Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਟੋਰਾਂਟੋ/ਜੀਟੀਏ

ਸਮਗਲਿੰਗ ਸਬੰਧੀ ਜਾਂਚ ਵਿੱਚ ਇੱਕ ਮਸ਼ਕੂਕ ਦੇ ਘਰੋਂ ਨਸੇ਼ ਤੇ 30,000 ਦੀ ਨਕਦੀ ਬਰਾਮਦ

November 30, 2021 12:26 AM

ਟੋਰਾਂਟੋ, 29 ਨਵੰਬਰ (ਪੋਸਟ ਬਿਊਰੋ) : ਵਾਅਨ ਵਿੱਚ ਨਸਿ਼ਆਂ ਦੀ ਸਮਗਲਿੰਗ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਟੋਰਾਂਟੋ ਦੇ 24 ਸਾਲਾ ਵਿਅਕਤੀ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਲੀਜ਼ ਵਿੱਚ ਯੌਰਕ ਰੀਜਨਲ ਪੁਲਿਸ ਵੱਲੋਂ ਆਖਿਆ ਗਿਆ ਕਿ ਉਨ੍ਹਾਂ ਵੱਲੋਂ ਮਸ਼ਕੂਕ ਡਰੱਗ ਡੀਲਰ ਦੀ ਜਾਣਕਾਰੀ ਹਾਸਲ ਹੋਣ ਤੋਂ ਬਾਅਦ 2021 ਦੀਆਂ ਗਰਮੀਆਂ ਦੇ ਅਖੀਰ ਵਿੱਚ ਜਾਂਚ ਸੁ਼ਰੂ ਕੀਤੀ ਗਈ ਸੀ। ਇਸ ਜਾਂਚ ਤੋਂ ਬਾਅਦ ਮਸ਼ਕੂਕ ਦੀ ਪਛਾਣ ਕਰ ਲਈ ਗਈ ਤੇ 25 ਨਵੰਬਰ ਨੂੰ ਟੋਰਾਂਟੋ ਦੇ ਵਸਨੀਕ ਦੇ ਘਰ ਸਰਚ ਵਾਰੰਟ ਲਿਜਾ ਕੇ ਤਲਾਸ਼ੀ ਲਈ ਗਈ।
ਐਂਥਨੀ ਗਿਆਲੋ ਨਾਰਡੋ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਨਸਿ਼ਆਂ ਦੀ ਸਮਗਲਿੰਗ ਕਰਨ, ਸਮਗਲਿੰਗ ਲਈ ਨਸੇ਼ ਕੋਲ ਰੱਖਣ, ਕੋਕੀਨ ਸਮਗਲ ਕਰਨ ਤੇ ਵੰਡਣ ਲਈ ਆਪਣੇ ਕੋਲ ਮੈਰੀਯੁਆਨਾ ਰੱਖਣ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਇਲਾਵਾ ਇਸ ਵਿਅਕਤੀ ਦੀ ਲਗਜ਼ਰੀ ਗੱਡੀ ਦਾ ਸਰਚ ਵਾਰੰਟ ਵੀ ਕਢਵਾਇਆ ਗਿਆ। ਇਸ ਵਿਅਕਤੀ ਨਾਲ ਸਬੰਧਤ ਜੈਗੁਆਰ ਵਿੱਚੋਂ ਪੁਲਿਸ ਨੂੰ ਪੰਜ ਗ੍ਰਾਮ ਕੋਕੀਨ, 10 ਐਕਸੈੱਕਸ ਪਿੱਲਜ਼਼, 19 ਪਰਕੋਸੈੱਟ ਪਿੱਲਜ਼ ਤੇ ਪੈਕੇਜਿੰਗ ਵਾਲੀ ਸਮੱਗਰੀ ਵੀ ਮਿਲੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ