ਤੋਂ ਪਹਿਲਾਂ ਦੇ ਚਲਾਣਅਦਾਲਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਕੇ ਕੱਲ੍ਹ ਇੱਕੋ ਦਿਨ ਵਿੱਚ 1960 ਚਲਾਣ ਕਾਰਵਾਈ ਲਈ ਅਦਾਲਤ ਨੂੰ ਭੇਜੇ ਅਤੇ ਮੁਲਾਜ਼ਮਾਂ ਨੇ ਪੈਂਡਿੰਗ ਚਲਾਣਾਂ ਦੀਆਂ ਸੂਚੀ ਬਣਾ ਕੇ ਬੰਡਲ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਆਰ ਟੀ ਏ ਦਫਤਰ ਜੇ ਚਲਾਣ ਅਦਾਲਤ ਵਿੱਚਭੇਜ ਦੇਵੇ ਤਾਂ ਆਟੋ ਚਾਲਕਾਂ ਨੂੰ ਚਲਾਣ ਭੁਗਤਣੇਪੈਣਗੇ। ਇਸ ਕਾਰਵਾਈ ਤੋਂ ਔਖੇ ਆਟੋ ਚਾਲਕਾਂ ਨੇ ਕੱਲ੍ਹ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਮਾਮਾ ਦੀ ਅਗਵਾਈ ਹੇਠ ਆਰ ਟੀ ਏ ਦਫਤਰ ਵਿੱਚ ਪ੍ਰਦਰਸ਼ਨ ਕਰ ਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਤਾਂ ਇਸ ਦਫਤਰ ਨੇ ਕਿਸੇ ਨੋਟੀਫਿਕੇਸ਼ਨ ਦੇ ਬਿਨਾਂ ਕਾਗਜ਼ਾਂ ਉੱਤੇਦਸਤਖਤ ਕਰ ਕੇ ਕਾਗਜ਼ਾਤ ਨਾ ਹੋਣ ਕਾਰਨ ਜ਼ਬਤ ਕੀਤੇ 10 ਆਟੋ ਛੱਡ ਦਿੱਤੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ