Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਅੰਤਰਰਾਸ਼ਟਰੀ

ਚੀਨ ਵਿੱਚ ਵਿਆਹ `ਚ ਦਿਲਚਸਪੀ ਘਟੀ ਤੇ ਆਬਾਦੀ ਸੰਕਟ ਵਧਿਆ

November 26, 2021 01:48 AM

* ਵਿਆਹ ਰਜਿਸਟਰੇਸ਼ਨ 17 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ
* ਸਰਕਾਰ ਤਿੰਨ ਬੱਚੇ ਪੈਦਾ ਕਰਨ ਦੀ ਵੀ ਇਜਾਜ਼ਤ ਦੇ ਚੁੱਕੀ ਹੈ

ਬੀਜਿੰਗ, 25 ਨਵੰਬਰ (ਪੋਸਟ ਬਿਊਰੋ)- ਚੀਨ 'ਚ ਬਹੁਤ ਘੱਟ ਲੋਕ ਵਿਆਹ ਕਰਵਾ ਰਹੇ ਹਨ। ਇਸ ਕਾਰਨ ਜਨਮ ਦਰ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ 'ਚ ਆਬਾਦੀ ਸੰਕਟ ਖੜ੍ਹਾ ਹੋ ਗਿਆ ਹੈ। ਚੀਨ ਵਿੱਚ ਵਿਆਹ ਰਜਿਸਟਰੇਸ਼ਨ ਦੀ ਗਿਣਤੀ ਲਗਾਤਾਰ ਸੱਤ ਸਾਲਾਂ ਤੋਂ ਡਿੱਗ ਰਹੀ ਹੈ। ਇਸ ਸਾਲ ਪਿਛਲੇ ਸਾਲ 17 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਹਾਲੀਆ ਜਾਰੀ ਚਾਈਨਾ ਸਟੈਟਸੀਟੀਕਲ ਯੀਅਰ ਬੁੱਕ 2021 ਦੇ ਅੰਕੜਿਆਂ ਵਿੱਚ ਇਹ ਜਾਣਕਾਰੀ ਮਿਲੀ ਹੈ।
ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਚੀਨ ਵਿੱਚ 2021 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ 'ਚ ਕੁੱਲ 58.7 ਲੱਖ ਜੋੜਿਆਂ ਨੇ ਵਿਆਹ ਕੀਤਾ, ਜਿਹੜਾ ਪਿਛਲੇ ਸਾਲ ਦੇ ਇਸੇ ਸਮੇਂ ਵਿੱਚ ਥੋੜ੍ਹਾ ਘੱਟ ਹੈ। ਚੀਨ ਦੀ ਸਰਕਾਰੀ ਅਖਬਾਰ ਚਾਈਨਾ ਡੇਲੀ ਨੇ ਕਿਹਾ ਕਿ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 2021 ਵਿੱਚ ਚੀਨ ਵਿੱਚ ਵਿਆਹ ਰਜਿਸਟਰੇਸ਼ਨ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਰਹੇਗੀ। ਚਾਈਨਾ ਸਟੈਟਸੀਟੀਕਲ ਯੀਅਰ ਬੁੱਕ 2021 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਡਿੱਗਦੀ ਜਨਮ ਦਰ ਤੋਂ ਇਲਾਵਾ ਹੈ। ਚੀਨ ਵਿੱਚ ਪਿਛਲੇ ਸਾਲ ਜਨਮ ਦਰ 0.852 ਫੀਸਦੀ ਸੀ, ਜਿਹੜੀ 1978 ਤੋਂ ਬਾਅਦ ਪਹਿਲੀ ਵਾਰ ਇੱਕ ਫੀਸਦੀ ਤੋਂ ਡਿੱਗ ਗਈ ਹੈ। ਚੀਨ ਦੀ ਸਰਕਾਰ ਵੀ ਇਸ ਸੰਕਟ ਤੋਂ ਪ੍ਰੇਸ਼ਾਨ ਹੈ।
ਜਿਵੇਂ-ਜਿਵੇਂ ਆਬਾਦੀ ਸੰਕਟ ਡੂੰਘਾ ਹੁੰਦਾ ਗਿਆ, ਚੀਨ ਨੇ 2016 ਵਿੱਚ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ। ਚੀਨ ਨੇ ਦਹਾਕਿਆਂ ਪੁਰਾਣੀ ਵਨ ਚਾਈਲਡ ਪਾਲਿਸੀ ਨੂੰ ਖਤਮ ਕਰ ਦਿੱਤਾ ਤੇ ਇਸ ਸਾਲ ਤਿੰਨ ਬੱਚਿਆਂ ਨੂੰ ਪੈਦਾ ਕਰਨ ਦੀ ਮਨਜ਼ੂਰੀ ਉਦੋਂ ਦਿੱਤੀ ਗਈ, ਜਦੋਂ ਨਵੀਂ ਮਰਦਮਸ਼ੁਮਾਰੀ ਨੂੰ ਜਾਰੀ ਕੀਤਾ ਗਿਆ। ਇਸ ਮਰਦਮਸ਼ੁਮਾਰੀ ਡਾਟਾ ਤੋਂ ਪਤਾ ਲੱਗਾ ਕਿ ਚੀਨ ਦੀ ਆਬਾਦੀ ਸਭ ਤੋਂ ਹੌਲੀ ਰਫਤਾਰ ਨਾਲ ਵੱਧ ਕੇ 1.412 ਅਰਬ ਹੋ ਗਈ ਹੈ। ਇਸ ਵਿੱਚ ਕਿਹਾ ਗਿਆ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਇਸ ਵਿੱਚ ਤੇਜ਼ੀ ਨਾਲ ਗਿਰਾਵਟ ਹੋਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ