Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਝਗੜੇ ਕਾਰਨ 107 ਸਾਲ ਪੁਰਾਣਾ ਹਿੰਦੂਜਾ ਗਰੁੱਪ ਟੁੱਟਣ ਵੱਲ

November 26, 2021 01:44 AM

* ਸ੍ਰੀ ਚੰਦ ਅਤੇ ਤਿੰਨ ਭਰਾਵਾਂ ਦਾ ਝਗੜਾ ਅਦਾਲਤਾਂ `ਚ ਪੁੱਜਾ

ਲੰਡਨ, 25 ਨਵੰਬਰ (ਪੋਸਟ ਬਿਊਰੋ)- ਹਿੰਦੂਜਾ ਗਰੁੱਪ ਦੇ ਪਰਵਾਰਕ ਝਗੜੇ ਨੇ 107 ਸਾਲ ਪੁਰਾਣੇ ਬਿਜ਼ਨਸ ਸਾਮਰਾਜ ਨੂੰ ਸੰਕਟ ਵਿੱਚ ਪਾ ਦਿੱਤਾ ਹੈ। ਸ੍ਰੀ ਚੰਦ ਹਿੰਦੂਜਾ ਭਰਾਵਾਂ ਦੇ ਵਿੱਚ ਝਗੜਾ ਲੰਡਨ ਅਤੇ ਸਵਿਟਜ਼ਰਲੈਂਡ ਦੀਆਂ ਅਦਾਲਤਾਂ ਤਕ ਪਹੁੰਚ ਗਿਆ ਹੈ। ਗਰੁੱਪ ਦੇ ਮੁਖੀ 85 ਸਾਲਾ ਸ੍ਰੀ ਚੰਦ ਹਿੰਦੂਜਾ ਡਿਮੈਂਸ਼ੀਆਂ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਦੇ ਦੋਹਤੇ ਕਰਮ ਹਿੰਦੂਜਾ, ਭੈਣ, ਮਾਂ ਸ਼ਾਨੂ, ਨਾਨੀ 1800 ਕਰੋੜ ਡਾਲਰ (ਕਰੀਬ 1.33 ਲੱਖ ਕਰੋੜ) ਦੇ ਇਸ ਬ੍ਰਿਟਿਸ਼-ਭਾਰਤੀ ਗਰੁੱਪ ਦੇ ਬਟਵਾਰੇ ਨੂੰ ਲੈ ਕੇ ਬਾਕੀ ਪਰਵਾਰ ਨਾਲ ਕਾਨੂੰਨੀ ਲੜਾਈ ਵਿੱਚ ਉਲਝੇ ਹਨ। ਕਰਮ ਹਿੰਦੂਜਾ ਧਿਰ ਦੀ ਮੰਗ ਹੈ ਗਰੁੱਪ ਦੀ ਜਾਇਦਾਦ ਨੂੰ ਵੰਡ ਦਿੱਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸ੍ਰੀ ਚੰਦ ਹਿੰਦੂਜਾ ਧਿਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਉਨ੍ਹਾਂ ਦੀਆਂ ਧੀਆਂ ਸ਼ਾਨੂ ਅਤੇ ਵੀਨੂ ਖਿਲਾਫ ਗਲਤ ਕਾਰਵਾਈ ਹੋ ਸਕਦੀ ਹੈ ਜਾਂ ਉਨ੍ਹਾਂ ਦੇ ਖਿਲਾਫ ਫੈਸਲਾ ਜਾ ਸਕਦਾ ਹੈ।
ਸ੍ਰੀ ਚੰਦ ਹਿੰਦੂਜਾ ਦੇ ਤਿੰਨ ਭਰਾ ਗੋਪੀ ਚੰਦ, ਪ੍ਰਕਾਸ਼ ਅਤੇ ਅਸ਼ੋਕ ਹਿੰਦੂਜਾ ਚਾਹੰੁਦੇ ਹਨ ਕਿ ਗਰੁੱਪ ਆਪਣੇ ਪੁਰਾਣੇ ਵਚਨ 'ਤੇ ਕਾਇਮ ਰਹੇ ਕਿ ‘ਸਭ ਕੁਝ ਸਾਰਿਆਂ ਦਾ ਹੈ ਅਤੇ ਕੁਝ ਵੀ ਕਿਸੇ ਇੱਕ ਦਾ ਨਹੀਂ'। ਇੰਡੀਅਨ ਸਕੂਲ ਆਫ ਬਿਜ਼ਨਸ ਦੇ ਫੈਮਿਲੀ-ਬਿਜ਼ਨਸ ਐਕਸਪਰਟ ਕਵਿਲ ਰਮਚੰਦਰਨ ਕਹਿੰਦੇ ਹਨ ਕਿ ਇੰਝ ਲੱਗਦਾ ਹੈ ਕਿ ਇਹ ਪਰਵਾਰਕ ਲੜਾਈ ਅਜਿਹੇ ਮੁਕਾਮ 'ਤੇ ਪਹੁੰਚ ਗਈ ਹੈ ਜਿੱਥੋਂ ਵਾਪਸੀ ਸੰਭਵ ਨਹੀਂ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ