Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਭਾਰਤ

ਸ਼ਹੀਦ ਹੇਮੰਤ ਕਰਕਰੇ ਦੀ ਬੇਟੀ ਦਾ ਸਵਾਲ ਪਾਪਾ ਜਿਹੜੀ ਬੁਲੇਟ ਪਰੂਫ ਜੈਕੇਟ ਪਹਿਨ ਕੇ ਨਿਕਲੇ ਸੀ, ਉਹ ਕਿੱਥੇ ਗਈ?

November 27, 2021 10:15 PM

ਮੁੰਬਈ, 27 ਨਵੰਬਰ (ਪੋਸਟ ਬਿਊਰੋ)- ਸਾਲ 2008 ਵਿੱਚ ਹੋਏ 26/11 ਅੱਤਵਾਦੀ ਹਮਲੇ ਵਿੱਚ ਮਹਾਰਾਸ਼ਟਰ ਦੇ ਓਦੋਂ ਦੇ ਦਹਿਸ਼ਤਗਰਦੀ ਵਿਰੋਧੀ ਸਕੁਆਡ(ਏ ਟੀ ਐਸ) ਦੇ ਚੀਫ ਹੇਮੰਤ ਕਰਕਰੇ ਓਦੋਂ ਪਾਕਿਸਤਾਨੀ ਅੱਤਵਾਦੀਆਂ ਹੱਥੋਂ ਮਾਰੇ ਗਏ ਸਨ। 13 ਸਾਲ ਬਾਅਦ ਉਨ੍ਹਾਂ ਦੀ ਬੇਟੀ ਜੁਈ ਕਰਕਰੇ ਨੇ ਹੇਮੰਤ ਦੀ ਬੁਲੇਟ ਪਰੂਫ ਜੈਕੇਟ ਬਾਰੇ ਸਵਾਲ ਖੜ੍ਹੇ ਕੀਤੇ ਹਨ ਕਿ ਉਹ ਜੈਕੇਟ ਉਸ ਦੇ ਬਾਅਦ ਕਿੱਥੇ ਗਈ ਹੈ।
ਜੁਈ ਕਰਕਰੇ ਨੇ ਕਿਹਾ, ‘‘ਤਰੀਕ 20 ਨਵੰਬਰ 2008 ਸਵੇਰੇ ਦਾ ਸਮਾਂ ਸੀ। ਹਾਲਚਾਲ ਜਾਣਨ ਲਈ ਮਾਂ ਦਾ ਫੋਨ ਆਇਆ। ਅਮਰੀਕਾ ਵਿੱਚ ਉਦੋ ਥੈਂਕਸ ਗਿਵਿੰਗ ਵੀਕ ਚੱਲ ਰਿਹਾ ਸੀ। ਮੈਂ ਮਾਂ ਨੂੰ ਦੱਸਿਆ ਕਿ ਸ਼ਿਕਾਗੋ ਵਿੱਚੋਂ ਮੇਰੀ ਨਨਾਣ ਆਈ ਹੈ, ਮੈਂ ਉਨ੍ਹਾਂ ਨੂੰ ਬੋਸਟਨ ਘੁਮਾਉਣ ਲਈ ਲੈ ਜਾ ਰਹੀ ਹਾਂ। ਇਸ ਪਿੱਛੋਂ ਅਸੀਂ ਘੁੰਮਣ ਨਿਕਲ ਗਏ। ਇਸੇ ਦੌਰਾਨ ਜਰਮਨੀ ਤੋਂ ਮੇਰੀ ਭੈਣ ਦਾ ਫ਼ੋਨ ਆਇਆ ਕਿ ਪਾਪਾ ਹੈਲਮੇਟ ਤੇ ਬੁਲੇਟ ਪਰੂਫ ਜੈਕੇਟ ਪਹਿਨ ਕੇ ਇੱਕ ਅੱਤਵਾਦੀ ਐਕਿਟੀਵਿਟੀ ਵਿੱਚ ਜਾ ਰਹੇ ਹਨ। ਮੈਂ ਇਸ ਗੰਭੀਰਤਾ ਨਾਲ ਨਹੀਂ ਲਿਆ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਪਾਪਾ ਸੁਪਰ ਹੀਰੋ ਹਨ, ਉਨ੍ਹਾਂ ਨੂੰ ਕਦੀ ਕੁਝ ਨਹੀਂ ਹੋ ਸਕਦਾ, ਉਹ ਸਾਰਿਆਂ ਨੂੰ ਬਚਾ ਲੈਣਗੇ।ਘਰ ਆਉਂਦੇ ਸਾਰ ਮੈਂ ਟੀ ਵੀ ਆਨ ਕੀਤਾ। ਟੀ ਵੀ ਉੱਤੇ ਨਿਊਜ਼ ਫਲੈਸ਼ ਹੋ ਰਹੀ ਸੀ ਕਿ ਹੇਮੰਤ ਕਰਕਰੇ ਜ਼ਖ਼ਮੀ ਹੋਏ ਹਨ। ਮੈਂਨੂੰ ਲੱਗਾ ਕਿ ਬਹੁਤੀ ਸੀਰੀਅਸ ਗੱਲ ਨਹੀਂ। ਇੰਨੇ ਵਿੱਚ ਨਿਊਜ਼ ਫਲੈਸ਼ ਹੋਣ ਲੱਗੀ ਕਿ ਹੇਮੰਤ ਕਰਕਰੇ ਨਹੀਂ ਰਹੇ। ਮੈਨੂੰ ਇਸ ਉੱਤੇ ਯਕੀਨ ਨਹੀਂ ਹੋਇਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਪਾਪਾ ਨਾਲ ਅਜਿਹਾ ਹਾਦਸਾ ਹੋ ਜਾਵੇਗਾ। ਉਦੋ ਮੇਰੇ ਪਤੀ ਦਾ ਫੋਨ ਆਇਆ ਕਿ ਮੈਂ ਘਰ ਆ ਰਿਹਾ ਹਾਂ। ਉਨ੍ਹਾਂ ਦੀ ਗੱਲ ਸੁਣ ਕੇ ਮੈਨੂੰ ਪਹਿਲੀ ਦਫਾ ਲੱਗਾ ਕਿ ਇਹ ਹੋ ਗਿਆ ਹੈ। ਮੇਰੀ ਭੈਣ ਦਾ ਮੈਸੇਜ ਆਇਆ ਕਿ ‘ਪਾਪਾ ਗੇਲੇ' (ਪਾਪਾ ਨਹੀਂ ਰਹੇ) ਮੈਂ ਇੱਕਦਮ ਸ਼ਾਕਡ ਸੀ। ਮਾਂ ਨੂੰ ਫ਼ੋਨ ਲਾਇਆ ਤਾਂ ਪਤਾ ਲੱਗਾ ਕਿ ਮਾਮਾ ਉਨ੍ਹਾਂ ਨੂੰ ਹਸਪਤਾਲ ਵਿੱਚ ਪਾਪਾ ਦੀ ਡੈਡ ਬਾਡੀ ਦਿਖਾਉਣ ਲੈ ਗਏ ਹਨ। ਅਸੀਂ ਉਸੇ ਦਿਨ ਭਾਰਤ ਆਉਣਾ ਚਾਹੁੰਦੇ ਸੀ, ਪਰ ਨਹੀਂ ਆ ਸਕੇ, ਏਅਰਪੋਰਟ ਉੱਤੇ ਰੈਡ ਅਲਰਟ ਸੀ। ਦੋ ਦਿਨ ਬਾਅਦ ਅਸੀਂ ਭਾਰਤ ਪੁੱਜੇ। ਪੋਸਟਮਾਰਟਮ ਦੇ ਸਮੇਂ ਦੀ ਲਿਸਟ ਵਿੱਚ ਕਾਫ਼ੀ ਸਾਮਾਨ ਸੀ, ਪਰ ਬੁਲੇਟ ਪਰੂਫ ਜੈਕੇਟ ਗਾਇਬ ਸੀ। ਮੈਂ ਸ਼ਾਕਡ ਸੀ ਕਿ ਇਹ ਕਿਦਾਂ ਹੋਇਆ। ਇਸ ਸਵਾਲ ਦੇ ਜਵਾਬ ਵਿੱਚ ਮਾਂ ਬੀਮਾਰ ਹੋ ਗਈ। ਬਹੁਤ ਲੋਕ ਘਰ ਆਉਂਦੇ ਅਤੇ ਬੋਲਦੇ ਸੀ ਕਿ ਅਸੀਂ ਕਰਕਰੇ ਪਰਵਾਰ ਦੇ ਨਾਲ ਹਾਂ। ਮੀਡੀਆ ਅਤੇ ਕੁਝ ਐਨ ਜੀ ਓ ਨੇ ਇਸ ਸਵਾਲ ਨੂੰ ਫਾਲੋ ਕੀਤਾ। ਮਾਂ ਅਤੇ ਅਸੀਂ ਜਾਣਨਾ ਚਾਹੁੰਦੇ ਸੀ ਕਿ ਆਖਰੀ ਬੁਲੇਟ ਪਰੂਫ ਜੈਕੇਟ ਕਿਥੇ ਗਈ?'' ਇਸ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਮਿਲ ਸਕਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰਾਜਸਥਾਨੀ ਪੁਲਸ ਸਾਈਬਰ ਠੱਗਾਂ ਉੱਤੇ ਭਾਰੂ ਹੋਣੀ ਸ਼ੁਰੂ
ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦਾ ਫੈਸਲਾ ਰੱਦ : ਮ੍ਰਿਤਕ ਨੂੰ ਕਲੀਨਰ ਦੀ ਥਾਂ ਹੈਲਪਰ ਦੱਸ ਕੇ ਬੀਮਾ ਕਲੇਮ ਰੱਦ ਕਰਨਾ ਗਲਤ
ਚੀਨ ਨੂੰ ਖੁਫੀਆ ਸੂਚਨਾ ਦੇਣ ਉਤੇ ਭਾਰਤੀ ਪੱਤਰਕਾਰ ਦੀ ਜਾਇਦਾਦ ਜ਼ਬਤ
ਇਸ ਵਾਰੀ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਨੇਤਾ ਜੀ ਦੀ ਜੈਯੰਤੀ ਤੋਂ ਸ਼ੁਰੂ ਹੋਣਗੇ
ਆਜ਼ਾਦ ਭਾਰਤ ਦੀ ਪਹਿਲੀ ਚੋਣ ਲੜਨ ਵਾਲਾ ਸਹੀ ਰਾਮ 100 ਸਾਲ ਵਿੱਚ ਵੀ ਇੱਕਦਮ ‘ਸਹੀ’
ਹਰਿਆਣਾ ਦੇ ਡਿਪਟੀ ਸਪੀਕਰ ਦੀ ਗੱਡੀ ਉਤੇ ਹੋਏ ਹਮਲੇ ਕਾਰਨ ਡੀ ਐਸ ਪੀ ਸਸਪੈਂਡ
ਭਾਰਤੀ ਫੌਜ ਦਾ ਕਮਾਂਡ ਕਹਿੰਦੈ: ਚੀਨ ਨਾਲ ਟਕਰਾਅ ਨੂੰ ਟਾਲਣ ਵਿੱਚ ਕੁਝ ਕਾਮਯਾਬੀ ਮਿਲੀ ਹੈ
ਪੰਜ ਸਾਲ ਪਹਿਲਾਂ ਆਵਾਜ਼ ਗੁਆ ਚੁੱਕਾ ਸ਼ਖਸ ਕੋਰੋਨਾ ਦਾ ਟੀਕੇ ਲੱਗਦੇ ਸਾਰ ਬੋਲਣ ਲੱਗਾ
ਕਾਰੋਬਾਰੀ ਦੇ ਕੈਸ਼ੀਅਰ ਵੱਲੋਂ ਪੈਸੇ ਹੜੱਪਣ ਲਈ ਲੁੱਟ ਦੀ ਝੂਠੀ ਫੋਨ ਕਾਲ ਦਾ ਭੇਦ ਖੁੱਲ੍ਹਾ
ਕਰਜ਼ਾ ਦਿਵਾਉਣ ਦੇ ਨਾਂਅ ਉਤੇ ਠੱਗੀ ਕਰਦੇ 25 ਔਰਤਾਂ ਸਮੇਤ 28 ਜਣੇ ਗ੍ਰਿਫਤਾਰ