Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਅੰਤਰਰਾਸ਼ਟਰੀ

ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਨੂੰ ਵੀਜ਼ਾ ਘੁਟਾਲੇ ਕਾਰਨ ਡੇਢ ਸਾਲ ਦੀ ਸਜ਼ਾ

November 30, 2021 01:52 AM

ਸੈਕਰਾਮੈਂਟੋ, 29 ਨਵੰਬਰ (ਪੋਸਟ ਬਿਊਰੋ)- ਸਨੀਵੇਲ (ਕੈਲੀਫੋਰਨੀਆ) ਦੇ ਵਾਸੀ ਅਤੇ ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਕਿਸ਼ੋਰ ਕੁਮਾਰ ਕਾਵੂਰੂ ਨੂੰ ਇੱਕ ਫੈਡਰਲ ਅਦਾਲਤ ਨੇ ਵੀਜ਼ਾ ਘੁਟਾਲੇ ਦੇ ਦੋਸ਼ ਵਿੱਚ 15 ਮਹੀਨਿਆਂ ਦੀ ਸਜ਼ਾ ਸੁਣਾਈ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਅਟਾਰਨੀ ਸਟੈਫਾਈਨ ਐਮ ਹਿੰਡਸ ਨੇ ਦੱਸਿਆ ਕਿ ਕਾਵੂਰੂ ਨੇ ਵਿਦੇਸ਼ੀ ਵਰਕਰ ਵੀਜ਼ੇ ਹਾਸਲ ਕਰਨ ਲਈ ਗਲਤ ਜਾਣਕਾਰੀ ਦੇ ਕੇ ਲੱਖਾਂ ਡਾਲਰ ਕਮਾਏ। ਨਿਆਂ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ 49 ਸਾਲਾ ਕਾਵੂਰੂ ਨੂੰ ਸਜ਼ਾ ਯੂ ਐਸ ਡਿਸਟਿ੍ਰਕਟ ਜੱਜ ਐਡਵਰਡ ਜੇ ਡਾਵਿਲਾ ਨੇ ਸੁਣਾਈ। ਕਾਵੂਰੂ ਦਾ ਦਾਅਵਾ ਸੀ ਕਿ ਉਹ ਚਾਰ ਕੰਪਨੀਆਂ ਦਾ ਮਾਲਕ ਅਤੇ ਸੀ ਈ ਓ ਹੈ। ਉਸ ਦੀਆਂ ਕੰਪਨੀਆਂ ਵਿਦੇਸ਼ੀ ਹੁਨਰਮੰਦ ਵਰਕਰਾਂ ਲਈ ਐਚ-1ਬੀ ਵੀਜ਼ਾ ਹਾਸਲ ਕਰਨ ਵਿੱਚ ਮਾਹਿਰ ਹਨ ਤੇ ਇਨ੍ਹਾਂ ਵਰਕਰਾਂ ਨੂੰ ਅਮਰੀਕਾ ਦੀਆਂ ਤਕਨੀਕੀ ਫਰਮਾਂ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਕਾਵੂਰੂ ਨੇ ਮੰਨਿਆ ਕਿ ਉਸ ਨੇ 2009 ਤੋਂ 2017 ਤਕ ਗਲਤ ਤੇ ਝੂਠੀ ਜਾਣਕਾਰੀ ਦੇ ਆਧਾਰ ਉੱਤੇ ਸਰਕਾਰੀ ਏਜੰਸੀਆਂ ਤੋਂ ਐਚ-1 ਬੀ ਵੀਜ਼ਾ ਲੈਣ ਦੀ ਸਕੀਮ ਉਪਰ ਕੰਮ ਕੀਤਾ। ਕਾਵੂਰੂ ਨੇ ਮੰਨਿਆ ਕਿ ਉਸ ਨੇ ਐਚ-1 ਬੀ ਵੀਜ਼ਾ ਦਰਖਾਸਤਾਂ ਦਾਇਰ ਕਰਨ ਦੇ ਬਦਲੇ ਵਿਦੇਸ਼ੀ ਹੁਨਰਮੰਦ ਵਰਕਰਾਂ ਕੋਲੋਂ ਹਜ਼ਾਰਾਂ ਡਾਲਰ ਲਏ ਜੋ ਕਿ ਅਮਰੀਕਾ ਦੇ ਕਿਰਤ ਨਿਯਮਾਂ ਦੀ ਉਲੰਘਣਾ ਹੈ। ਉਸ ਨੇ ਗਲਤ ਢੰਗ ਤਰੀਕੇ ਨਾਲ 15 ਲੱਖ ਡਾਲਰ ਤੋਂ ਵਧ ਕਮਾਏ। ਜੱਜ ਨੇ ਉਸ ਨੂੰ 5,33,350.03 ਡਾਲਰਾਂ ਦਾ ਜੁਰਮਾਨਾ ਵੀ ਲਾਇਆ ਹੈ। ਇਸ ਤੋਂ ਇਲਾਵਾ ਸਜ਼ਾ ਭੁਗਤਣ ਉਪੰਰਤ ਉਸ ਉਪਰ ਤਿੰਨ ਸਾਲ ਨਜ਼ਰ ਰੱਖੀ ਜਾਵੇਗੀ। ਕਾਵੂਰੂ ਸਜ਼ਾ ਭੁਗਤਣ ਲਈ 10 ਫਰਵਰੀ, 2022 ਨੂੰ ਆਤਮ ਸਮਰਪਣ ਕਰੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ ਰਾਜਨਾਥ ਐੱਸਸੀਓ ਵਿੱਚ ਪਾਕਿਸਤਾਨੀ ਰੱਖਿਆ ਮੰਤਰੀ ਨੂੰ ਨਹੀਂ ਮਿਲੇ, ਸਾਂਝੇ ਦਸਤਾਵੇਜ਼ `ਤੇ ਭਾਰਤ ਨੇ ਦਸਤਖਤ ਕਰਨ ਤੋਂ ਕੀਤਾ ਇਨਕਾਰ ਐੱਨਐੱਸਏ ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਅੱਤਵਾਦ ਦਾ ਮੁਕਾਬਲਾ ਕਰਨਾ ਜ਼ਰੂਰੀ