Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਭਾਰਤ

ਭਾਰਤ ਸਰਕਾਰ ਨੇ ਐੱਮ ਐੱਸ ਪੀ ਬਾਰੇ ਕਮੇਟੀ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਪੰਜ ਨਾਂ ਮੰਗੇ

December 01, 2021 08:51 AM

ਨਵੀਂ ਦਿੱਲੀ, 30 ਨਵੰਬਰ, (ਪੋਸਟ ਬਿਊਰੋ)-ਭਾਰਤ ਦੀ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਤੋਂ ਕਿਸਾਨਾਂ ਦੀ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਾਰੰਟੀ ਕਰਨ ਵਾਲੇ ਕਾਨੂੰਨ ਲਈ ਬਣਾਈ ਜਾ ਰਹੀ ਕਮੇਟੀ ਵਾਸਤੇ ਪੰਜ ਪ੍ਰਤੀਨਿਧਾਂ ਦੇ ਨਾਂ ਮੰਗ ਲਏ ਹਨ। ਮੋਰਚਾ ਆਗੂਆਂ ਨੇ ਕਿਹਾ ਹੈ ਕਿ ਚਾਰ ਦਸੰਬਰ ਨੂੰ ਹੋ ਰਹੀ ਬੈਠਕ ਵਿੱਚ ਇਨ੍ਹਾਂ ਨਾਵਾਂ ਦੇ ਨਾਲ ਹੀ ਅੰਦੋਲਨ ਨੂੰ ਦਿਸ਼ਾ ਦੇਣ ਸਬੰਧੀ ਹੋਰ ਮਹੱਤਵਪੂਰਨ ਫੈਸਲੇ ਵੀ ਕੀਤੇ ਜਾਣਗੇ।
ਵਰਨਣ ਯੋਗ ਹੈ ਕਿ ਜਦੋਂ ਪਿਛਲੇ ਸਾਲ ਕਿਸਾਨ ਮੋਰਚਾ ਲੱਗਾ ਤਾਂ ਇਹ ਕਿਸਾਨ ਵਿਰੋਧੀ ਤਿੰਨ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਸੀ, ਪਰ ਬਾਅਦ ਵਿੱਚ ਇਸ ਵਿੱਚ ਐੱਮ ਐੱਸ ਪੀ ਲਾਗੂ ਕਰਵਾਉਣ ਦੀ ਮੰਗ ਵੀ ਸ਼ਾਮਲ ਹੋ ਗਈ ਅਤੇ ਕਿਸਾਨ ਆਗੂਆਂ ਨੇ ਕਿਹਾ ਸੀ ਕਿ ਇਹ ਮੰਗ ਮੰਨਵਾਉਣ ਤੱਕ ਮੋਰਚਾ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ ਕੇਂਦਰ ਦੇ ਤਿੰਨੇ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਨਾਲ ਕਿਹਾ ਸੀ ਕਿ ਐੱਮ ਐੱਸ ਪੀ ਬਾਰੇ ਵੀ ਮਾਹਰਾਂ ਦੀ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਵੀ ਲਏ ਜਾਣਗੇ। ਅੱਜ ਇਸ ਮਕਸਦ ਲਈ ਸਰਕਾਰ ਨੇ ਬਾਕਾਇਦਾ ਇੱਕ ਚਿੱਠੀ ਭੇਜ ਕੇ ਪੰਜ ਆਗੂਆਂ ਦੇ ਨਾਂਅ ਭੇਜਣ ਦੀ ਮੰਗ ਕਰ ਦਿੱਤੀ ਹੈ।
ਦੂਸਰੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਾਨੂੰਨ ਰੱਦ ਹੋਣ ਤੱਕ ਦੇ ਸੰਘਰਸ਼ ਦੌਰਾਨ ਉਨ੍ਹਾਂ ਉੱਤੇਦਰਜ ਹੋਏ ਕੇਸ ਵੀ ਸਰਕਾਰ ਵਾਪਸ ਲਵੇ। ਇਸ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਉੱਤੇ ਦਰਜ ਕੇਸਜਲਦੀ ਵਾਪਸ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸੰਬੰਧ ਵਿੱਚ ਕਿਸਾਨ ਆਗੂਆਂ ਦੇ ਸੰਪਰਕ ਵਿੱਚ ਹੈ ਤੇ ਇਹ ਮਸਲਾ ਛੇਤੀ ਹੱਲ ਹੋ ਜਾਵੇਗਾ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਰਾਜਸਥਾਨੀ ਪੁਲਸ ਸਾਈਬਰ ਠੱਗਾਂ ਉੱਤੇ ਭਾਰੂ ਹੋਣੀ ਸ਼ੁਰੂ
ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦਾ ਫੈਸਲਾ ਰੱਦ : ਮ੍ਰਿਤਕ ਨੂੰ ਕਲੀਨਰ ਦੀ ਥਾਂ ਹੈਲਪਰ ਦੱਸ ਕੇ ਬੀਮਾ ਕਲੇਮ ਰੱਦ ਕਰਨਾ ਗਲਤ
ਚੀਨ ਨੂੰ ਖੁਫੀਆ ਸੂਚਨਾ ਦੇਣ ਉਤੇ ਭਾਰਤੀ ਪੱਤਰਕਾਰ ਦੀ ਜਾਇਦਾਦ ਜ਼ਬਤ
ਇਸ ਵਾਰੀ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਨੇਤਾ ਜੀ ਦੀ ਜੈਯੰਤੀ ਤੋਂ ਸ਼ੁਰੂ ਹੋਣਗੇ
ਆਜ਼ਾਦ ਭਾਰਤ ਦੀ ਪਹਿਲੀ ਚੋਣ ਲੜਨ ਵਾਲਾ ਸਹੀ ਰਾਮ 100 ਸਾਲ ਵਿੱਚ ਵੀ ਇੱਕਦਮ ‘ਸਹੀ’
ਹਰਿਆਣਾ ਦੇ ਡਿਪਟੀ ਸਪੀਕਰ ਦੀ ਗੱਡੀ ਉਤੇ ਹੋਏ ਹਮਲੇ ਕਾਰਨ ਡੀ ਐਸ ਪੀ ਸਸਪੈਂਡ
ਭਾਰਤੀ ਫੌਜ ਦਾ ਕਮਾਂਡ ਕਹਿੰਦੈ: ਚੀਨ ਨਾਲ ਟਕਰਾਅ ਨੂੰ ਟਾਲਣ ਵਿੱਚ ਕੁਝ ਕਾਮਯਾਬੀ ਮਿਲੀ ਹੈ
ਪੰਜ ਸਾਲ ਪਹਿਲਾਂ ਆਵਾਜ਼ ਗੁਆ ਚੁੱਕਾ ਸ਼ਖਸ ਕੋਰੋਨਾ ਦਾ ਟੀਕੇ ਲੱਗਦੇ ਸਾਰ ਬੋਲਣ ਲੱਗਾ
ਕਾਰੋਬਾਰੀ ਦੇ ਕੈਸ਼ੀਅਰ ਵੱਲੋਂ ਪੈਸੇ ਹੜੱਪਣ ਲਈ ਲੁੱਟ ਦੀ ਝੂਠੀ ਫੋਨ ਕਾਲ ਦਾ ਭੇਦ ਖੁੱਲ੍ਹਾ
ਕਰਜ਼ਾ ਦਿਵਾਉਣ ਦੇ ਨਾਂਅ ਉਤੇ ਠੱਗੀ ਕਰਦੇ 25 ਔਰਤਾਂ ਸਮੇਤ 28 ਜਣੇ ਗ੍ਰਿਫਤਾਰ