Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਹੁਣ ਓਨਟਾਰੀਓ ਵਿੱਚ 50+ ਨੂੰ ਲੱਗਣਗੇ ਕੋਵਿਡ-19 ਬੂਸਟਰ ਸ਼ੌਟਸ

December 02, 2021 06:29 PM

ਓਨਟਾਰੀਓ, 2 ਦਸੰਬਰ (ਪੋਸਟ ਬਿਊਰੋ) : ਕੋਵਿਡ-19 ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਓਨਟਾਰੀਓ ਵੱਲੋਂ ਵੀ ਬੂਸਟਰ ਸ਼ੌਟਸ ਲਈ ਕਮਰ ਕੱਸ ਲਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੈਕਸੀਨ ਦੀ ਤੀਜੀ ਡੋਜ਼ ਭਾਵ ਬੂਸਟਰ ਡੋਜ਼ ਲਈ ਓਨਟਾਰੀਓ ਸਰਕਾਰ ਵੱਲੋਂ 50 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਯੋਗ ਕਰਾਰ ਦਿੱਤਾ ਗਿਆ ਹੈ। ਇਸ ਬਾਰੇ ਫੋਰਡ ਸਰਕਾਰ ਵੱਲੋਂ ਵੀਰਵਾਰ ਨੂੰ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 50 ਸਾਲ ਤੋਂ ਉੱਪਰ ਦੇ ਲੋਕ ਦਸੰਬਰ ਤੋਂ ਯੋਗ ਹੋ ਜਾਣਗੇ।
ਇਸ ਸਮੇਂ ਬੂਸਟਰ ਸ਼ੌਟਸ ਲਈ 70 ਪਲੱਸ ਉਮਰ ਦੇ ਲੋਕ ਹੀ ਯੋਗ ਮੰਨੇ ਜਾਂਦੇ ਹਨ ਤੇ ਇਸ ਦੇ ਨਾਲ ਹੀ ਐਸਟ੍ਰਾਜੈ਼ਨੇਕਾ ਵੈਕਸੀਨ ਦੀਆਂ ਦੋ ਡੋਜ਼ਾਂ ਜਿਨ੍ਹਾਂ ਨੇ ਲਈਆਂ ਹੋਈਆਂ ਹਨ ਉਨ੍ਹਾਂ ਨੂੰ ਵੀ ਇਸ ਬੂਸਟਰ ਸ਼ੌਟ ਲਈ ਯੋਗ ਮੰਨਿਆ ਜਾਂਦਾ ਹੈ।ਇਸ ਹਫਤੇ ਦੇ ਸ਼ੁਰੂ ਵਿੱਚ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਚੀਫ ਮੈਡੀਕਲ ਆਫੀਸਰ ਡਾ·ਕੀਰਨ ਮੂਰ ਨੇ ਆਖਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰੋਵਿੰਸ ਬੂਸਟਰ ਸ਼ੌਟਸ ਬਾਰੇ ਅਪਡੇਟ ਕਰੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ