Welcome to Canadian Punjabi Post
Follow us on

24

January 2022
ਬ੍ਰੈਕਿੰਗ ਖ਼ਬਰਾਂ :
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨਬਰਗਾੜੀ ਦਾ ਬੇਅਦਬੀ ਕਾਂਡ: ਜਾਂਚ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ ਵੱਲੋਂ ਖੁਲਾਸੇ ਕਰਦੀ ਕਿਤਾਬ ਜਾਰੀਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਉੱਤੇ ਈ ਡੀ ਛਾਪੇ ਨਾਲ ਦਸ ਕਰੋੜ ਰੁਪਏ ਤੋਂ ਵੱਧ ਜ਼ਬਤਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਲਈ ਚਿਹਰਾ ਐਲਾਨਿਆਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਪੰਜਾਬ ਦੇ 7 ਆਈ ਜੀ ਸਮੇਤ 10 ਸੀਨੀਅਰ ਪੁਲਿਸ ਬਦਲ ਦਿੱਤੇਭਾਰਤ ਦੀ ਸਮੁੰਦਰੀ ਫੌਜ ਦੀ ਬੰਦਰਗਾਹ ਆਈ ਐੱਸ ਰਣਵੀਰ ਵਿੱਚ ਧਮਾਕਾ, ਤਿੰਨ ਮੌਤਾਂ, ਕਈ ਜ਼ਖਮੀਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ
 
ਟੋਰਾਂਟੋ/ਜੀਟੀਏ

ਸੱਤਾ ਵਿੱਚ ਆਉਣ ਉੱਤੇ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ ਕਰਾਂਗੇ : ਹਾਰਵਥ

December 01, 2021 12:56 AM

ਓਨਟਾਰੀਓ, 30 ਨਵੰਬਰ (ਪੋਸਟ ਬਿਊਰੋ) : ਐਨਡੀਪੀ ਆਗੂ ਐਂਡਰੀਆ ਹਾਰਵਥ ਵੱਲੋਂ ਇਹ ਵਾਅਦਾ ਕੀਤਾ ਜਾ ਰਿਹਾ ਹੈ ਕਿ ਜੂਨ ਵਿੱਚ ਪ੍ਰੋਵਿੰਸ ਦੀ ਪ੍ਰੀਮੀਅਰ ਚੁਣੇ ਜਾਣ ਉੱਤੇ ਉਨ੍ਹਾਂ ਵੱਲੋਂ ਉਸੇ ਸਾਲ ਮਈ 2026 ਵਿੱਚ ਘੱਟ ਤੋਂ ਘੱਟ ਉਜਰਤਾਂ 20 ਡਾਲਰ ਕਰ ਦਿੱਤੀਆਂ ਜਾਣਗੀਆਂ।
ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਹਾਰਵਥ ਨੇ ਵਰਕਰਜ਼ ਨੂੰ ਇਹ ਗਾਰੰਟੀ ਦਿੱਤੀ। ਹਾਰਵਥ ਨੇ ਆਖਿਆ ਕਿ ਭਾਵੇਂ ਕੋਈ ਗਰੌਸਰੀ ਸਟੋਰਜ਼ ਉੱਤੇ ਸ਼ੈਲਫਾਂ ਭਰਦਾ ਹੈ ਜਾਂ ਹਸਪਤਾਲ ਵਿੱਚ ਸਾਫ ਸਫਾਈ ਕਰਦਾ ਹੈ, ਸਾਰੇ ਹੀ ਵਰਕਰ ਸਨਮਾਨ ਦੇ ਹੱਕਦਾਰ ਹਨ। ਕਿਸੇ ਨੂੰ ਧੰਨਵਾਦ ਕਰਨਾ ਤੇ ਕਿਸੇ ਨੂੰ ਹੀਰੋ ਸੱਦਣਾ ਹੀ ਸਨਮਾਨ ਨਹੀਂ ਹੁੰਦਾ। ਕਿਸੇ ਦਾ ਆਦਰ ਕਰਨ ਦਾ ਮਤਲਬ ਇਹ ਵੀ ਹੈ ਕਿ ਕਿਸੇ ਦੇ ਭੱਤਿਆਂ ਵਿੱਚ ਵਾਧਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਬਿੱਲ ਭਰ ਸਕਣ।
ਐਨਡੀਪੀ ਦੇ ਭੱਤਿਆਂ ਵਿੱਚ ਵਾਧੇ ਦੀ ਯੋਜਨਾ ਤਹਿਤ ਹਰੇਕ ਸਾਲ ਘੱਟ ਤੋਂ ਘੱਟ ਇੱਕ ਡਾਲਰ ਦਾ ਵਾਧਾ ਕਰਨਾ ਵੀ ਸ਼ਾਮਲ ਹੈ ਜਦੋਂ ਤੱਕ ਇਹ 20 ਡਾਲਰ ਤੱਕ ਦਾ ਟੀਚਾ ਪੂਰਾ ਨਹੀਂ ਹੋ ਜਾਂਦਾ।ਹਾਰਵਥ ਨੇ ਅੱਗੇ ਆਖਿਆ ਕਿ ਹਰ ਚੀਜ਼ ਦੀ ਕੀਮਤ ਦਿਨੋਂ ਦਿਨ ਉੱਪਰ ਜਾ ਰਹੀ ਹੈ ਫਿਰ ਭਾਵੇਂ ਗੈਸ ਹੋਵੇ ਜਾਂ ਹਾਈਡ੍ਰੋਬਿੱਲ ਤੇ ਡੱਗ ਫੋਰਡ ਦੀ ਘੱਟ ਭੱਤਿਆਂ ਵਾਲੀ ਨੀਤੀ ਦੇ ਚੱਲਤਿਆਂ ਹਰ ਕੋਈ ਤੰਗ ਹੈ। ਜਿਨ੍ਹਾਂ ਨੂੰ ਘੱਟ ਤੋਂ ਘੱਟ ਉਜਰਤਾਂ ਮਿਲਦੀਆਂ ਹਨ ਉਹ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ ਤੇ ਅਜੇ ਵੀ ਉਨ੍ਹਾਂ ਨੂੰ ਸਮੇਂ ਸਿਰ ਆਪਣੇ ਬਿੱਲ ਅਦਾ ਕਰਨ ਲਈ ਪੂਰੀ ਰਕਮ ਨਹੀਂ ਮਿਲ ਪਾਉਂਦੀ। ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਜਿ਼ੰਦਗੀ ਦੀ ਜ਼ਰੂਰੀ ਚੀਜ਼ਾਂ ਖਰੀਦਣ ਲਈ ਵੀ ਕਈ ਤਰ੍ਹਾਂ ਦੇ ਬਲੀਦਾਨ ਦੇਣੇ ਪੈਂਦੇ ਹਨ। ਇਸ ਲਈ ਉਨ੍ਹਾਂ ਨੂੰ ਦੋ ਜੌਬਜ਼ ਜਾਂ ਤਿੰਨ-ਤਿੰਨ ਜੌਬਜ਼ ਕਰਨੀਆਂ ਪੈਂਦੀਆਂ ਹਨ।
ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਸੀ ਕਿ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 14·35 ਤੋਂ 15 ਡਾਲਰ ਪ੍ਰਤੀ ਘੰਟਾ ਹੋਣਗੀਆਂ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੋਵਿਡ-19 ਪਾਬੰਦੀਆਂ ਹਟਾਉਣ ਲਈ ਓਨਟਾਰੀਓ ਨੇ ਐਲਾਨੀ ਤਿੰਨ ਪੜਾਵੀ ਯੋਜਨਾ
ਡੰਡਸ ਸਟਰੀਟ ਦੇ ਮੁੜ ਨਾਮਕਰਣ ਖਿਲਾਫ ਮਿਸੀਸਾਗਾ ਸਿਟੀ ਕਾਊਂਸਲ ਨੇ ਮਤਾ ਕੀਤਾ ਪਾਸ
ਨਵੇਂ ਸਾਲ ਨੂੰ 'ਜੀ-ਆਇਆਂ' ਕਹਿਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਜ਼ੂਮ ਮਾਧਿਅਮ ਰਾਹੀਂ ਕਰਵਾਇਆ ਅੰਤਰ-ਰਾਸ਼ਟਰੀ ਕਵੀ-ਦਰਬਾਰ
ਸੰਯੁਕਤ ਸਮਾਜ ਮੋਰਚੇ ਦੇ ਸੁਪੋਰਟ ਗਰੁੱਪ ਦੀ ਹੋਈ ਜ਼ੂਮ-ਮੀਟਿੰਗ
ਬਰੈਂਪਟਨ ਦੇ ਘਰ ਵਿੱਚ ਲੱਗੀ ਅੱਗ, 3 ਬੱਚਿਆਂ ਦੀ ਮੌਤ
ਬਰੈਂਪਟਨ, ਮਿਸੀਸਾਗਾ ਅਤੇ ਪੀਲ ਵਿੱਚ ਪਬਲਿਕ ਟਰਾਂਜਿ਼ਟ ਨੂੰ ਹੁਲਾਰਾ ਦੇਣ ਲਈ ਓਨਟਾਰੀਓ ਮੁਹੱਈਆ ਕਰਾਵੇਗਾ ਆਰਥਿਕ ਮਦਦ
ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ
ਗੱਡੀ ਵਿੱਚੋਂ ਮਿਲੀ ਪੁਰਸ਼ ਤੇ ਮਹਿਲਾ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ
ਟੋਰਾਂਟੋ ਦੇ ਘਰ ਵਿੱਚ ਲੱਗੀ ਅੱਗ, 1 ਹਲਾਕ, 1 ਜ਼ਖ਼ਮੀ
ਇਨ-ਪਰਸਨ ਡਾਈਨਿੰਗ ਲਈ 31 ਜਨਵਰੀ ਤੋਂ ਖੁੱਲ੍ਹ ਸਕਦੇ ਹਨ ਰੈਸਟੋਰੈਂਟਸ : ਸਰੋਤ