Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਟੋਰਾਂਟੋ/ਜੀਟੀਏ

ਤੇਜ਼ ਰਫਤਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਕਈ ਰਾਹਗੀਰ ਜ਼ਖ਼ਮੀ

December 01, 2021 08:48 AM

ਓਨਟਾਰੀਓ, 30 ਨਵੰਬਰ (ਪੋਸਟ ਬਿਊਰੋ) : ਇੱਕ ਗੱਡੀ ਵੱਲੋਂ ਕਈ ਰਾਹਗੀਰਾਂ ਨੂੰ ਟੱਕਰ ਮਾਰੇ ਜਾਣ ਕਾਰਨ ਉਹ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਪੱਛਮੀ ਲੰਡਨ, ਓਨਟਾਰੀਓ, ਦੇ ਹਸਪਤਾਲ ਲਿਜਾਇਆ ਗਿਆ।ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਕਾਂਸਟੇਬਲ ਸੰਦਾਸਾ ਬਫ ਨੇ ਦੱਸਿਆ ਕਿ ਹਾਦਸੇ ਦਾ ਸਿ਼ਕਾਰ ਹੋਏ ਲੋਕ ਕਿੰਨੀ ਉਮਰ ਦੇ ਸਨ ਇਸ ਬਾਰੇ ਜਾਣਕਾਰੀ ਅਜੇ ਪੂਰੀ ਤਰ੍ਹਾਂ ਹਾਸਲ ਨਹੀਂ ਹੋਈ ਪਰ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਮਾਮੂਲੀ ਸੱਟਾਂ ਤੋਂ ਲੈ ਕੇ ਜਾਨਲੇਵਾ ਸੱਟਾਂ ਲੱਗੀਆਂ ਹਨ। ਇੱਕ ਚਸ਼ਮਦੀਦ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਬੜੀ ਤੇਜ਼ੀ ਨਾਲ ਕਾਰ ਚਲਾ ਰਿਹਾ ਸੀ ਤੇ ਉਹ ਰੈੱਡ ਲਾਈਟ ਉੱਤੇ ਵੀ ਨਹੀਂ ਰੁਕਿਆ। ਬਫ ਨੇ ਇਹ ਵੀ ਆਖਿਆ ਕਿ ਇਸ ਹਾਦਸੇ ਵਿੱਚ ਕਈ ਗੱਡੀਆਂ ਸ਼ਾਮਲ ਹਨ ਤੇ ਗੱਡੀ ਵੱਲੋਂ ਰਾਹਗੀਰਾਂ ਨੂੰ ਰਿਵਰਸਾਈਡ ਡਰਾਈਵ ਉੱਤੇ ਇੱਕ ਰਿਹਾਇਸ਼ੀ ਬਿਲਡਿੰਗ ਦੀ ਐਂਟਰੈਂਸ ਉੱਤੇ ਟੱਕਰ ਮਾਰੀ ਗਈ।
ਇਹ ਹਾਦਸਾ ਸ਼ਾਮੀਂ 6:45 ਉੱਤੇ ਵਾਪਰਿਆ। ਅਜਿਹਾ ਵੀ ਨਹੀਂ ਸੀ ਕਿ ਪੁਲਿਸ ਵੱਲੋਂ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ। ਇਸ ਨੂੰ ਹਿੱਟ ਐਂਡ ਰਨ ਦਾ ਮਾਮਲਾ ਵੀ ਨਹੀਂ ਮੰਨਿਆ ਜਾ ਰਿਹਾ।ਜਾਂਚ ਲਈ ਸਪਰਿੰਗਬੈਂਕ ਡਰਾਈਵ ਤੇ ਕਿੰਗਸਵੇਅ ਐਵਨਿਊ ਦੇ ਨਾਲ ਨਾਲ ਰਿਵਰਸਾਈਡ ਡਰਾਈਵ ਬ੍ਰੇਮਰ ਕ੍ਰੀਸੈਂਟ ਤੇ ਵਾਰੇਨ ਰੋਡ ਦਰਮਿਆਨ ਬੰਦ ਕਰ ਦਿੱਤੀ ਗਈ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਪਾਬੰਦੀਆਂ ਹਟਾਉਣ ਲਈ ਓਨਟਾਰੀਓ ਨੇ ਐਲਾਨੀ ਤਿੰਨ ਪੜਾਵੀ ਯੋਜਨਾ
ਡੰਡਸ ਸਟਰੀਟ ਦੇ ਮੁੜ ਨਾਮਕਰਣ ਖਿਲਾਫ ਮਿਸੀਸਾਗਾ ਸਿਟੀ ਕਾਊਂਸਲ ਨੇ ਮਤਾ ਕੀਤਾ ਪਾਸ
ਨਵੇਂ ਸਾਲ ਨੂੰ 'ਜੀ-ਆਇਆਂ' ਕਹਿਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਜ਼ੂਮ ਮਾਧਿਅਮ ਰਾਹੀਂ ਕਰਵਾਇਆ ਅੰਤਰ-ਰਾਸ਼ਟਰੀ ਕਵੀ-ਦਰਬਾਰ
ਸੰਯੁਕਤ ਸਮਾਜ ਮੋਰਚੇ ਦੇ ਸੁਪੋਰਟ ਗਰੁੱਪ ਦੀ ਹੋਈ ਜ਼ੂਮ-ਮੀਟਿੰਗ
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤ
ਬਰੈਂਪਟਨ, ਮਿਸੀਸਾਗਾ ਅਤੇ ਪੀਲ ਵਿੱਚ ਪਬਲਿਕ ਟਰਾਂਜਿ਼ਟ ਨੂੰ ਹੁਲਾਰਾ ਦੇਣ ਲਈ ਓਨਟਾਰੀਓ ਮੁਹੱਈਆ ਕਰਾਵੇਗਾ ਆਰਥਿਕ ਮਦਦ
ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ
ਗੱਡੀ ਵਿੱਚੋਂ ਮਿਲੀ ਪੁਰਸ਼ ਤੇ ਮਹਿਲਾ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ
ਟੋਰਾਂਟੋ ਦੇ ਘਰ ਵਿੱਚ ਲੱਗੀ ਅੱਗ, 1 ਹਲਾਕ, 1 ਜ਼ਖ਼ਮੀ
ਇਨ-ਪਰਸਨ ਡਾਈਨਿੰਗ ਲਈ 31 ਜਨਵਰੀ ਤੋਂ ਖੁੱਲ੍ਹ ਸਕਦੇ ਹਨ ਰੈਸਟੋਰੈਂਟਸ : ਸਰੋਤ