Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਪੰਜਾਬ

ਹਰਿਮੰਦਰ ਸਾਹਿਬ ਸਭ ਦਾ ਸਾਂਝਾ ਹੈ, ਇੱਥੋਂ ਹੁੰਦੇ ਪ੍ਰਸਾਰਨ ਲਈ ਇੱਕ ਪਰਵਾਰ ਦਾ ਏਕਾਧਿਕਾਰ ਖ਼ਤਮ ਕਰਾਂਗੇ- ਸਿੱਧੂ

November 26, 2021 01:55 AM

* ਕਿਹਾ- ਇੱਕ ਖ਼ਾਸ ਧਿਰ ਦੇ ਚੈਨਲ ਦਾ ਹੀ ਏਕਾਧਿਕਾਰ ਕਿਉਂ ਹੋਵੇ?
* ਚੰਨੀ ਵਿਰੁੱਧ ਕੈਪਟਨ ਦੀਆਂ ਟਿੱਪਣੀਆਂ ਦਾ ਮੈਂ ਜਵਾਬ ਦੇਵਾਂਗਾ

ਅੰਮ੍ਰਿਤਸਰ, 25 ਨਵੰਬਰ (ਪੋਸਟ ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਰੋੜਾਂ ਰੁਪਇਆਂ ਦੇ ਕੰਮਾਂ ਦੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਰਾਜਸੀ ਵਿਰੋਧੀਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਵਾਰ ਦਾ ਭਾਵੇਂ ਨਾਮ ਨਹੀਂ ਲਿਆ ਪਰ ਅਸਿੱਧੇ ਤੌਰ ਤੇ ਉਨ੍ਹਾਂ ਦੀ ਅਲੋਚਨਾਂ ਕਰਦੇ ਹੋਏ, ਉਨ੍ਹਾਂ ਤੇ ਤਿੱਖੇ ਹਮਲੇ ਕੀਤੇ।
ਉਨ੍ਹਾਂ ਦੋਸ਼ ਲਾਇਆ ਕਿ ਰਾਜਸੀ ਵਿਰੋਧਤਾ ਦੇ ਕਾਰਨ ਇਨ੍ਹਾਂ ਮੇਰੇ ਹਲਕੇ ਦੇ ਵਿਕਾਸ ਕੰਮ ਠੱਪ ਕੀਤੇ। ਬਾਦਲਾਂ ਦੇ ਚੈਨਲ ਦੀ ਅਲੋਚਨਾਂ ਕਰਦਿਆਂ ਸਿੱਧੂ ਨੇ ਕਿਹਾ ਕਿ ਸੱਚਖੰਡ ਹਰਮੰਦਰ ਸਾਹਿਬ ਸਭ ਦਾ ਸਾਂਝਾ ਮੁਕੱਦਸ ਅਸਥਾਨ ਹੈ ਜੋ ਸਭ ਦਾ ਸਾਂਝਾ ਹੈ ਪਰ ਉਥੋਂ ਗੁਰਬਾਣੀ ਦੇ ਪ੍ਰਸਾਰਨ ਤੇ ਉਕਤ ਪਰਵਾਰ ਨੇ ਏਕਾਧਿਕਾਰ ਕਾਇਮ ਕੀਤਾ ਹੈ, ਜੋ ਸਰਾਸਰ ਗਲਤ ਹੈ। ਹੋਰ ਚੈਨਲ ਨੂੰ ਵੀ ਗੁਰੂ ਘਰ ਤੋਂ ਪ੍ਰਸਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਪੰਜਾਬ ਸਰਕਾਰ ਇਸ ਏਕਾਧਿਕਾਰ ਨੂੰ ਖ਼ਤਮ ਕਰਨ ਲਈ ਯਤਨ ਕਰੇਗੀ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਉਨ੍ਹਾਂ ਦੇ ਭਰਾ ਸਬੰਧੀ ਕੀਤੀਆਂ ਟਿੱਪਣੀਆਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਹ ਇਸ ਦਾ ਠੋਕਵਾਂ ਜਵਾਬ ਦੇਣਗੇ। ਸਿੱਧੂ ਨੇ ਪੰਜਾਬ ਦੀ ਬਰਬਾਦੀ ਲਈ ਪਹਿਲੇ ਹਾਕਮਾਂ ਨੂੰ ਜੁੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਠੋਸ ਨੀਤੀਆਂ ਘੜਨ ਦੀ ਸਖ਼ਤ ਜ਼ਰੂਰਤ ਹੈ, ਜਿਸ ਵਾਸਤੇ ਪੰਜਾਬ ਮਾਡਲ ਅਪਣਾਉਣਾ ਜ਼ਰੂਰੀ ਹੈ। ਉਨ੍ਹਾਂ ਕੈਪਟਨ ਤੇ ਟਕੋਰਾਂ ਕਰਦਿਆਂ ਕਿਹਾ ਕਿ ਉਹ ਮੇਰੇ ਦਰਵਾਜ਼ੇ ਬੰਦ ਕਰਵਾਉਦਾ ਆਪਣੇ ਹੀ ਕਰਵਾ ਬੈਠਾ ਹੈ। ਸਿੱਧੂ ਨੇ ਸਿਆਸੀ ਵਿਰੋਧੀਆਂ ਨੂੰ ਚੇਤੇ ਕਰਵਾਇਆ ਕਿ ਕਿਸੇ ਵੀ ਚੁਣੇ ਹੋਏ ਪ੍ਰਤੀਨਿਧ ਦੇ ਵਿਕਾਸ ਕਾਰਜ ਬੰਦ ਕਰਵਾਉਣੇ ਜਨਤਕ ਹਿਤਾਂ ਵਿਰੁੱਧ ਹਨ। ਲੋਕਾਂ ਦੇ ਟੈਕਸਾਂ ਨਾਲ ਸਰਕਾਰਾਂ ਚਲਦੀਆਂ ਹਨ। ਹੁਣ ਕਾਲੇ ਬੱਦਲ ਛੱਟ ਗਏ ਹਨ। ਵਿਕਾਸ ਕੰਮ ਜੰਗੀ ਪੱਧਰ ਤੇ ਹੋਣਗੇ। ਸਿੱਧੂ ਨੇ ਪੰਜਾਬ ਦਾ ਖਜ਼ਾਨਾ ਭਰਨ ਲਈ ਕਈ ਉਦਾਹਰਣਾ ਪੇਸ਼ ਕੀਤੀਆਂ ਕਿ ਵਿਕਾਸ ਪੈਸੇ ਨਾਲ ਹੋਣਾ ਹੈ। ਪੰਜਾਬ ਦੀ ਤਜ਼ੌਰੀ ਭਰਨ ਲਈ ਚੋਰ ਮਘੋਰੇ ਬੰਦ ਕਰਨੇ ਪੈਣਗੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਏ ਟੀ ਐਮ ਮੁਲਾਜ਼ਮ ਦਾ ਕਾਰਨਾਮਾ: ਟਾਂਡੇ ਵਿੱਚੋਂ 10 ਲੱਖ ਤੇ ਮੁਕੇਰੀਆਂ ਵਿੱਚੋਂ 40.62 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ
ਵਿਧਾਇਕਾਂ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਲਈ ਹਾਈ ਕੋਰਟ ਵੱਲੋਂ ਨੋਟਿਸ ਜਾਰੀ
ਮੁੱਖ ਮੰਤਰੀ ਚੰਨੀ ਦੇ ਐਲਾਨ ਹੋਣ ਦੇ ਬਾਵਜੂਦ ਆਟੋ ਚਲਾਣ ਆਰ ਟੀ ਏ ਦਫਤਰ ਨੇ ਅਦਾਲਤ ਨੂੰ ਭੇਜੇ
ਪਰਗਟ ਨੇ ਕੇਜਰੀਵਾਲ ਸਰਕਾਰ ਦੇ ਸਿੱਖਿਆ ਮਾਡਲ ਨੂੰ ‘ਸਿਰਫ਼ ਪਾਣੀ ਦਾ ਬੁਲਬੁਲਾ’ ਕਿਹਾ
ਸਿਸੋਦੀਆ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇਗੇੜੇ ਨਾਲਸਿੱਖਿਆ ਵਿਵਸਥਾ ਦੀ ਪੋਲ ਖੁੱਲ੍ਹੀ
ਸਿਰਸੇ ਦੀ ਚਾਲ ਤੋਂ ਅਕਾਲੀ ਦਲ ਭੜਕਿਆ ਭਾਜਪਾ ਨੇ ਇੰਦਰਾ ਗਾਂਧੀ ਵਾਲੀ ਨੀਤੀ ਨਾਲ ਸਿਰਸੇ ਨੂੰ ਖਿੱਚਿਐ
ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਮੁੱਖ ਮੰਤਰੀ ਚੰਨੀ ਵੱਲੋਂ ਬਲਾਕ ਪ੍ਰਧਾਨਾਂ ਨਾਲ ਮੀਟਿੰਗਾਂ
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੇ ਮਾਮਲੇ ਵਿੱਚ ਵਿਜੇ ਸਾਂਪਲਾ ਸਣੇ 10 ਜਣਿਆਂ ਦੀ ਜ਼ਮਾਨਤ
ਸ਼ਰਾਬ ਪੀਣ ਵਿੱਚ ਮੁਕਤਸਰੀਏ ਬਾਕੀ ਪੰਜਾਬੀਆਂ ਤੋਂ ਮੋਹਰੀ
ਬਰਥਡੇ ਪਾਰਟੀ ਦੌਰਾਨ ਗੋਲੀਆਂ ਚੱਲਣ ਨਾਲ ਨੌਜਵਾਨ ਦੀ ਮੌਤ