Welcome to Canadian Punjabi Post
Follow us on

02

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਪੰਜਾਬ

ਕਿਸਾਨ ਆਪਣੀ ਜ਼ਮੀਨ ਦੀ ਸਮਰੱਥਾ ਤੋਂ ਵੱਧ ਪੈਦਾ ਹੋਈ ਫਸਲ ਨੂੰ ਐਮ ਐਸ ਪੀ 'ਤੇ ਨਹੀਂ ਵੇਚ ਸਕਣਗੇ

November 26, 2021 01:53 AM

* ਸਰਕਾਰ ਵੱਲੋਂ ਪਾਬੰਦੀ ਲਗਾਉਣ ਦੀ ਤਿਆਰੀ

ਜਲੰਧਰ, 25 ਨਵੰਬਰ (ਪੋਸਟ ਬਿਊਰੋ)- ਹਰਿਆਣਾ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਸੂਬੇੇ 'ਚ ਫਸਲਾਂ ਦੀ ਵਿਕਰੀ 'ਤੇ ਇੱਕ ਵੱਖਰੀ ਤਰ੍ਹਾਂ ਦੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਕਿਸਾਨ ਆਉਣ ਵਾਲੀ ਫਸਲ ਸਿਰਫ ਆਪਣੀ ਜ਼ਮੀਨ ਦੀ ਪੈਦਾਵਰ ਸਮਰੱਥਾ ਮੁਤਾਬਕ ਹੀ ਵੇਚ ਸਕਣਗੇ। ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਕੋਲੋਂ ਉਨ੍ਹਾਂ ਦੀ ਜ਼ਮੀਨ ਦਾ ਪੂਰਾ ਰਿਕਾਰਡ ਰਜਿਸਟਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਮੁਕੰਮਲ ਹੋਣ ਹੀ ਵਾਲਾ ਹੈ। ਇਸ ਸਬੰਧੀ ਵੇਰਵਿਆਂ 'ਚ ਕਿਸਾਨ ਦੀ ਜ਼ਮੀਨ ਦਾ ਪੂਰਾ ਵੇਰਵਾ ਤੇ ਗਿਰਦਾਵਰੀ ਆਦਿ ਸ਼ਾਮਲ ਹੋਵੇਗੀ। ਪੰਜਾਬ 'ਚ ਖੇਤੀਬਾੜੀ ਜ਼ਮੀਨ ਮੁਤਾਬਕ ਵਧੇਰੇ ਫਸਲ ਦੀ ਖਰੀਦ-ਵੇਚ ਸ਼ੱਕ ਦੇ ਘੇਰੇ 'ਚ ਰਹੇਗੀ। ਇਸ ਵਾਰ ਵੀ ਅਨੁਮਾਨ ਤੋਂ ਕਿਤੇ ਵੱਧ ਝੋਨੇ ਦੀ ਐਮ ਐਸ ਪੀ 'ਤੇ ਖ਼ਰੀਦ ਦੇ ਸੰਕੇਤ ਹਨ, ਕਿਉਂਕਿ ਝੋਨੇ ਦੀ ਕਰੋੜਾਂ ਦੀ ਬੋਗਸ ਬਿਲਿੰਗ ਹੋਈ ਹੈ। ਪੰਜਾਬ 'ਚ 10 ਨਵੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਪਈ ਹੈ। ਕਈ ਅਸਲ ਕਿਸਾਨਾਂ ਕੋਲ ਅਜੇ ਵੀ ਝੋਨਾ ਪਿਆ ਹੈ ਜੋ ਲੱਗਭਗ 20 ਲੱਖ ਟਨ ਦੱਸਿਆ ਜਾਂਦਾ ਹੈ।
ਚੇਤੇ ਰਹੇ ਕਿ ਹਰਿਆਣੇ ਨੇ ਜੁਲਾਈ 2019 'ਚ ‘ਮੇਰੀ ਫਸਲ ਮੇਰਾ ਬਿਓਰਾ’ ਯੋਜਨਾ ਸ਼ੁਰੂ ਕੀਤੀ ਸੀ। ਇਸ ਦਾ ਅਰਥ ਸਪੱਸ਼ਟ ਸੀ ਕਿ ਸਰਕਾਰ ਸਿਰਫ ਉਨ੍ਹਾਂ ਕਿਸਾਨਾਂ ਦੀ ਫਸਲ ਹੀ ਸਰਕਾਰੀ ਕੀਮਤ 'ਤੇ ਖਰੀਦੇਗੀ, ਜਿਨ੍ਹਾਂ ਨੇ ਫਸਲ ਹਰਿਆਣੇ 'ਚ ਪੈਦਾ ਕੀਤੀ ਹੈ। ਅਜਿਹੇ ਕਿਸਾਨਾਂ ਦੀ ਫਸਲ ਐਮ ਐਸ ਪੀ 'ਤੇ ਖਰੀਦੀ ਜਾਏਗੀ। ਸ਼ੁਰੂ 'ਚ ਇਸ ਦਾ ਭਾਰੀ ਵਿਰੋਧ ਹੋਇਆ ਸੀ। ਬਾਅਦ 'ਚ ਇਹ ਗੱਲ ਸਪੱਸ਼ਟ ਹੋ ਗਈ ਕਿ ਇਸ ਨਾਲ ਹਰਿਆਣਾ 'ਚ ਹੋਰਨਾਂ ਸੂਬਿਆਂ ਤੋਂ ਸਮੱਗਲਿੰਗ ਘਟੀ ਤੇ ਸੂਬੇ ਦੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦਾ ਐਮ ਐਸ ਪੀ ਮਿਲਿਆ।
ਪੰਜਾਬ 'ਚ ਵੀ ਪਿਛਲੇ ਕਈ ਸਾਲਾਂ ਤੋਂ ਹੋਰਨਾਂ ਸੂਬਿਆਂ ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਤੇ ਉਤਰ ਪ੍ਰਦੇਸ਼ ਤੋਂ ਝੋਨਾ ਘੱਟ ਕੀਮਤ 'ਤੇ ਖਰੀਦ ਕੇ ਲਿਆਂਦਾ ਜਾਂਦਾ ਹੈ ਤੇ ਐਮ ਐਸ ਪੀ 'ਤੇ ਵੇਚਿਆ ਜਾਂਦਾ ਹੈ। ਝੋਨੇ ਦੀ ਇਸ ਸਮੱਗਲਿੰਗ 'ਚ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਂ ਵੀ ਆਉਂਦੇ ਰਹੇ ਹਨ। ਪੰਜਾਬ 'ਚ ਅਜਿਹਾ ਕਈ ਲੱਖ ਕੁਇੰਟਲ ਝੋਨਾ ਜ਼ਬਤ ਕੀਤਾ ਗਿਆ। ਮੁਕੱਦਮੇ ਵੀ ਦਰਜ ਹੋਏ। ਸਮੱਗਲਿੰਗ ਰੋਕਣ ਲਈ ਪੰਜਾਬ ਨੇ ਵੀ ਜ਼ਮੀਨ ਦਾ ਰਿਕਾਰਡ ਰੱਖਣਾ ਸ਼ੁਰੂ ਕਰ ਦਿੱਤਾ ਸੀ। ਇਸ ਸਾਲ ਅਗਸਤ 'ਚ ਸ਼ੁਰੂ ਹੋਏ ‘ਲੈਂਡ ਰਿਕਾਰਡ’ ਦਾ ਕੰਮ ਇਸ ਸਮੇਂ ਸਿਖਰਾਂ 'ਤੇ ਹੈ। ਆੜ੍ਹਤੀਆਂ ਤੇ ਮਾਲੀਆ ਵਿਭਾਗ ਦੀ ਮਦਦ ਨਾਲ ਸ਼ੁਰੂ ਕੀਤੇ ਗਏ ਇਸ ਕੰਮ ਦਾ ਮਕਸਦ ਕਿਸਾਨਾਂ ਦੀ ਜ਼ਮੀਨ ਤੇ ਉਥੇ ਪੈਦਾ ਹੋਣ ਵਾਲੀ ਫਸਲ ਦਾ ਅਨੁਮਾਨ ਲਗਾਉਣਾ ਹੈ। ਜ਼ਮੀਨ ਦੀ ਗਿਰਦਾਵਰੀ ਹੋਣ ਤੋਂ ਬਾਅਦ ਕਿਸਾਨ ਦੀ ਹਰ ਫਸਲ ਦਾ ਰਿਕਾਰਡ ਤਿਆਰ ਹੋਵੇਗਾ। ਫਸਲਾਂ ਦੇ ਨਾਂ 'ਤੇ ਅਮੀਰਾਂ ਵੱਲੋਂ ਜੋ ਕਾਲੇ ਧਨ ਨੂੰ ਚਿੱਟੇ ਧਨ 'ਚ ਤਬਦੀਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ, ਉਸ 'ਤੇ ਰੋਕ ਲੱਗੇਗੀ।
‘ਲੈਂਡ ਰਿਕਾਰਡ’ ਦੇ ਕੰਮ ਨੂੰ ਸੰਭਾਲ ਰਹੇ ਮੰਡੀ ਬੋਰਡ ਦੇ ਜੇ ਡੀ ਏ ਸ਼੍ਰੀ ਐਚ ਐਸ ਬਰਾੜ ਦਾ ਕਹਿਣਾ ਸੀ ਕਿ ਕੰਮ ਆਨਲਾਈਨ ਚੱਲ ਰਿਹਾ ਹੈ। ਇਹ ਜਲਦੀ ਹੀ ਮੁਕੰਮਲ ਹੋ ਜਾਏਗਾ। ਸਰਕਾਰ ਦੀ ਤਿਆਰੀ ਹੈ ਕਿ ਆਉਣ ਵਾਲੀ ਫਸਲ 'ਚ ਇਹ ਨਵਾਂ ਫਾਰਮੂਲਾ ਲਾਗੂ ਕੀਤਾ ਜਾਏ। ਹੁਣ ਤਕ ਸਰਕਾਰ ਹੋਰਨਾਂ ਸੂਬਿਆਂ ਤੋਂ ਸਮੱਗਲ ਹੋ ਕੇ ਆਉਣ ਵਾਲੀਆਂ ਫਸਲਾਂ ਨੂੰ ਰੋਕਣ ਲਈ ਨਾਕਾਬੰਦੀ ਹੀ ਕਰਦੀ ਰਹੀ ਹੈ। ਇਸ 'ਚ ਸਰਕਾਰ ਨੂੰ ਵਧੇਰੇ ਸਫਲਤਾ ਨਹੀਂ ਮਿਲੀ ਸੀ। ਪੰਜਾਬ ਦੇ ਵੱਖ-ਵੱਖ ਸ਼ਹਿਰੀ ਖੇਤਰਾਂ ਤੋਂ ਫੜਿਆ ਗਿਆ ਝੋਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਨਾਕਾਬੰਦੀ ਪਾਰ ਕਰ ਕੇ ਹੀ ਪੁੱਜਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਮੁੱਖ ਮੰਤਰੀ ਚੰਨੀ ਵੱਲੋਂ ਬਲਾਕ ਪ੍ਰਧਾਨਾਂ ਨਾਲ ਮੀਟਿੰਗਾਂ
ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੇ ਮਾਮਲੇ ਵਿੱਚ ਵਿਜੇ ਸਾਂਪਲਾ ਸਣੇ 10 ਜਣਿਆਂ ਦੀ ਜ਼ਮਾਨਤ
ਸ਼ਰਾਬ ਪੀਣ ਵਿੱਚ ਮੁਕਤਸਰੀਏ ਬਾਕੀ ਪੰਜਾਬੀਆਂ ਤੋਂ ਮੋਹਰੀ
ਬਰਥਡੇ ਪਾਰਟੀ ਦੌਰਾਨ ਗੋਲੀਆਂ ਚੱਲਣ ਨਾਲ ਨੌਜਵਾਨ ਦੀ ਮੌਤ
ਪਲਾਈਵੁਡ ਫੈਕਟਰੀ ਦੇ ਆਰੇ ਵਿੱਚ ਆਉਣ ਨਾਲ ਮਹਿਲਾ ਦੀ ਮੌਤ
ਮੁੱਖ ਮੰਤਰੀ ਚੰਨੀ ਵੱਲੋਂ ਦੋਸ਼: ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ ਸੀ
ਨਵਜੋਤ ਸਿੱਧੂ ਨੇ ਖ਼ੁਦ ਨੂੰ ਅਸਿੱਧੇ ਤੌਰ ਉੱਤੇ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰ ਦਿੱਤਾ
ਡੇਰਾ ਸੱਚਾ ਸੌਦਾ ਦੀ ਚਰਚਾ ਵਿੱਚ ਜਾਣਾ ਫਿਰ ਪੰਜਾਬ ਵਿੱਚ ਰਾਜਨੀਤੀ ਦਾ ਮੁੱਦਾ ਬਣਿਆ
94 ਸਾਲ ਦੇ ਵੱਡੇ ਬਾਦਲ ਇੱਕ ਵਾਰ ਮੁੜ ਕੇ ਲੰਬੀ ਅਸੈਂਬਲੀ ਸੀਟ ਤੋਂ ਚੋਣ ਲੜਨ ਦੇ ਮੂਡ ਵਿੱਚ
ਕੈਪਟਨ ਧੜੇ ਨੂੰ ਨਵਾਂ ਝਟਕਾ: ਪਾਂਡਵ ਨੂੰ ਹਟਾ ਕੇ ਵਿਧਾਇਕ ਜਲਾਲਪੁਰ ਦੇ ਪੁੱਤਰ ਨੂੰ ਪਾਵਰਕਾਮ ਦਾ ਡਾਇਰੈਕਟਰ ਲਾਇਆ