Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਸਿੱਖ ਪ੍ਰਿੰਸੀਪਲ ਦਾ ਹੱਤਿਆਰਾ ਢੇਰ

November 26, 2021 02:00 AM

* ਰਾਮਬਾਗ 'ਚ ਹੋਏ ਮੁਕਾਬਲੇ ਦੌਰਾਨ ਦੋ ਹੋਰ ਅੱਤਵਾਦੀ ਵੀ ਮਾਰੇ

* ਸੱਤ ਮਿੰਟ 'ਚ ਹੀ ਅੱਤਵਾਦੀਆਂ ਦਾ ਕੰਮ ਤਮਾਮ ਕਰ ਦਿੱਤਾ ਗਿਆ

ਸ੍ਰੀਨਗਰ, 25 ਨਵੰਬਰ (ਪੋਸਟ ਬਿਊਰੋ)- ਅਕਤੂਬਰ ਮਹੀਨੇ ਸਿੱਖ ਮਹਿਲਾ ਪ੍ਰਿੰਸੀਪਲ ਤੇ ਹਿੰਦੂ ਅਧਿਆਪਕ ਦੀ ਹੱਤਿਆ ਵਿੱਚ ਸ਼ਾਮਲ ਲਸ਼ਕਰ ਏ ਤੋਇਬਾ ਦੇ ਹਿੰਦ ਸਕੁਐਡ ‘ਦਿ ਰਜਿਸਟੈਂਸ ਫਰੰਟ' (ਟੀ ਆਰ ਐਫ) ਦੇ ਏਰੀਆ ਕਮਾਂਡਰ ਮਿਹਰਾਨ ਨੂੰ ਉਸ ਦੇ ਦੋ ਸਾਥੀਆਂ ਸਮੇਤ ਪੁਲਸ ਨੇ ਢੇਰ ਕਰ ਦਿੱਤਾ। ਬੀਤੇ ਦਿਨ ਪੁਲਸ ਨੇ ਇਹ ਕਾਰਵਾਈ ਲਾਲ ਚੌਕ ਤੋਂ ਤਿੰਨ ਕਿਲੋਮੀਟਰ ਦੂਰ ਰਾਮਬਾਗ ਵਿੱਚ ਸਿਰਫ ਪੰਜ ਤੋਂ ਸੱਤ ਮਿੰਟ ਤਕ ਚੱਲੇ ਮੁਕਾਬਲੇ ਵਿੱਚ ਕਰ ਦਿੱਤੀ ਹੈ। ਇਹ ਖਬਰ ਫੈਲਦਿਆਂ ਹੀ ਡਾਊਨ ਟਾਊਨ ਵਿੱਚ ਤਣਾਅ ਫੈਲ ਗਿਆ। ਕੁਝ ਲੋਕਾਂ ਨੇ ਭੜਕਾਊ ਨਾਅਰੇਬਾਜ਼ੀ ਵੀ ਕੀਤੀ। ਮਿਹਰਾਨ ਨੇ ਤਿੰਨ ਹੋਰਨਾਂ ਸਾਥੀਆਂ ਨਾਲ ਮਿਲ ਕੇ ਸੱਤ ਅਕਤੂਬਰ ਨੂੰ ਸੰਗਮ ਈਦਗਾਹ ਸਥਿਤ ਸਰਕਾਰ ਸਕੂਲ ਵਿੱਚ ਦੋ ਗੈਰ ਮੁਸਲਿਮ ਅਧਿਆਪਕਾਂ ਸੁਪਿੰਦਰ ਕੌਰ ਤੇ ਦੀਪਕ ਚੰਦ ਦੀ ਹੱਤਿਆ ਕੀਤੀ ਸੀ। ਹੱਤਿਆ ਦੀ ਜਾਂਚ ਦੌਰਾਨ ਪੁਲਸ ਨੂੰ ਮਿਹਰਾਨ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਉਸ 'ਤੇ ਨਜ਼ਰ ਰੱਖੀ ਜਾ ਰਹੀ ਸੀ। ਬੀਤੇ ਹਫਤੇ ਫੜੇ ਗਏ ਟੀ ਆਰ ਐਫ ਦੇ ਤਿੰਨ ਮੈਂਬਰੀ ਮਡਿਊਲ ਤੋਂ ਉਸ ਦਾ ਸੁਰਾਗ ਮਿਲਿਆ ਸੀ।
ਦੁਪਹਿਰ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਮਿਹਰਾਨ ਕੁਝ ਸਾਥੀਆਂ ਨਾਲ ਰਾਮਬਾਗ ਇਲਾਕੇ ਵਿੱਚ ਇੱਕ ਕਾਰ ਵਿੱਚ ਘੁੰਮ ਰਿਹਾ ਹੈ। ਪੁਲਸ ਨੇ ਕੋਈ ਨਵਾਂ ਨਾਕਾ ਨਹੀਂ ਲਾਇਆ ਬਲਕਿ ਆਮ ਨਾਕਿਆਂ ਵਾਂਗ ਪੁਲਸ ਟੀਮ ਤੈਨਾਤ ਰੱਖੀ। ਇਹ ਕਾਰ ਜਿਉਂ ਹੀ ਰਾਮਬਾਗ ਇਲਾਕੇ ਵਿੱਚ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ 'ਤੇ ਮੁੜਨ ਲੱਗੀ ਤਾਂ ਜਵਾਨਾਂ ਨੇ ਇਸ ਨੂੰ ਰੋਕਣ ਦਾ ਯਤਨ ਕੀਤਾ। ਅੱਤਵਾਦੀਆਂ ਨੇ ਜਿਉਂ ਹੀ ਗਤੀਵਿਧੀ ਕਰਨੀ ਚਾਹੀ ਤਾਂ ਪਹਿਲਾਂ ਤੋਂ ਹੀ ਚੌਕਸ ਜਵਾਨਾਂ ਨੇ ਤਿੰਨਾਂ ਅੱਤਵਾਦੀਆਂ ਨੂੰ ਉਥੇ ਹੀ ਢੇਰ ਕਰ ਦਿੱਤਾ। ਕਰੀਬ ਪੰਜ ਤੋਂ ਸੱਤ ਮਿੰਟ 'ਚ ਪੂਰੀ ਮੁਹਿੰਮ ਸਮਾਪਤ ਹੋ ਗਈ। ਮਾਰੇ ਗਏ ਦੋ ਹੋਰਨਾਂ ਅੱਤਵਾਦੀਆਂ 'ਚ ਅਰਾਫਾਤ ਤੇ ਮਨਜ਼ੂਰ ਸ਼ਾਮਲ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼